05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਸਰਕਾਰੀ ਹਸਪਤਾਲ ਗਿੱਦੜਬਾਹਾ ਵਿਖੇ ਵੱਡੀ ਗਿਣਤੀ 'ਚ ਮਾਹਰ ਡਾਕਟਰਾਂ ਦੀ ਘਾਟ

Ad Position 21
No active advertisement
ਅਜੀਤ ਡੈਸਕ 03-01-2026
ਗਿੱਦੜਬਾਹਾ, 2 ਜਨਵਰੀ (ਸ਼ਿਵਰਾਜ ਸਿੰਘ ਬਰਾੜ)-ਸਰਕਾਰੀ ਹਸਪਤਾਲ ਗਿੱਦੜਬਾਹਾ 'ਚ ਵੱਡੀ ਗਿਣਤੀ ਮਾਹਿਰ ਡਾਕਟਰਾਂ ਦੀ ਘਾਟ ਰੜਕ ਰਹੀ ਹੈ | ਲੋੜਵੰਦ ਮਰੀਜ਼ਾਂ ਨੂੰ ਦੂਰ ਦੇ ਮਹਿੰਗੇ ਹਸਪਤਾਲਾਂ 'ਚੋਂ ਮਹਿੰਗੇ ਇਲਾਜ ਕਰਵਾਉਣ ਲਈ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ | ਜ਼ਿਕਰਯੋਗ ਹੈ ਕਿ ਗਿੱਦੜਬਾਹਾ ਦੇ ਸਰਕਾਰੀ ਹਸਪਤਾਲ ਦਾ ਨਾਂਅ 7-8 ਕੁ ਸਾਲ ਪਹਿਲਾਂ ਹਰ ਸਾਲ ਪਹਿਲੇ ਸਥਾਨ 'ਤੇ ਰਹਿੰਦਾ ਸੀ | ਮਾਹਿਰ ਡਾਕਟਰਾਂ ਵਲੋਂ ਵਧੀਆ ਸੇਵਾਵਾਂ ਦੇਣ ਕਰਕੇ ਹਲਕੇ ਭਰ ਦੇ ਲੋੜਵੰਦਾਂ ਦਾ ਵਧੀਆ ਇਲਾਜ ਹੋਇਆ ਕਰਦਾ ਸੀ | ਕੁਝ ਸਾਲਾਂ ਤੋਂ ਹੁਣ ਸਰਕਾਰੀ ਹਸਪਤਾਲ 'ਚ ਵੱਡੀ ਗਿਣਤੀ ਮਾਹਿਰ ਡਾਕਟਰਾਂ ਤੋਂ ਇਲਾਵਾ ਹੋਰ ਲੋੜੀਂਦੇ ਅਮਲੇ ਦੀ ਵੱਡੀ ਘਾਟ ਰੜਕ ਰਹੀ ਹੈ, ਜਿਸ ਕਰਕੇ ਹਲਕੇ ਦੇ ਮਰੀਜ਼ਾਂ ਨੂੰ ਦੂਰ ਦੇ ਨਿੱਜੀ ਮਹਿੰਗੇ ਹਸਪਤਾਲਾਂ ਵਿਚੋਂ ਆਪਣਾ ਇਲਾਜ ਕਰਵਾਉਣ ਲਈ ਵੱਡੀਆਂ ਰਕਮਾਂ ਖ਼ਰਚਣੀਆਂ ਪੈ ਰਹੀਆਂ ਹਨ | ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫ਼ਸਰ ਗਿੱਦੜਬਾਹਾ ਡਾ. ਰਸ਼ਮੀ ਚਾਵਲਾ ਨੇ ਦੱਸਿਆ ਕਿ ਹਸਪਤਾਲ 'ਚ ਕਈ ਮਾਹਿਰ ਡਾਕਟਰਾਂ ਤੋਂ ਇਲਾਵਾ ਹੋਰ ਅਮਲਾ ਵੀ ਘੱਟ ਹੈ, ਜਿਸ ਸੰਬੰਧੀ ਸਮੇਂ-ਸਮੇਂ 'ਤੇ ਉਚ ਅਧਿਕਾਰੀਆਂ ਨੂੰ ਲਿਖਿਆ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਹੁਣ ਡਾ. ਮਨਜੋਤ ਸਿੰਘ ਮਲੋਟ ਵਿਖੇ ਆਪਣੀਆਂ ਸੇਵਾਵਾਂ ਦੇ ਰਹੇ ਹਨ, ਉਹ ਦੋ ਦਿਨ ਮਲੋਟ, ਤਿੰਨ ਦਿਨ ਸ੍ਰੀ ਮੁਕਤਸਰ ਸਾਹਿਬ ਵਿਖੇ ਮਰੀਜ਼ਾਂ ਨੂੰ ਦੇਖਦੇ ਹਨ ਅਤੇ ਹੁਣ ਗਿੱਦੜਬਾਹਾ ਵਿਖੇ ਡਾ. ਮਨਜੋਤ ਸਿੰਘ ਇਕ ਦਿਨ ਹਰ ਸ਼ੁੱਕਰਵਾਰ ਨੂੰ ਹਾਰਟ, ਸ਼ੂਗਰ, ਬਲੱਡ ਪ੍ਰੈਸ਼ਰ ਤੇ ਅਧਰੰਗ ਦੇ ਮਰੀਜ਼ਾਂ ਨੂੰ ਦੇਖਿਆ ਕਰਨਗੇ | ਅਸਚਰਜ ਦੀ ਗੱਲ ਇਹ ਹੈ ਕਿ ਉਕਤ ਸਾਰੀਆਂ ਹੀ ਬਿਮਾਰੀਆਂ ਅਤਿ ਗੰਭੀਰ ਬਿਮਾਰੀਆਂ ਹਨ ਅਤੇ ਅਜਿਹੀਆਂ ਬਿਮਾਰੀਆਂ ਦੇ ਇਲਾਜ ਲਈ ਕੋਈ ਵੀ ਮਰੀਜ਼ ਲੰਮੇ ਸਮੇਂ ਦੀ ਉਡੀਕ ਨਹੀਂ ਕਰ ਸਕਦਾ | ਆਮ ਲੋਕਾਂ ਦਾ ਕਹਿਣਾ ਹੈ ਕਿ ਹਸਪਤਾਲ 'ਚ ਪਹਿਲਾਂ ਹੀ ਮਾਹਿਰ ਡਾਕਟਰਾਂ ਦੀ ਵੱਡੀ ਕਮੀ ਕਾਰਨ ਮਰੀਜ਼ਾਂ ਨੂੰ ਦੂਰ ਦੇ ਮਹਿੰਗੇ ਹਸਪਤਾਲਾਂ ਤੋਂ ਇਲਾਜ ਕਰਵਾਉਣ ਲਈ ਮਜ਼ਬੂਰ ਹੋਣਾ ਪੈ ਕਿਹਾ ਹੈ ਅਤੇ ਉਕਤ ਗੰਭੀਰ ਬਿਮਾਰੀਆਂ ਦੇ ਇਕ ਦਿਨ 'ਚ ਤਾਂ ਪੂਰੇ ਟੈੱਸਟ ਵੀ ਪੂਰੇ ਨਹੀਂ ਕਰਵਾਏ ਜਾ ਸਕਦੇ ਅਤੇ ਨਾ ਹੀ ਮਾਹਿਰ ਡਾਕਟਰ ਇਕ ਜਗ੍ਹਾ 'ਤੇ ਆਪਣੀਆਂ ਸੇਵਾਵਾਂ ਪੂਰੀਆਂ ਨਿਭਾਅ ਸਕਦਾ ਹੈ | ਆਮ ਲੋਕਾਂ ਦੀ ਮੰਗ ਹੈ ਕਿ ਗਿੱਦੜਬਾਹਾ ਦੇ ਸਰਕਾਰੀ ਹਸਪਤਾਲ ਵਿਚ ਮਾਹਿਰ ਡਾਕਟਰਾਂ ਦੀ ਘਾਟ ਪੂਰੀ ਕਰਦਿਆਂ ਪੱਕੀਆਂ ਨਿਯੁਕਤੀਆਂ ਕੀਤੀਆਂ ਜਾਣ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਰੋਡਵੇਜ਼ ਸ੍ਰੀ ਮੁਕਤਸਰ ਸਾਹਿਬ ਡਿਪੂ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਅਗਲੀ ਖ਼ਬਰ ਨੈਸ਼ਨਲ ਮੀਨਜ਼-ਕਮ-ਮੈਰਿਟ ਸਕਾਲਰਸ਼ਿਪ ਤੇ ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ ਕੱਲ੍ਹ
Ad Position 24