21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਮਾਮਲਾ 'ਮਾਲਵਾ' ਨਹਿਰ ਕੱਢਣ ਦਾ

Ad Position 21
No active advertisement
ਅਜੀਤ ਡੈਸਕ 01-01-2026
ਗਿੱਦੜਬਾਹਾ, 31 ਦਸੰਬਰ (ਸ਼ਿਵਰਾਜ ਸਿੰਘ ਬਰਾੜ)-ਸੂਬਾ ਸਰਕਾਰ ਵਲੋਂ ਮਾਲਵਾ ਖ਼ੇਤਰ 'ਚ 'ਮਾਲਵਾ' ਨਹਿਰ ਕੱਢਣ ਦੇ ਸਬੰਧ 'ਚ ਹਲਕੇ ਦੇ ਕਿਸਾਨਾਂ ਵਲੋਂ ਕੁਝ ਸਮਾਂ ਪਹਿਲਾਂ ਹਲਕਾ ਮੈਜਿਸਟ੍ਰੇਟ ਨੂੰ ਦਿੱਤੇ ਗਏ ਇਤਰਾਜ਼ਾਂ ਉਪਰੰਤ ਐਸ.ਡੀ.ਐਮ ਜਸਪਾਲ ਸਿੰਘ ਬਰਾੜ ਵਲੋਂ ਇਤਰਾਜ਼ ਸੁਣੇ ਗਏ | ਜਿਸ 'ਚ ਨਹਿਰੀ ਵਿਭਾਗ ਦੇ ਅਧਿਕਾਰੀਆ ਤੋਂ ਇਲਾਵਾ ਸਬੰਧਿਤ ਹਲਕੇ ਦੇ ਕਿਸਾਨ ਵੱਡੀ ਗਿਣਤੀ 'ਚ ਹਾਜ਼ਰ ਸਨ | ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ 2 ਕੁ ਸਾਲ ਪਹਿਲਾਂ ਹਲਕੇ ਦੇ ਪਿੰਡ ਦੋਦਾ ਵਿਖੇ ਭਰਵੇਂ ਇਕੱਠ 'ਚ ਰਸਮੀ ਤੌਰ 'ਤੇ ਐਲਾਨ ਕੀਤਾ ਸੀ ਕਿ ਹਰੀਕੇ ਬੈਰਾਜ ਤੋਂ ਨਿਕਲਣ ਵਾਲੀਆਂ 2 ਜੁੜਵੀਆਂ ਨਹਿਰਾਂ ਦੇ ਸਮਾਨਅੰਤਰ ਰਾਜਸਥਾਨ ਨਹਿਰ ਦੇ ਨਾਲ 'ਮਾਲਵਾ' ਨਹਿਰ ਦਾ ਨਿਰਮਾਣ ਕੀਤਾ ਜਾਵੇਗਾ | ਜਿਸ ਨਾਲ ਲਿਫ਼ਟ ਪੰਪਾਂ ਦਾ ਝੰਜਟ ਮੁੱਕਣ ਦੇ ਨਾਲ ਕਿਸਾਨਾਂ ਨੂੰ ਸਿੰਜਾਈ ਲਈ ਪਾਣੀ ਦਿੱਤਾ ਜਾਵੇਗਾ | ਜਾਣਕਾਰੀ ਅਨੁਸਾਰ ਸਰਕਾਰ ਵਲੋਂ ਬਣਦੀ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ | ਜਿਸ ਤਹਿਤ ਹੁਣ ਸਰਕਾਰ ਵਲੋਂ ਜ਼ਮੀਨ ਐਕੁਆਇਰ ਕਰਨ ਦੇ ਅਗਲੇ ਪੜ੍ਹਾਅ ਦੀ ਸ਼ੁਰੂਆਤ ਵੀ ਕਰ ਦਿੱਤੀ ਹੈ ਤੇ ਸਬੰਧਿਤ ਕਿਸਾਨਾਂ ਨੂੰ ਇਤਰਾਜ਼ ਜਮਾਂ ਕਰਵਾਉਣ ਲਈ ਕਿਹਾ ਗਿਆ ਸੀ | 2 ਕੁ ਮਹੀਨੇ ਪਹਿਲਾਂ ਲਿਫ਼ਟ ਪੰਪ ਕਮੇਟੀਆਂ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਹਰਇੰਦਰ ਸਿੰਘ ਥਾਂਦੇਵਾਲਾ ਦੀ ਅਗਵਾਈ 'ਚ ਹਲਕਾ ਗਿੱਦੜਬਾਹਾ ਦੇ ਐਸ.