ਫ਼ਰੀਦਕੋਟ, 2 ਜਨਵਰੀ (ਸਤੀਸ਼ ਬਾਗ਼ੀ)-ਸੰਸਥਾਂ ਮਹਾਂ ਕਾਲ ਸਵਰਗ ਧਾਮ ਸੇਵਾ ਸੁਸਾਇਟੀ (ਰਜਿ.) ਫ਼ਰੀਦਕੋਟ ਦੀ ਵਿਸ਼ੇਸ਼ ਮੀਟਿੰਗ ਸੀਨੀਅਰ ਮੈਂਬਰ ਰਿਟਾ. ਡੀ. ਐਸ. ਪੀ. ਹਰਜਿੰਦਰ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਦੋ ਸਾਲਾਂ ਲਈ ਨਵੀਂ ਕਾਰਜਕਾਰਨੀ ਦੇ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਕੀਤੀ ਗਈ ਚੋਣ ਅਨੁਸਾਰ ਖੂਨਦਾਨ 'ਚ ਸਟੇਟ ਐਵਾਰਡੀ ਡਾਕਟਰ ਬਲਜੀਤ ਸ਼ਰਮਾ ਗੋਲੇਵਾਲਾ ਨੂੰ ਦੂਜੀ ਵਾਰ ਪ੍ਰਧਾਨ ਚੁਣ ਲਿਆ ਗਿਆ ਜਦਕਿ ਖ਼ੂਨਦਾਨ 'ਚ ਦੋ ਵਾਰ ਸਟੇਟ ਐਵਾਰਡ ਪ੍ਰਾਪਤ ਕਰਨ ਵਾਲੇ ਅਸ਼ੋਕ ਭਟਨਾਗਰ ਨੂੰ ਚੇਅਰਮੈਨ ਚੁਣ ਲਿਆ | ਚੁਣੇ ਗਏ ਹੋਰ ਅਹੁਦੇਦਾਰਾਂ 'ਚ ਸਿਹਤ ਵਿਭਾਗ ਵਿਚੋਂ ਬਤੌਰ ਸੁਪਰਡੈਂਟ ਸੇਵਾ ਮੁਕਤ ਹੋਏ ਸੁਰਿੰਦਰ ਸਿੰਘ ਕੋਹਲੀ ਤੇ ਸਾਬਕਾ ਐਮ. ਸੀ. ਬੀਬੀ ਕਰਮਜੀਤ ਕੌਰ ਦੇ ਪਤੀ ਕਰਮਜੀਤ ਸਿੰਘ ਕਾਕਾ ਨੂੰ ਸਰਪ੍ਰਸਤ, ਸਰਕਾਰੀ ਬਿ੍ਜਿੰਦਰਾ ਕਾਲਜ ਫ਼ਰੀਦਕੋਟ ਦੇ ਸੇਵਾ ਮੁਕਤ ਪਿ੍ੰਸੀਪਲ ਡਾਕਟਰ ਪਰਮਿੰਦਰ ਸਿੰਘ ਨੂੰ ਜਨਰਲ ਸਕੱਤਰ ਤੇ ਪਰਮਜੀਤ ਸਿੰਘ ਪੰਮਾ ਨੂੰ ਖਜ਼ਾਨਚੀ ਚੁਣ ਲਿਆ ਗਿਆ | ਕਾਰਜਕਰਨੀ ਦੇ ਬਾਕੀ ਮੈਂਬਰਾਂ 'ਚ ਹਰਜਿੰਦਰ ਸਿੰਘ ਰਿਟਾ. ਡੀ. ਐਸ. ਪੀ. ਨੂੰ ਸੀਨੀਅਰ ਮੀਤ ਪ੍ਰਧਾਨ, ਗੁਰਮੀਤ ਸਿੰਘ ਬੱਗੂ ਮੀਤ ਪ੍ਰਧਾਨ, ਗੁਰਮੀਤ ਸਿੰਘ ਗਿੱਲ ਜੁਆਇੰਟ ਸਕੱਤਰ, ਇੰਦਰਜੀਤ ਸਿੰਘ ਬਰਾੜ ਪ੍ਰੈੱਸ ਸਕੱਤਰ, ਡਾਕਟਰ ਪ੍ਰਸ਼ੋਤਮ ਗੁਪਤਾ ਨੂੰ ਪੀ. ਆਰ. ਓ. ਜਦਕਿ ਪੰਡਤ ਗਗਨ ਮਿਸ਼ਰਾ, ਅਸ਼ੋਕ ਸ਼ਰਮਾ ਰਿਟਾਇਰ ਏ. ਐਸ. ਆਈ., ਬਲਵਿੰਦਰ ਸਚਦੇਵਾ, ਗੁਰਮੀਤ ਸਿੰਘ ਨੀਲਾ ਸਰਾਂ, ਅਸ਼ੋਕ ਸ਼ਰਮਾ ਕੇਬਲ ਵਾਲੇ ਤੇ ਰਾਜੇਸ਼ ਕੁਮਾਰ ਰਾਜੂ ਰਿਟਾਇਰਡ ਹੈੱਡ ਮਾਸਟਰ ਨੂੰ ਕਾਰਜਕਾਰਨੀ ਦੇ ਮੈਂਬਰ ਵਜੋਂ ਸਰਬਸੰਮਤੀ ਨਾਲ ਚੁਣ ਲਿਆ ਗਿਆ | ਜਨਰਲ ਸਕੱਤਰ ਪਿ੍ੰਸੀਪਲ ਪਰਮਿੰਦਰ ਸਿੰਘ ਨੇ ਦੇਸ਼ ਵਿਦੇਸ਼ 'ਚ ਵੱਸਦੇ ਸਮੂਹ ਪੰਜਾਬੀਆਂ ਨੂੰ ਨਵੇਂ ਸਾਲ, ਲੋਹੜੀ ਤੇ ਮਾਘੀ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਕਿ ਇਹ ਸੁਸਾਇਟੀ ਸਮੇਂ ਸਮੇਂ 'ਤੇ ਧਾਰਮਿਕ, ਸਮਾਜਸੇਵੀ ਕੰਮਾ ਤੇ ਖੂਨ ਦਾਨ ਆਦਿ ਕੰਮਾਂ ਵਿਚ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾਉਂਦੀ ਰਹੀ ਹੈ ਅਤੇ ਇਹ ਸੁਸਾਇਟੀ ਅੱਗੇ ਤੋਂ ਹੋਰ ਵੀ ਵਧੇਰੇ ਸ਼ਿੱਦਤ ਨਾਲ ਮਾਨਵਤਾ ਦੀ ਸੇਵਾ ਲਈ ਹਰ ਉਪਰਾਲਾ ਕਰਦੀ ਰਹੇਗੀ |