05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਮੀਂਹ, ਧੁੰਦ, ਤਰੇਲ ਤੇ ਠੰਢ ਹਾੜ੍ਹੀ ਦੀਆਂ ਫ਼ਸਲਾਂ ਲਈ ਵਰਦਾਨ ਸਾਬਤ ਹੋਵੇਗੀ-ਖੇਤੀ ਮਾਹਿਰ

Ad Position 21
No active advertisement
ਅਜੀਤ ਡੈਸਕ 03-01-2026
ਬਰਗਾੜੀ, 2 ਜਨਵਰੀ (ਸੁਖਰਾਜ ਸਿੰਘ ਗੋਂਦਾਰਾ)-ਪਿਛਲੇ ਦਿਨਾਂ ਤੋਂ ਪੰਜਾਬ ਸਮੇਤ ਪੂਰਾ ਉੱਤਰੀ ਭਾਰਤ ਕੜਾਕੇ ਦੀ ਠੰਢ ਪੈ ਰਹੀ ਹੈ | ਠੰਢ ਕਾਰਨ ਪੈ ਰਹੀ ਧੁੰਦ, ਤਰੇਲ ਤੇ ਹਲਕੀ ਵਰਖਾ ਹਾੜ੍ਹੀ ਦੀਆਂ ਫ਼ਸਲਾਂ ਜਿਵੇਂ ਕਣਕ, ਸਰੋਂ, ਛੋਲੇ ਆਦਿ ਲਈ ਵਰਦਾਨ ਸਾਬਤ ਹੋਵੇਗਾ ਕਿਉਂਕਿ ਖੇਤੀ ਮਾਹਿਰਾਂ ਦਾ ਮੰਨਣਾ ਹੈ ਕਿ ਹਾੜ੍ਹੀ ਦੀਆਂ ਫ਼ਸਲਾਂ ਲਈ ਠੰਢ ਦਾ ਮੌਸਮ ਦਸੰਬਰ ਮਹੀਨੇ ਤੋਂ ਸ਼ੁਰੂ ਹੋਣੀ ਚਾਹੀਦੀ ਹੈ ਪਰ ਹੁਣ ਵੀ ਇਹ ਦੇਰ ਨਾਲ ਸ਼ੁਰੂ ਹੋਈ ਤੇ ਦੇਰ ਤੱਕ ਚੱਲੇਗੀ ਤਾਂ ਹਾੜ੍ਹੀ ਦੀਆਂ ਫ਼ਸਲਾਂ ਦੇ ਝਾੜ ਚੰਗੇ ਹੋਣ ਦੀ ਉਮੀਦ ਹੋਵੇਗੀ | ਭਾਵੇਂ ਹਾੜ੍ਹੀ ਦੀਆਂ ਫ਼ਸਲਾਂ ਦੇ ਪੱਕਣ 'ਚ ਬਹੁਤ ਸਮਾਂ ਪਿਆ ਹੈ ਪਰ ਜੇਕਰ ਠੰਢ ਫ਼ਸਲਾਂ ਦੇ ਮੁੱਢਲੇ ਸਮੇਂ ਤੋਂ ਪੈਣੀ ਸ਼ੁਰੂ ਹੁੰਦੀ ਹੈ ਤਾਂ ਹਾੜ੍ਹੀ ਦੀਆਂ ਫ਼ਸਲਾਂ ਦਾ ਵਿਕਾਸ ਬਹੁਤ ਵਧੀਆਂ ਤੇ ਤੇਜ਼ੀ ਨਾਲ ਹੁੰਦਾ ਹੈ | ਫ਼ਸਲਾਂ ਤੋਂ ਇਲਾਵਾ ਫ਼ਲਾਂ ਜਿਵੇ ਖਾਸਕਰ ਕਿੰਨੂੰਆਂ ਦੀ ਫ਼ਸਲ ਲਈ ਵੀ ਠੰਢ ਬਹੁਤ ਫਾਇਦੇਮੰਦ ਹੈ ਕਿਉਂਕਿ ਕਿਨੂੰਆਂ ਦੇ ਕਾਸ਼ਤਕਾਰ ਦਾ ਕਹਿਣਾ ਹੈ ਕਿ ਜ਼ਿਆਦਾ ਠੰਢ ਤੇ ਕੋਰਾ ਪੈਣ ਨਾਲ ਕਿੰਨੂੰ ਦੇ ਫਲ 'ਚ ਮਿਠਾਸ ਆਉਂਦੀ ਹੈ ਅਤੇ ਫ਼ਲ ਦੇ ਅਕਾਰ 'ਚ ਵਾਧਾ ਹੁੰਦਾ ਹੈ, ਜੋ ਕਾਸ਼ਤਕਾਰ ਲਈ ਬਹੁਤ ਫਾਇਦੇਮੰਦ ਰਹਿੰਦਾ ਹੈ |
Ad Position 22
No active advertisement
ਪਿਛਲੀ ਖ਼ਬਰ ਖੇਤੀ ਵਿਰਾਸਤ ਮਿਸ਼ਨ ਵਲੋਂ ਕਿਸਾਨ ਨਾਲ ਮੀਟਿੰਗ ਅਗਲੀ ਖ਼ਬਰ ਪਿ੍ੰਸੀਪਲ ਸੁਰੇਸ਼ ਕੁਮਾਰ ਦਾ ਸੇਵਾ-ਮੁਕਤ ਹੋਣ 'ਤੇ ਅਧਿਆਪਕਾਂ ਵਲੋਂ ਵਿਸ਼ੇਸ਼ ਸਨਮਾਨ
Ad Position 24