ਡੀ.ਐਮ ਜਸਪਾਲ ਸਿੰਘ ਬਰਾੜ ਨੂੰ ੂ ਕਿਸਾਨਾ ਵਲੋਂ ਆਪਣੇ ਇਤਰਾਜ਼ ਦਿੱਤੇ ਗਏ ਸਨ | ਕਿਸਾਨਾਂ ਦਾ ਕਹਿਣਾ ਸੀ ਕਿ ਸੂਬਾ ਸਰਕਾਰ ਵਲੋ ਬੇਲੋੜੀ 'ਮਾਲਵਾ' ਨਹਿਰ ਕੱਢਣ ਨਾਲ ਹਜ਼ਾਰਾਂ ਏਕੜ ਉਪਜਾਊ ਜ਼ਮੀਨ ਕਿਸਾਨਾ ਹੱਥੋ ਖੁੱਸ ਜਾਵੇਗੀ ਤੇ ਕਈ ਹਜ਼ਾਰਾਂ ਹਰੇ ਭਰੇ ਦਰੱਖ਼ਤਾਂ ਦਾ ਉਜਾੜਾ ਹੋਣ ਨਾਲ ਵਾਤਾਵਰਨ ਉਪਰ ਮਾੜਾ ਪ੍ਰਭਾਵ ਪਵੇਗਾ | ਸਰਹਿੰਦ ਫ਼ੀਡਰ ਨਹਿਰ ਉਪਰ ਲੱਗੇ ਸੈਂਕੜੇ ਲਿਫ਼ਟ ਪੰਪਾਂ ਦਾ ਢਾਂਚਾ ਕਿਸਾਨਾ ਨੇ ਕਰੋੜਾਂ ਰੁਪਿਆ ਲਗਾ ਕੇ ਖ਼ੜ੍ਹਾ ਕੀਤਾ ਹੈ | ਬੀਤੇ 2 ਦਹਾਕੇ ਤੋਂ ਸੇਮ ਨਾਲ ਝੰਬੇ ਕਿਸਾਨਾਂ ਦੀ ਅਜੇ ਆਰਥਿਤ ਸਥਿਤੀ ਸੁਧਰੀ ਨਹੀਂ ਤੇ ਮਾਲਵਾ ਨਹਿਰ ਕੱਢੇ ਜਾਣ ਨਾਲ ਇਲਾਕੇ ਵਿਚ ਸੇਮ ਨੇ ਫਿਰ ਤੋਂ ਸਿਰ ਚੁੱਕਣਾ ਸ਼ੁਰੂ ਕਰ ਦੇਣਾ ਹੈ | ਕਿਸਾਨਾ ਦਾ ਕਿਹਾ ਕਿ ਸਰਕਾਰ ਸਰਹਿੰਦ ਫ਼ੀਡਰ ਨਹਿਰ ਦੇ ਰਹਿੰਦੇ ਹਿੱਸੇ ਨੂੰ ਪੱਕਾ ਕਰਕੇ ਉਸ ਨੂੰ ਹੋਰ ਉੱਚਾ ਕਰਨ ਅਤੇ ਪਾਣੀ ਦੀ ਸਮਰੱਥਾ ਵਧਾਈ ਜਾਵੇ | ਐਸ.ਡੀ.ਐਮ ਗਿੱਦੜਬਾਹਾ ਜਸਪਾਲ ਸਿੰਘ ਬਰਾੜ ਨੇ ਕਿਸਾਨਾ ਦੇ ਇਤਰਾਜ਼ ਸੁਣਦਿਆਂ ਕਿਸਾਨਾ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਵਿਚ ਰੱਖਿਆ ਜਾਵੇਗਾ | ਇਸ ਮੌਕੇ ਕਮੇਟੀ ਆਗੂ ਗੁਰਜੀਤ ਸਿੰਘ ਸਮਾਜੀ, ਅੰਗਰੇਜ਼ ਸਿੰਘ, ਗੁਰਜੀਤ ਸਿੰਘ ਥਰਾਜਵਾਲਾ, ਖੁਸ਼ਵੀਰ ਸਿੰਘ, ਸੁਖਰਾਜ ਸਿੰਘ ਅਤੇ ਗੁਰਸ਼ਰਨ ਸਿੰਘ ਸਮਾਜੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਾਲਵਾ ਨਹਿਰ ਬਣਾਉਣ ਸੰਬੰਧੀ ਪ੍ਰਸ਼ਾਸਨ ਨੇ ਇਤਰਾਜ਼ ਪ੍ਰਾਪਤ ਕੀਤੇ ਅਗਲੀ ਖ਼ਬਰ ਐਸ.ਡੀ.ਐਮ. ਨੇ ਕਿਸਾਨਾਂ ਦੇ ਇਤਰਾਜ਼ ਸੁਣੇ ਮਾਮਲਾ 'ਮਾਲਵਾ' ਨਹਿਰ ਕੱਢਣ ਦਾ
Ad Position 24