05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਪਿ੍ੰਸੀਪਲ ਸੁਰੇਸ਼ ਕੁਮਾਰ ਦਾ ਸੇਵਾ-ਮੁਕਤ ਹੋਣ 'ਤੇ ਅਧਿਆਪਕਾਂ ਵਲੋਂ ਵਿਸ਼ੇਸ਼ ਸਨਮਾਨ

Ad Position 21
No active advertisement
ਅਜੀਤ ਡੈਸਕ 03-01-2026
ਕੋਟਕਪੂਰਾ, 2 ਜਨਵਰੀ (ਮੋਹਰ ਸਿੰਘ ਗਿੱਲ)-ਸਰਕਾਰੀ ਬਹੁ-ਤਕਨੀਕੀ ਕਾਲਜ ਦੇਵੀ ਵਾਲਾ ਰੋਡ ਕੋਟਕਪੂਰਾ ਵਿਖੇ 30 ਸਾਲ ਦੀ ਸ਼ਾਨਦਾਰ ਸੇਵਾ ਪੂਰੀ ਕਰਕੇ ਸੇਵਾ-ਮੁਕਤ ਹੋਏ ਪਿ੍ੰਸੀਪਲ ਇੰਜੀ. ਸੁਰੇਸ਼ ਕੁਮਾਰ ਦੇ ਸਨਮਾਨ 'ਚ ਕਾਲਜ ਦੇ ਸਮੂਹ ਸਟਾਫ਼ ਵਲੋਂ ਨਿੱਘੀ ਵਿਦਾਇਗੀ ਪਾਰਟੀ ਅਤੇ ਸਨਮਾਨ ਸਮਾਰੋਹ ਰੱਖਿਆ | ਸਮਾਰੋਹ 'ਚ ਮਾਈ ਭਾਗੋ ਸਰਕਾਰੀ ਬਹੁ-ਤਕਨੀਕੀ ਕਾਲਜ ਅੰਮਿ੍ਤਸਰ ਦੇ ਪਿ੍ੰਸੀਪਲ ਪਰਮਬੀਰ ਸਿੰਘ ਮੱਤੇਵਾਲ ਤੇ ਰਾਮ ਸਰੂਪ ਵਰਕਸ਼ਾਪ ਸੁਪਰਡੈਂਟ, ਜੀ. ਆਈ. ਟੀ. ਸੀ. ਕੇ. ਟੀ. ਲੁਧਿਆਣਾ ਦੇ ਪਿ੍ੰਸੀਪਲ ਸੁਖਵਿੰਦਰ ਪ੍ਰਤਾਪ ਰਾਣਾ, ਸਰਕਾਰੀ ਬਹੁਤਕਨੀਕੀ ਕਾਲਜ, ਰਾਣਵਾਂ ਤੋਂ ਮੁਖੀ ਵਿਭਾਗ ਨਵਦੀਪ ਸਿੰਘ, ਸਰਕਾਰੀ ਬਹੁਤਕਨੀਕੀ ਕਾਲਜ ਗੁਰੂ ਤੇਗ਼ ਬਹਾਦਰਗੜ੍ਹ ਤੋਂ ਨਰਿੰਦਰ ਸਿੰਘ, ਕੈਮੀਕਲ ਇੰਚਾਰਜ ਪਰਮਿੰਦਰ ਸਿੰਘ, ਜਗਦੀਪ ਸਿੰਘ, ਰੋਹਤਾਸ ਹਰਜਿੰਦਰ ਸਿੰਘ ਤੇ ਹੋਰ ਸਮੂਹ ਸਟਾਫ਼ ਮੈਂਬਰ ਗੁਰਮੇਲ ਸਿੰਘ, ਰਣਜੀਤ ਕੌਰ, ਪ੍ਰਵੀਨ ਕੁਮਾਰੀ, ਸੰਦੀਪ ਕੁਮਾਰ, ਪਾਰੁਲ ਮਿੱਤਲ, ਡਿੰਪਲ ਸੇਠੀ, ਨੀਤਾ, ਦਿਲਦਾਰ ਸਿੰਘ, ਸਿਕੰਦਰ ਸਿੰਘ, ਜਸਵੰਤ ਸਿੰਘ, ਬਿਮਲ ਪ੍ਰਕਾਸ਼, ਸਤਨਾਮ ਸਿੰਘ, ਸਰਕਾਰੀ ਬਹੁ-ਤਕਨੀਕੀ ਕਾਲਜ ਗੁਰੂ ਤੇਗ਼ ਬਹਾਦਰਗੜ੍ਹ ਮੋਗਾ ਅਤੇ ਸਮੂਹ ਸਟਾਫ਼, ਡਾ. ਸੋਨੂੰ ਗਰਗ, ਪਿ੍ੰਸੀਪਲ ਦੇ ਪਰਿਵਾਰਕ ਮੈਂਬਰ ਉਨ੍ਹਾਂ ਦੀ ਪਤਨੀ ਨੀਰੂ ਰਾਣੀ, ਵੱਡੇ ਬੇਟੇ ਜਸਵਿੰਦਰ ਬਾਂਸਲ, ਨੂੰਹ ਰੀਆ ਬਾਂਸਲ, ਮਾਣਕ ਸ਼ਾਹ ਬਾਂਸਲ, ਡਾਕਟਰ ਅੰਮਿ੍ਤ ਸਿੰਗਲਾ ਐਮ. ਆਰ. ਐਸ. ਪੀ. ਟੀ. ਯੂ. ਬਠਿੰਡਾ ਸ਼ਾਮਿਲ ਹੋਏ | ਲੈਕਚਰਾਰ ਸਤਨਾਮ ਸਿੰਘ ਵਲੋਂ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ ਗਈ | ਉਨ੍ਹਾਂ ਆਏ ਹੋਏ ਸਮੂਹ ਮਹਿਮਾਨਾਂ ਦਾ ਸਵਾਗਤ ਕੀਤਾ | ਇਸ ਮੌਕੇ ਸਤਨਾਮ ਸਿੰਘ ਵਲੋਂ ਸਰਕਾਰੀ ਬਹੁਤਕਨੀਕੀ ਕਾਲਜ ਲੁਧਿਆਣਾ ਦੇ ਪਿ੍ੰਸੀਪਲ ਮਨੋਜ ਜਾਂਬਲਾ ਤੇ ਸਰਕਾਰੀ ਬਹੁਤਕਨੀਕੀ ਕਾਲਜ ਗੁਰੂ ਤੇਗ ਬਹਾਦਰਗੜ੍ਹ ਮੋਗਾ ਦੇ ਪਿ੍ੰਸੀਪਲ ਪਰਮਿੰਦਰ ਕੌਰ ਵਲੋਂ ਪ੍ਰਾਪਤ ਸੇਵਾ-ਮੁਕਤੀ ਸੰਦੇਸ਼ ਪੜ੍ਹ ਕੇ ਸੁਣਾਇਆ | ਲੈਕਚਰਾਰ ਹਰਜੀਤ ਕੌਰ ਨੇ ਪਿ੍ੰਸੀਪਲ ਸੁਰੇਸ਼ ਕੁਮਾਰ ਦੀ ਸ਼ੇਅਰੋ-ਸ਼ਾਇਰੀ 'ਚ ਜੀਵਨੀ ਬਿਆਨ ਕੀਤੀ | ਕਾਲਜ ਵਿਖੇ ਪਿ੍ੰਸੀਪਲ ਵਲੋਂ ਕੀਤੇ ਗਏ ਸਮੁੱਚੇ ਵਿਕਾਸ ਕੰਮਾਂ ਦੀ ਤਿਆਰ ਕੀਤੀ ਗਈ ਇਕ ਵੀਡਿਓ ਦਿਖਾਈ ਗਈ | ਸਮੂਹ ਸਟਾਫ਼ ਵਲੋਂ ਪਿੰ੍ਰਸੀਪਲ ਸੁਰੇਸ਼ ਕੁਮਾਰ ਨੂੰ ਸਨਮਾਨ ਚਿੰਨ੍ਹ ਅਤੇ ਤੋਹਫ਼ੇ ਭੇਟ ਕੀਤੇ ਗਏ |
Ad Position 22
No active advertisement
ਪਿਛਲੀ ਖ਼ਬਰ ਮੀਂਹ, ਧੁੰਦ, ਤਰੇਲ ਤੇ ਠੰਢ ਹਾੜ੍ਹੀ ਦੀਆਂ ਫ਼ਸਲਾਂ ਲਈ ਵਰਦਾਨ ਸਾਬਤ ਹੋਵੇਗੀ-ਖੇਤੀ ਮਾਹਿਰ ਅਗਲੀ ਖ਼ਬਰ ਸਮਾਧ ਭਾਈ ਪੰਚਾਇਤ ਨੇ ਧਰਮਸ਼ਾਲਾ ਦਾ ਲੈਂਟਰ ਪਾਇਆ <br/>
Ad Position 24