28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਸਕਰੈਪ ਦੇ ਨਾਂਅ ’ ਤੇ ਕਬਾੜੀਏ ਨਾਲ 50 ਹਜ਼ਾਰ ਰੁਪਏ ਦੀ ਵੱਡੀ ਠੱਗੀ

ਬਨੂੜ, 28 ਨਵੰਬਰ (ਭੁਪਿੰਦਰ ਸਿੰਘ)-ਇਕ ਕਬਾੜ ਦਾ ਕੰਮ ਕਰਨ ਵਾਲੇ ਕਬਾੜੀਏ ਨਾਲ ਨੌਸਰਬਾਜ ਵਿਅਕਤੀ 50 ਹਜ਼ਾਰ ਰੁਪਏ ਦੀ ਠੱਗੀ ਮਾਰ ਕੇ ਫ਼ਰਾਰ ਹੋ ਗਿਆ। ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਮਾਣਕਪੁਰ ਵਿਖੇ ਆਰ.

Ad Position 21
No active advertisement
ਅਜੀਤ ਡੈਸਕ 29-11-2026
ਬਨੂੜ, 28 ਨਵੰਬਰ (ਭੁਪਿੰਦਰ ਸਿੰਘ)-ਇਕ ਕਬਾੜ ਦਾ ਕੰਮ ਕਰਨ ਵਾਲੇ ਕਬਾੜੀਏ ਨਾਲ ਨੌਸਰਬਾਜ ਵਿਅਕਤੀ 50 ਹਜ਼ਾਰ ਰੁਪਏ ਦੀ ਠੱਗੀ ਮਾਰ ਕੇ ਫ਼ਰਾਰ ਹੋ ਗਿਆ। ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਮਾਣਕਪੁਰ ਵਿਖੇ ਆਰ.ਐਸ. ਵਰਕਰ ਨਾਮੀ ਦੁਕਾਨ ਚਲਾਉਣ ਵਾਲੇ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਿੰਡ ਮਾਣਕਪੁਰ ਵਿਚ ਕਬਾੜ ਦਾ ਕੰਮ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਹੈ। ਉਨ੍ਹਾਂ ਦੱਸਿਆ ਕਿ ਬੀਤੀ ਸ਼ਾਮ ਇਕ ਵਿਅਕਤੀ ਮੋਟਰਸਾਈਕਲ ’ਤੇ ਸਵਾਰ ਹੋ ਕੇ ਉਸ ਦੀ ਦੁਕਾਨ ’ਤੇ ਆਇਆ ਅਤੇ ਕਹਿਣ ਲੱਗਾ ਕਿ ਉਸ ਨੇ ਸਕਰੈਪ ਵੇਚਣੀ ਅਤੇ ਉਹ ਕਿਸ ਭਾਅ ’ਤੇ ਇਸ ਸਕਰੈਪ ਨੂੰ ਖਰੀਦੇਗਾ। ਪੀੜਤ ਦੁਕਾਨਦਾਰ ਨੇ ਕਿਹਾ ਕਿ ਅੱਜ ਸਵੇਰੇ ਫ਼ੋਨ ਆਇਆ ਕਿ ਉਸ ਦੀ ਸਕਰੈਪ ਬਨੂੜ ਪਈ ਹੈ ਅਤੇ ਉਹ ਖਰੀਦ ਸਕਦਾ ਹੈ। ਜਦੋਂ ਉਹ ਆਪਣਾ ਵਹੀਕਲ ਲੈ ਕੇ ਬਨੂੜ ਆਇਆ ਤਾਂ ਉਸ ਨੇ ਬਨੂੜ ਤੋਂ ਰਾਜਪੁਰਾ ਨੂੰ ਜਾਣ ਵਾਲੇ ਕੌਮੀ ਮਾਰਗ ’ਤੇ ਡੀਮਾਰਟ ਦੇ ਨੇੜੇ ਇਕ ਬਣ ਰਹੀ ਬਿਲਡਿੰਗ ਵਿਚ ਪਈ ਸਕਰੈਪ ਦਿਖਾਈ। ਉਨ੍ਹਾਂ ਦੱਸਿਆ ਕਿ ਉਸ ਨੇ ਕਿਹਾ ਕਿ ਇਹ ਸਕਰੈਪ ਕਿਸ ਭਾਅ ’ਤੇ ਖਰੀਦੇਗਾ ਉਸ ਨੂੰ ਦੱਸਿਆ ਕਿ ਉਹ 30 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਸਕਰੈਪ ਖਰੀਦੇਗਾ। ਇਸ ਤੋਂ ਬਾਅਦ ਉਸ ਨੇ ਕਿਹਾ ਕਿ ਉਸ ਦੀ ਮੈਨੇਜਰ ਨਾਲ ਗੱਲ ਹੋ ਗਈ ਹੈ ਅਤੇ ਤਿੰਨ ਟਨ ਦੇ ਕਰੀਬ ਸਕਰੈਪ ਹੈ ਅਤੇ ਉਸ ਨੂੰ ਕੁਛ ਪੈਸੇ ਦੇਣੇ ਪੈਣਗੇ ਤਾਂ ਕਵਾੜੀਏ ਨੇ ਉਸ ਨੌਸਰਬਾਜ ਵਿਅਕਤੀ ਨੂੰ 50 ਹਜ਼ਾਰ ਰੁਪਏ ਦੇ ਦਿੱਤੇ ਤੇ ਉਹ ਕੁਝ ਸਮੇਂ ਬਾਅਦ ਦਫ਼ਤਰ ਵਿਚ ਗੇੜਾ ਮਾਰ ਕੇ ਬਾਹਰ ਆਇਆ ਅਤੇ ਕਹਿਣ ਲੱਗਾ ਕਿ ਕੁਝ ਸਮਾਂ ਰੁਕੋ ਮੈਨੇਜਰ ਨੇ ਬਨੂੜ ਬਾਜ਼ਾਰ ’ਚੋਂ ਕੁਝ ਸਮਾਨ ਮੰਗਵਾਇਆ ਹੈ ਤੇ ਤੁਸੀਂ ਕੁਝ ਸਮਾਂ ਰੁਕੋ। ਉਨ੍ਹਾਂ ਦੱਸਿਆ ਕਿ ਉਹ ਨੌਸਰਬਾਜ਼ ਵਿਅਕਤੀ ਉਥੋਂ ਮੋਟਰਸਾਈਕਲ ਲੈ ਕੇ ਚਲਾ ਗਿਆ ਅਤੇ ਕਈ ਘੰਟੇ ਬੀਤ ਜਾਣ ਦੇ ਬਾਵਜੂਦ ਵੀ ਵਾਪਸ ਨਹੀਂ ਮੁੜਿਆ ਅਤੇ ਜਦੋਂ ਉਹ ਉਕਤ ਦਫ਼ਤਰ ਵਿਚ ਗਏ ਤਾਂ ਉਨ੍ਹਾਂ ਸਕਰੈਪ ਬਾਰੇ ਪੁੱਛਿਆ ਤਾਂ ਦਫਤਰ ਵਿਚ ਸਥਿਤ ਵਿਅਕਤੀ ਨੇ ਕਿਸੇ ਵੀ ਸਕਰੈਪ ਨੂੰ ਵੇਚਣ ਅਤੇ ਕਿਸੇ ਵੀ ਵਿਅਕਤੀ ਨੂੰ ਜਾਣਨ ਤੋਂ ਮਨਾ ਕਰ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਨਿਗਮ ਚੋਣਾਂ ਅਮਨ - ਅਮਾਨ ਨਾਲ ਨੇਪਰੇ ਚਾੜ੍ਹਨ ਲਈ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਵਲੋਂ ਸ਼ਹਿਰ ਵਾਸੀਆਂ ਦਾ ਧੰਨਵਾਦ ਅਗਲੀ ਖ਼ਬਰ ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਅੰਡਰ-19 ਲੜਕੀਆਂ ਦੇ ਬਾਕਸਿੰਗ ਮੁਕਾਬਲਿਆਂ ‘ਚ ਪਟਿਆਲੇ ਨੇ ਜਿੱਤੀ ਓਵਰਆਲ ਟਰਾਫ਼ੀ
Ad Position 24