ਫ਼ਰੀਦਕੋਟ, 2 ਜਨਵਰੀ (ਜਸਵੰਤ ਸਿੰਘ ਪੁਰਬਾ)-ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਫ਼ਰੀਦਕੋਟ ਵਿਖੇ ਉਰਦੂ ਆਮੋਜ਼ ਦੀਆਂ ਕਲਾਸਾਂ 'ਚ ਦਾਖਲੇ ਲਈ 9 ਜਨਵਰੀ 2026 ਤੱਕ ਵਾਧਾ ਕੀਤਾ ਗਿਆ ਹੈ | ਜ਼ਿਲ੍ਹਾ ਭਾਸ਼ਾ ਅਫ਼ਸਰ ਮਨਜੀਤ ਪੁਰੀ ਨੇ ਦੱਸਿਆ ਕਿ ਪਹਿਲਾਂ ਦਾਖਲੇ ਲਈ ਆਖਰੀ ਮਿਤੀ 31 ਦਸੰਬਰ 2025 ਰੱਖੀ ਗਈ ਸੀ ਹੁਣ ਆਖਰੀ ਮਿਤੀ 'ਚ ਵਾਧਾ ਕਰਦਿਆਂ 9 ਜਨਵਰੀ 2026 ਕੀਤੀ ਗਈ ਹੈ, ਕਿਸੇ ਵੀ ਉਮਰ ਤੇ ਵਰਗ ਦਾ ਵਿਅਕਤੀ ਇਸ ਕੋਰਸ 'ਚ ਦਾਖ਼ਲਾ ਲੈ ਸਕਦਾ ਹੈ, ਪੂਰੇ ਕੋਰਸ ਦੀ ਦਾਖਲਾ ਫੀਸ 500 ਰੁਪਏ ਹੋਵੇਗੀ, ਉਰਦੂ ਸਿਖਲਾਈ ਕੋਰਸ 6 ਮਹੀਨੇ ਦਾ ਹੈ | ਕੋਰਸ ਖਤਮ ਹੋਣ ਉਪਰੰਤ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਵਲੋਂ ਪ੍ਰੀਖਿਆ ਲਈ ਜਾਵੇਗੀ ਤੇ ਪਾਸ ਹੋਣ ਵਾਲੇ ਉਮੀਦਵਾਰ ਨੂੰ ਵਿਭਾਗ ਵਲੋਂ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ | ਇਹ ਕਲਾਸ ਦਫ਼ਤਰੀ ਕੰਮ-ਕਾਜ ਵਾਲੇ ਦਿਨ ਸ਼ਾਮ 5:15 ਤੋਂ 6:15 ਵਜੇ ਤੱਕ ਸਰਕਾਰੀ ਕੰਨਿਆ ਸੀਨੀ. ਸੈਕੰ ਸਕੂਲ ਫ਼ਰੀਦਕੋਟ ਵਿਖੇ ਲਗਾਈ ਜਾਵੇਗੀ | ਦਾਖਲਾ ਲੈਣ ਵਾਲੇ ਚਾਹਵਾਨ ਉਮੀਦਵਾਰ ਕਿਸੇ ਵੀ ਕੰਮ-ਕਾਜ ਵਾਲੇ ਦਿਨ ਦਾਖਲਾ ਫਾਰਮ ਜ਼ਿਲ੍ਹਾ ਭਾਸ਼ਾ ਦਫ਼ਤਰ, ਕਮਰਾ ਨੰ. 333, ਦੂਜੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫ਼ਰੀਦਕੋਟ ਵਿਖੇ ਜਮ੍ਹਾਂ ਕਰਵਾ ਸਕਦੇ ਹਨ |