ਸਮਾਧ ਭਾਈ, 2 ਜਨਵਰੀ (ਜਗਰੂਪ ਸਿੰਘ ਸਰੋਆ)-ਗ੍ਰਾਮ ਪੰਚਾਇਤ ਸਮਾਧ ਭਾਈ ਵਲੋਂ ਰਵਿਦਾਸੀਆ ਸਿੱਖਾਂ ਦੀ ਧਰਮਸ਼ਾਲਾ ਦੀ ਉੱਪਰਲੀ ਮੰਜ਼ਿਲ ਦੇ ਲੈਂਟਰ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਸਰਪੰਚ ਕਮਲਜੀਤ ਕੌਰ ਦੇ ਪਤੀ ਲਖਵੀਰ ਸਿੰਘ ਬਾਗੜੀ ਨੇ ਦੱਸਿਆ ਕਿ ਪਿੰਡ ਵਾਸੀਆਂ ਨਾਲ ਕੀਤੇ ਹੋਏ ਵਿਕਾਸ ਦੇ ਵਾਅਦਿਆਂ ਨੂੰ ਪੂਰਾ ਕਰਨ ਲਈ ਉਹ ਤਨੋ-ਮਨੋ ਕੰਮ ਕਰ ਰਹੇ ਹਨ ਅਤੇ ਜਿਵੇਂ-ਜਿਵੇਂ ਪੰਜਾਬ ਸਰਕਾਰ ਉਨ੍ਹਾਂ ਨੂੰ ਬਣਦੇ ਫ਼ੰਡ ਮੁਹੱਈਆ ਕਰਾਈ ਜਾਵੇਗੀ ਉਹ ਪਿੰਡ ਦੇ ਬਾਕੀ ਰਹਿੰਦੇ ਕਾਰਜਾਂ ਨੂੰ ਜਲਦੀ ਨੇਪਰੇ ਚੜ੍ਹਨ ਲਈ ਕੋਸ਼ਿਸ਼ਾਂ ਕਰਦੇ ਰਹਿਣਗੇ | ਇਸ ਮੌਕੇ ਗੁਰਦੁਆਰਾ ਭਗਤ ਰਵਿਦਾਸ ਕਮੇਟੀ ਦੇ ਪ੍ਰਧਾਨ ਦਰਸ਼ਨ ਸਿੰਘ ਭੀਮ ਨੇ ਹਲਕਾ ਵਿਧਾਇਕ ਅੰਮਿ੍ਤਪਾਲ ਸਿੰਘ ਸੁਖਾਨੰਦ, ਬਲਾਕ ਪ੍ਰਧਾਨ ਪਵਨਦੀਪ ਸਿੰਘ ਸੰਧੂ ਤੇ ਕਿਸਾਨ ਆਗੂ ਤਰਸੇਮ ਸਿੰਘ ਸੰਗਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਵਿਕਾਸ ਕਾਰਜਾਂ ਲਈ ਫ਼ੰਡ ਜਾਰੀ ਕਰਕੇ ਆਪਣਾ ਵਾਅਦਾ ਨਿਭਾਇਆ ਹੈ ਤੇ ਅੱਗੇ ਤੋਂ ਵੀ ਸਹਿਯੋਗ ਦਿੰਦੇ ਰਹਿਣਗੇ | ਇਸ ਮੌਕੇ ਸਾਬਕਾ ਸਰਪੰਚ ਵੀਰਪਾਲ ਕੌਰ, ਪੰਚ ਸਰਬਜੀਤ ਕੌਰ, ਜਸਵੰਤ ਸਿੰਘ ਸ਼ਰਮਾ, ਤਰਸੇਮ ਸਿੰਘ ਸੰਗਮ, ਜਗਵੀਰ ਸਿੰਘ ਬਾਗੜੀ, ਜਗਸੀਰ ਸਿੰਘ ਸੰਧੂ, ਦਿਲਜੋਤ ਸਿੰਘ ਬਾਗੜੀ, ਪੰਚ ਗੁਰਮੇਲ ਸਿੰਘ, ਪੰਚ ਜਗਤਾਰ ਸਿੰਘ, ਅਵਤਾਰ ਸਿੰਘ ਤਾਰਾ ਆਦਿ ਹਾਜ਼ਰ ਸਨ |