ਲੋਕ ਗਾਇਕ ਮੁਹੰਮਦ ਸਦੀਕ ਤੇ ਬੀਬਾ ਸੁਖਜੀਤ ਕੌਰ ਨੇ ਰੰਗ ਬੰਨ੍ਹਿਆ
ਪਟਿਆਲਾ, 29 ਨਵੰਬਰ (ਗੁਰਵਿੰਦਰ ਸਿੰਘ ਔਲਖ)-ਦੱਖਣੀ ਬਾਈਪਾਸ ’ਤੇ ਚੱਲ ਰਹੇ ਘੋੜਿਆਂ ਦੇ ਸ਼ੌਅ ਦੌਰਾਨ ਸਾਬਕਾ ਵਿਧਾਇਕ ਤੇ ਲੋਕ ਗਾਇਕ ਮੁਹੰਮਦ ਸਦੀਕ ਅਤੇ ਬੀਬਾ ਸੁਖਜੀਤ ਕੌਰ ਵਿਸ਼ੇਸ਼ ਤੌਰ ’ਤੇ ਸੱਭਿਆਚਾਰਕ ਸਮਾਗਮ ਵਿਚ ਪਹੁੰਚੇ ਅਤੇ ਉਨ੍ਹਾਂ ਨੇ ਇਕ ਤੋਂ ਬਾਅਦ ਇਕ ਇਕ ਦਰਜਨ ਤੋਂ ਵੱਧ ਗਾਣੇ ਗਾ ਕੇ ਲੋਕਾਂ ਦਾ ਮਨੋਰੰਜਨ ਕੀਤਾ ਅਤੇ ਸ਼ੌਅ ਵਿਚ ਪਹੁੰਚਣ ਵਾਲਿਆਂ ਨੇ ਵੀ ਮੁਹੰਮਦ ਸਦੀਕ ਦਾ ਤਾੜੀਆਂ ਮਾਰ ਕੇ ਸਵਾਗਤ ਕੀਤਾ। ਬੜੀ ਦੇਰ ਬਾਅਦ ਇਸ ਇਲਾਕੇ ਵਿਚ ਮੁਹੰਮਦ ਸਦੀਕ ਨੂੰ ਲੋਕਾਂ ਨੇ ਗਾਉਂਦੇ ਸੁਣਿਆ।
ਪਟਿਆਲਾ, 29 ਨਵੰਬਰ (ਗੁਰਵਿੰਦਰ ਸਿੰਘ ਔਲਖ)-ਦੱਖਣੀ ਬਾਈਪਾਸ ’ਤੇ ਚੱਲ ਰਹੇ ਘੋੜਿਆਂ ਦੇ ਸ਼ੌਅ ਦੌਰਾਨ ਸਾਬਕਾ ਵਿਧਾਇਕ ਤੇ ਲੋਕ ਗਾਇਕ ਮੁਹੰਮਦ ਸਦੀਕ ਅਤੇ ਬੀਬਾ ਸੁਖਜੀਤ ਕੌਰ ਵਿਸ਼ੇਸ਼ ਤੌਰ ’ਤੇ ਸੱਭਿਆਚਾਰਕ ਸਮਾਗਮ ਵਿਚ ਪਹੁੰਚੇ ਅਤੇ ਉਨ੍ਹਾਂ ਨੇ ਇਕ ਤੋਂ ਬਾਅਦ ਇਕ ਇਕ ਦਰਜਨ ਤੋਂ ਵੱਧ ਗਾਣੇ ਗਾ ਕੇ ਲੋਕਾਂ ਦਾ ਮਨੋਰੰਜਨ ਕੀਤਾ ਅਤੇ ਸ਼ੌਅ ਵਿਚ ਪਹੁੰਚਣ ਵਾਲਿਆਂ ਨੇ ਵੀ ਮੁਹੰਮਦ ਸਦੀਕ ਦਾ ਤਾੜੀਆਂ ਮਾਰ ਕੇ ਸਵਾਗਤ ਕੀਤਾ। ਬੜੀ ਦੇਰ ਬਾਅਦ ਇਸ ਇਲਾਕੇ ਵਿਚ ਮੁਹੰਮਦ ਸਦੀਕ ਨੂੰ ਲੋਕਾਂ ਨੇ ਗਾਉਂਦੇ ਸੁਣਿਆ। ਉਨ੍ਹਾਂ ਵਲੋਂ ਕੀਤੀ ਗਈ ਪੇਸ਼ਕਾਰੀ ਨੂੰ ਦੇਖ ਕੇ ਮੁੜ ਤੋਂ ਮੁਹੰਮਦ ਸਦੀਕ ਦਾ ਤਿੰਨ ਦਹਾਕੇ ਪੁਰਾਣਾ ਦੌਰ ਲੋਕਾਂ ਨੂੰ ਯਾਦ ਆ ਗਿਆ। ਜਦੋਂ ਮੁਹੰਮਦ ਸਦੀਕ ਆਪਣੇ ਸਿਖਰ ’ਤੇ ਹੁੰਦੇ ਸਨ ਤੇ ਜਿੰਨੇ ਸ਼ੌਕ ਨਾਲ ਲੋਕ ਉਸ ਸਮੇਂ ਉਨ੍ਹਾਂ ਨੂੰ ਸੁਣਦੇ ਸਨ, ਉਸ ਤੋਂ ਵੀ ਵੱਧ ਅੱਜ ਵੀ ਉਨ੍ਹਾਂ ਦਾ ਕਰੇਜ਼ ਦੇਖਣ ਨੂੰ ਮਿਲਿਆ। ਮੁਹੰਮਦ ਸਦੀਕ ਨੇ ਵੀ ਗੁਰੂ ਦਾ ਓਟ ਆਸਰਾ ਲੈ ਕੇ ਆਪਣੇ ਅਖਾੜੇ ਨੂੰ ਸ਼ੁਰੂ ਕੀਤਾ ਅਤੇ ਫਿਰ ਲੋਕ ਗੀਤਾਂ ਦੇ ਨਾਲ-ਨਾਲ ਸੁੱਚਾ ਸੂਰਮਾ ਜਦੋਂ ਉਨ੍ਹਾਂ ਨੇ ਗਾਇਆ ਤਾਂ ਨੌਜਵਾਨਾਂ ਨੇ ਹੂਟਿੰਗ ਕਰਕੇ ਮੇਲੇ ਦਾ ਰੰਗ ਬੰਨ ਦਿੱਤਾ। ਨੌਜਵਾਨਾਂ ਦੇ ਉਤਸ਼ਾਹ ਨੂੰ ਦੇਖਦੇ ਹੋਏ ਮੁਹੰਮਦ ਸਦੀਕ ਨੇ ਵੀ ਲੋਕਾਂ ਦਾ ਧੰਨਵਾਦ ਕੀਤਾ। ਮੁਹੰਮਦ ਸਦੀਕ ਨੇ ਪ੍ਰੋ. ਸੁਮੇਰ ਸਿੰਘ ਸੀੜਾ, ਜੁਬੇਰ ਸਿੰਘ ਸੀੜਾ, ਪ੍ਰੋ. ਰਮਿੰਦਰ ਕੌਰ ਸੀੜਾ ਤੇ ਸਮਾਜ ਸੇਵਕ ਵਿਕਰਮ ਡਕਾਲਾ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਪੰਜਾਬ ਦੀ ਵਿਰਾਸਤ ਨੂੰ ਬਚਾਉਣ ਦੇ ਨਾਲ-ਨਾਲ ਪੰਜਾਬ ਦੇ ਸੱਭਿਆਚਾਰ ਨੂੰ ਬਚਾਉਣ ਦਾ ਵੀ ਉਪਰਾਲਾ ਕੀਤਾ ਹੈ। ਇਸ ਮੌਕੇ ਪ੍ਰੋ. ਸੁਮੇਰ ਸਿੰਘ ਸੀੜਾ ਤੇ ਸਮਾਜ ਸੇਵਕ ਵਿਕਰਮ ਡਕਾਲਾ ਨੇ ਮੁਹੰਮਦ ਸਦੀਕ ਅਤੇ ਬੀਬਾ ਸੁਖਜੀਤ ਕੌਰ ਦਾ ਮੇਲੇ ਵਿਚ ਪਹੁੰਚਣ ’ਤੇ ਸਵਾਗਤ ਕੀਤਾ ਅਤੇ ਮੈਡਮ ਰਮਿੰਦਰ ਕੌਰ ਸੀੜਾ ਤੇ ਮੈਡਮ ਢੀਂਡਸਾ ਨੇ ਉਨ੍ਹਾਂ ਨੂੰ ਬੂਟੇ ਦੇ ਕੇ ਸਨਮਾਨਿਤ ਵੀ ਕੀਤਾ।