ਫ਼ਰੀਦਕੋਟ, 2 ਜਨਵਰੀ (ਜਸਵੰਤ ਸਿੰਘ ਪੁਰਬਾ)-ਪਿਛਲੇ ਦਿਨੀਂ ਗੁਰਮੇਲ ਕੌਰ ਰਿਟਾਇਰਡ ਸੁਪਰਵਾਈਜ਼ਰ ਸਿਵਲ ਹਸਪਤਾਲ ਫ਼ਰੀਦਕੋਟ ਧਰਮ ਪਤਨੀ ਸੁਖਦੇਵ ਸਿੰਘ ਰਿਟਾਇਰਡ ਬੀ. ਪੀ. ਈ. ਓ. ਤੇ ਕੰਵਰ ਸ਼ੇਰ ਪਾਲ ਸਿੰਘ ਐਸ. ਡੀ. ਓ. ਪੀ. ਐਸ. ਪੀ. ਸੀ. ਐਲ. ਦੇ ਮਾਤਾ ਜੀ ਅਚਾਨਕ ਸਦੀਵੀ ਵਿਛੋੜਾ ਦੇ ਗਏ ਹਨ | ਉਨ੍ਹਾਂ ਦੇ ਗ੍ਰਹਿ ਵਿਖੇ ਸਾਬਕਾ ਐਮ. ਐਲ. ਏ. ਕੁਸ਼ਲਦੀਪ ਸਿੰਘ ਢਿੱਲੋਂ ਮੀਤ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਅਮਰਜੀਤ ਸਿੰਘ ਸੁੱਖਾ ਖਾਰਾ ਬਲਾਕ ਪ੍ਰਧਾਨ, ਸ਼ਗਨ ਦੀਪ ਸਿੰਘ ਵਾੜਾਦਰਾਕਾ ਬੀ. ਐਲ. ਏ. ਕਾਂਗਰਸ ਕਮੇਟੀ, ਕੈਪਟਨ ਧਰਮ ਸਿੰਘ ਗਿੱਲ ਮੁੱਖ ਸੇਵਾਦਾਰ ਗੁਰਦੁਆਰਾ ਮਾਤਾ ਖੀਵੀ, ਰਵਿੰਦਰ ਸਿੰਘ ਬੁਗਰਾ, ਜਸਵਿੰਦਰ ਸਿੰਘ ਮਾਨ ਰਿਟਾਇਰਡ ਡਿਪਟੀ ਚੀਫ਼ ਇੰਜੀਨੀਅਰ, ਬਲਜੀਤ ਸਿੰਘ ਬਰਾੜ ਰਿਟਾਇਰਡ ਸੀ. ਈ. ਓ., ਧਰਮਵੀਰ ਸਿੰਘ ਡੀ. ਈ. ਓ., ਹਰਿੰਦਰ ਸਿੰਘ ਚਾਹਲ ਐਕਸੀਅਨ, ਮਨੋਹਰ ਸਿੰਘ ਰਿਟਾ. ਡੀ. ਪੀ. ਆਰ. ਓ. ਵਿਸ਼ਾਲ ਮੁਰਾਦੀਆ ਐਕਸੀਅਨ ਕੋਟਕਪੂਰਾ, ਨਰਿੰਦਰਪਾਲ ਸਿੰਘ ਐਸ. ਡੀ. ਓ., ਸੁਖਬੀਰ ਸਿੰਘ ਐਸ. ਡੀ. ਓ., ਇੰਦਰਜੀਤ ਸਿੰਘ ਖੀਵਾ ਪ੍ਰਧਾਨ ਪੈਨਸ਼ਨਰ ਐਸੋਸੀਏਸ਼ਨ, ਜਗਤਾਰ ਸਿੰਘ ਗਿੱਲ, ਜਸਵੰਤ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ, ਕਰਨੈਲ ਸਿੰਘ ਬਰਗਾੜੀ ਇੰਸਪੈਕਟਰ ਪੀ. ਆਰ. ਟੀ. ਸੀ., ਵਾਹਿਗੁਰੂ ਸਿੰਘ ਕਾਬਲ ਵਾਲਾ, ਡਾ. ਗੁਰਦੇਵ ਸਿੰਘ ਤੇ ਪੀ. ਐਸ. ਪੀ. ਸੀ. ਐਲ. ਸਮੂਹ ਸਟਾਫ਼ ਵਲੋਂ ਸੁਖਦੇਵ ਸਿੰਘ ਰਿਟਾਇਰਡ ਬੀ. ਪੀ. ਈ. ਓ., ਗੁਰਦੇਵ ਸਿੰਘ ਚਰਨ ਸਾਬਕਾ ਚੇਅਰਮੈਨ ਭਲਾਈ ਵਿਭਾਗ ਪੰਜਾਬ ਅਤੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ | ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਗੁਰਮੇਲ ਕੌਰ ਦੀ ਅੰਤਿਮ ਅਰਦਾਸ 4 ਜਨਵਰੀ ਨੂੰ 11 ਵਜੇ ਤੋਂ 1 ਵਜੇ ਤੱਕ ਗੁਰਦੁਆਰਾ ਮਾਈ ਗੋਦੜੀ ਸਾਹਿਬ ਕੋਟਕਪੂਰਾ ਰੋਡ ਫ਼ਰੀਦਕੋਟ ਵਿਖੇ ਹੋਵੇਗੀ |