29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਪਟਿਆਲਾ ਨੇੜੇ ਹੋ ਰਹੇ ਘੋੜਿਆਂ ਦੇ ਮੁਕਾਬਲੇ ਦੂਜੇ ਦਿਨ ਵੀ ਖਿੱਚ ਦਾ ਕੇਂਦਰ ਬਣੇ ਰਹੇ ਜੀਤ ਪ੍ਰਧਾਨ ਦੀ ਨੂਰੀ ਤੇ ਹਰਪ੍ਰੀਤ ਸਿੰਘ ਦੀ ਮੋਰਨੀ ਰਹੀਆਂ ਜੇਤੂ

ਪਟਿਆਲਾ, 29 ਨਵੰਬਰ (ਅ. ਸ.

Ad Position 21
No active advertisement
ਅਜੀਤ ਡੈਸਕ 30-11-2026
ਪਟਿਆਲਾ, 29 ਨਵੰਬਰ (ਅ.ਸ. ਆਹਲੂਵਾਲੀਆ)-ਪੰਜਾਬ ਨਸ਼ਲ ਦੇ ਘੋੜਿਆਂ ਦਾ ਦੂਜਾ ਚਾਰ ਦਿਨਾਂ ਸ਼ੋਅ ਜਿਹੜਾ ਕਿ ਪਟਿਆਲਾ ਵਿਖੇ ਨੈਸ਼ਨਲ ਹਾਈਵੇ 7 ਪਟਿਆਲਾ-ਬਠਿੰਡਾ ਦੱਖਣੀ ਬਾਈਪਾਸ ਉਪਰ ਚੱਲ ਰਿਹਾ ਹੈ, ਜਿਸ ਵਿਚ ਜੀਤ ਪ੍ਰਧਾਨ ਖੰਗੂੜਾ ਸਟੱਡ ਫਾਰਮ ਦੀ ਨੂਰੀ ਨੇ ਅਤੇ ਹਰਪ੍ਰੀਤ ਸਿੰਘ ਪਿੰਡ ਚੱਕ ਦੀ ਮੋਰਨੀ ਨੇ ਆਪਣੇ ਆਪਣੇ ਮੁਕਾਬਲਿਆਂ ਵਿਚ ਜੇਤੂ ਰਹੀਆਂ। ਮੇਲੇ ਵਿਚ ਵੱਡੀ ਗਿਣਤੀ ਵਿਚ ਨੁਕਰੇ, ਮਜੁਕੇ, ਕਰਾਮਾਤੀ ਅਤੇ ਚੰਬੇ ਘੋੜੇ ਅਤੇ ਘੋੜੀਆਂ ਵਲੋਂ ਭਾਗ ਲਿਆ ਗਿਆ, ਜਿਸ ਵਿਚ ਦੁੱਧ ਦੰਦ, ਦੋ ਦੰਧ ਘੋੜੀਆਂ ਅਤੇ ਘੋੜਿਆਂ ਦੇ ਮੁਕਾਬਲੇ ਚੱਲ ਰਹੇ ਹਨ। ਅਹਿਮ ਗੱਲ ਇਹ ਹੈ ਕਿ ਦੂਜੇ ਘੋੜਿਆਂ ਦੇ ਇਸ ਮੇਲੇ ਵਿਚ ਪੰਜਾਬ ਤੋਂ ਇਲਾਵਾ ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਦੇ ਘੋੜੇ ਵੀ ਪਹੁੰਚੇ ਹੋਏ ਹਨ। ਘੋੜਿਆਂ ਦੇ ਸ਼ੌਅ ਦੇ ਆਯੋਜਕ ਪ੍ਰੋ. ਸੁਮੇਰ ਸਿੰਘ ਸੀੜਾ, ਜੁਬੇਰ ਸਿੰਘ ਸੀੜਾ ਅਤੇ ਮੈਡਮ ਰਮਿੰਦਰ ਕੌਰ ਸੀੜਾ ਵਲੋਂ ਪੰਜਾਬ ਨਸਲ ਨੂੰ ਬਚਾਉਣ ਲਈ ਅੱਗੇ ਆਏ ਘੋੜਿਆਂ ਦੇ ਮਾਲਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ । ਸ਼ੋਅ ਵਿਚ ਜੱਜ ਦੀ ਭੂਮਿਕਾ ਡਾ. ਸ਼ਮਸ਼ੇਰ ਸਿੰਘ, ਇੰਟਰਨੈਸ਼ਨਲ ਜੱਜ ਨਵਜੌਤ ਕੌਰ ਢੀਡਸਾ, ਬਾਬਾ ਜੋਰਾ ਸਿੰਘ ਤਲਵੰਡੀ ਸਾਬੋ, ਭਗਤ ਸਿੰਘ ਤੁੰਗਵਾਲੀ ਅਤੇ ਦੀਪ ਸਾਂਗਣ ਵੱਲੋਂ ਨਿਭਾਈ ਜਾ ਰਹੀ ਹੈ। ਮਣਕੂ ਇੰਡਸਟਰੀ ਵਿਸ਼ਾਲ ਕੰਬਾਇਨ ਸਮਾਣਾ, ਸੰਧੂ ਸਟੇਬਲਜ਼ ਅਮਰੀਕਾ, ਰੋਇਲ ਗਰੀਨ ਡਿਵੈਲਪਰਜ਼, ਅੋਰੀਸਨ ਫਾਰਮਾ ਵੱਲੋਂ ਆਯੋਜਨ ਵਿਚ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ, ਜਦੋਂ ਕਿ ਉਘੇ ਸਮਾਜ ਸੇਵਕ ਵਿਕਰਮ ਡਕਾਲਾ, ਅਮਨਦੀਪ ਸਿੰਘ ਚਹਿਲ ਵੱਲੋਂ ਪ੍ਰਬੰਧਾਂ ਵਿਚ ਭੂਮਿਕਾ ਨਿਭਾਈ ਜਾ ਰਹੀ ਹੈ। ਇਸ ਮੌਕੇ ਅੱਜ ਵਿਸ਼ੇਸ਼ ਤੌਰ ’ਤੇ ਡਿਪਟੀ ਡਾਇਰੈਕਟਰ ਵੈਟਨਰੀ ਮੈਡਮ ਸੁਰਿੰਦਰ ਕੌਰ, ਡਾ. ਅਮਰਿੰਦਰ ਸਿੰਘ, ਡਾ. ਗੁਰਦਿਆਲ, ਜਸਵੰਤ ਸਿੰਘ ਟਿਵਾਣਾ, ਹਰਮਿੰਦਰ ਸਿੰਘ ਰਾਠੀਆਂ, ਹਰਪ੍ਰੀਤ ਸਿੰਘ ਗੋਸਾ ਢੀਂਡਸਾ, ਵਿਜੇ ਥੇੜੀ, ਡਾ. ਸਿਮਰਜੋਤ ਸਿੰਘ ਨਾਭਾ, ਮਹਿੰਦਰ ਸਿੰਘ ਰੋਜਬੈਟ ਤੋਂ, ਰੂਪੀ ਜਗਤਪੁਰਾ, ਡਾ. ਸਮਸ਼ੇਰ ਸਿੰਘ, ਗੁਰਪ੍ਰੀਤ ਸਿੰਘ ਦਾਰਾਪੁਰ ਤੋਂ, ਪ੍ਰਭਜੋਤ ਦਾਰਾਪੁਰ, ਮੁਖਤਿਆਰ ਪਟਿਆਲਾ, ਵਿੱਕੀ, ਸ਼ਾਹੀ ਨਾਭਾ, ਰਵੂ ਝੰਡੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਆਗੂ ਜੱਗਾ ਨੇ ਜਨਮ ਦਿਨ ਮੌਕੇ ਕੀਤਾ ਸ਼ਕਤੀ ਪ੍ਰਦਰਸ਼ਨ ਅਗਲੀ ਖ਼ਬਰ ਲੋਕ ਗਾਇਕ ਮੁਹੰਮਦ ਸਦੀਕ ਤੇ ਬੀਬਾ ਸੁਖਜੀਤ ਕੌਰ ਨੇ ਰੰਗ ਬੰਨ੍ਹਿਆ
Ad Position 24