05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਫ਼ੌਜ ਦਾ ਕੈਪਟਨ ਬਣ ਪਿੰਡ ਪੁੱਜੇ ਜਸਕਰਨ ਸਿੰਘ ਦਾ ਪਿੰਡ ਵਾਸੀਆਂ ਵਲੋਂ ਸ਼ਾਨਦਾਰ ਸਵਾਗਤ

Ad Position 21
No active advertisement
ਅਜੀਤ ਡੈਸਕ 03-01-2026
•ਕੈਪਟਨ ਦਾ ਰੈਂਕ ਹਾਸਿਲ ਕਰਨ ਵਾਲਾ ਪਿੰਡ ਦਾ ਪਹਿਲਾ ਵਿਅਕਤੀ ਬਣਿਆ
ਪੰਜਗਰਾੲੀਂ ਕਲਾਂ, 2 ਜਨਵਰੀ (ਸੁਖਮੰਦਰ ਸਿੰਘ ਬਰਾੜ)-ਨੇੜਲੇ ਪਿੰਡ ਔਲਖ ਦੇ ਲਈ ਨਵੇਂ ਵਰ੍ਹੇ ਦਾ ਦੂਜਾ ਦਿਨ ਯਾਦਗਾਰੀ ਹੋ ਨਿੱਬੜਿਆ ਜਦੋਂ ਪਿੰਡ ਦਾ ਵਿਅਕਤੀ ਜਸਕਰਨ ਸਿੰਘ ਜੋ ਭਾਰਤੀ ਫੌਜ ਵਿਚ ਸਿਪਾਹੀ ਵਜੋਂ ਭਰਤੀ ਹੋਇਆ ਸੀ ਅੱਜ ਕੈਪਟਨ ਰੈਂਕ ਹਾਸਿਲ ਕਰਕੇ ਪਿੰਡ ਪੁੱਜਾ | ਸੇਵਾ ਮੁਕਤ ਹੋਣ ਉਪਰੰਤ ਪਿੰਡ ਪੁੱਜੇ ਜਸਕਰਨ ਸਿੰਘ ਦਾ ਪਿੰਡ ਵਾਸੀਆਂ ਵਲੋਂ ਸ਼ਾਨਦਾਰ ਸਵਾਗਤ ਕੀਤਾ | ਸਮਾਜ ਸੇਵੀ ਊਧਮ ਸਿੰਘ ਔਲਖ ਅਤੇ ਸਰਪੰਚ ਬਲੌਰ ਸਿੰਘ ਦੀ ਅਗਵਾਈ ਹੇਠ ਪਿੰਡ ਵਾਸੀਆਂ ਵਲੋਂ ਜਸਕਰਨ ਸਿੰਘ ਦਾ ਕੋਟਕਪੂਰੇ ਦੇ ਰੇਲਵੇ ਸਟੇਸ਼ਨ 'ਤੇ ਪਹੁੰਚ ਕੇ ਸਵਾਗਤ ਕਰਨ ਉਪਰੰਤ ਉਸ ਨੂੰ ਸਨਰੂਫ਼ ਕਾਰ 'ਚ ਪਿੰਡ ਲਿਆਂਦਾ ਗਿਆ | ਪਿੰਡ ਪੁੱਜਣ 'ਤੇ ਪਿੰਡ ਵਾਸੀਆਂ ਵਲੋਂ ਢੋਲ-ਢਮੱਕੇ ਦੇ ਨਾਲ ਉਸ ਨੂੰ ਫੁੱਲਾਂ ਦੇ ਹਾਰਾਂ ਨਾਲ ਲੱਦ ਦਿੱਤਾ ਤੇ ਫੁੱਲਾਂ ਦੀ ਵਰਖਾ ਵੀ ਕੀਤੀ ਗਈ | ਗੁਰੂ ਘਰ 'ਚ ਇਕੱਤਰ ਪ੍ਰਮਾਤਮਾ ਦੀ ਸ਼ੁਕਰਾਨੇ ਲਈ ਅਰਦਾਸ ਬੇਨਤੀ ਕੀਤੀ ਗਈ | ਇਸ ਮੌਕੇ ਦੌਰਾਨ 'ਅਜੀਤ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੈਪਟਨ ਜਸਕਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਆਪਣੀ ਫੌਜ ਦੀ 33 ਸਾਲਾਂ ਦੇ ਸੇਵਾਕਾਲ ਦੌਰਾਨ ਮਿਹਨਤ ਦਾ ਪੱਲਾ ਨਹੀਂ ਛੱਡਿਆ, ਜਿਸ ਦੀ ਬਦੌਲਤ ਹੀ ਉਹ ਅੱਜ ਕੈਪਟਨ ਦਾ ਰੈਂਕ ਹਾਸਿਲ ਕਰ ਸਕੇ ਸਨ | ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਜ਼ਿੰਦਗੀ 'ਚ ਹਾਸਿਲ ਕਰਨ ਲਈ ਸਭ ਤੋਂ ਪਹਿਲਾਂ ਆਪਣਾ ਟੀਚਾ ਨਿਰਧਾਰਿਤ ਕਰਨ ਅਤੇ ਲਗਾਤਾਰ ਮਿਹਨਤ ਕਰਨ ਤਾਂ ਸਫ਼ਲਤਾ ਆਪ ਮੁਹਾਰੇ ਉਨ੍ਹਾਂ ਦੇ ਕਦਮਾਂ ਵਿਚ ਹੋਵੇਗੀ | ਉਨ੍ਹਾਂ ਪਿੰਡ ਵਾਸੀਆਂ ਵਲੋਂ ਕੀਤੇ ਗਏ ਇਸ ਸ਼ਾਨਦਾਰ ਸਵਾਗਤ ਦੀ ਸ਼ਲਾਘਾ ਕੀਤੀ | ਇਸ ਮੌਕੇ ਨੰਬਰਦਾਰ ਬਲਵਿੰਦਰ ਸਿੰਘ ਬਿੰਦੀ, ਨੌਜਵਾਨ ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਔਲਖ, ਸਮਾਜ ਸੇਵੀ ਪਿ੍ਤਪਾਲ ਸਿੰਘ ਔਲਖ, ਸਰਪੰਚ ਬਲੌਰ ਸਿੰਘ, ਗੁਰਚਰਨ ਸਿੰਘ ਨੰਬਰਦਾਰ, ਭੁਪਿੰਦਰ ਸਿੰਘ ਪੰਚ, ਮਕੰਦ ਸਿੰਘ, ਸਾਬਕਾ ਪੰਚ ਰਾਮਪਾਲ, ਬਚਿੱਤਰ ਸਿੰਘ ਪੰਚ, ਡਾ. ਰੂਪ ਸਿੰਘ, ਮਾਸਟਰ ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਹਾਂ ਕਾਲ ਸਵਰਗ ਧਾਮ ਸੇਵਾ ਸੁਸਾਇਟੀ ਦੀ ਨਵੀਂ ਕਾਰਜਕਾਰਨੀ ਦੀ ਚੋਣ ਅਗਲੀ ਖ਼ਬਰ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਵਲੋਂ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ
Ad Position 24