ਕੋਟਕਪੂਰਾ, 2 ਜਨਵਰੀ (ਮੋਹਰ ਸਿੰਘ ਗਿੱਲ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲਾਕ ਕੋਟਕਪੂਰਾ ਦੀ ਇਕ ਵਿਸ਼ੇਸ਼ ਇਕੱਤਰਤਾ ਕੁੁਲਵਿੰਦਰ ਸਿੰਘ ਹਰੀਏ ਵਾਲਾ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਜ਼ਿਲ੍ਹਾ ਪ੍ਰਧਾਨ ਸਮਸ਼ੇਰ ਸਿੰਘ ਜਲਾਲੇਆਣਾ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਮੀਟਿੰਗ 'ਚ ਕੌਰ ਸਿੰਘ ਬਲਾਕ ਜਨਰਲ ਸਕੱਤਰ, ਗੁਰਮੀਤ ਸਿੰਘ ਕੋਹਾਰ ਵਾਲਾ, ਧਰਮ ਸਿੰਘ ਵਾਂਦਰ ਜਟਾਣਾ, ਸੁਰਜੀਤ ਸਿੰਘ ਵਾਂਦਰ ਜਟਾਣਾ, ਸ਼ੇਰ ਸਿੰਘ, ਗੁਰਸੇਵਕ ਸਿੰਘ, ਬਲਦੇਵ ਸਿੰਘ ਬਾਹਮਣ ਵਾਲਾ, ਲਖਵਿੰਦਰ ਸਿੰਘ ਮਚਾਕੀ ਮੱਲ ਸਿੰਘ, ਗੁਰਜੰਟ ਸਿੰਘ ਮਚਾਕੀ, ਭਗਵੰਤ ਸਿੰਘ ਕੋਠੇ ਸੈਣੀਆਂ ਹਾਜ਼ਰ ਸਨ | ਮੀਟਿੰਗ 'ਚ ਬਲਾਕ ਕੋਟਕਪੂਰਾ ਦੇ ਨਵੇਂ ਚੁਣੇ ਗਏ ਅਹੁਦੇਦਾਰਾਂ 'ਚ ਗੁਰਸੇਵਕ ਸਿੰਘ ਕੋਠੇ ਧਾਲੀਵਾਲ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਤੇਜਿੰਦਰ ਸਿੰਘ ਵਾਂਦਰ ਜਟਾਣਾ ਨੂੰ ਮੀਤ ਪ੍ਰਧਾਨ ਚੁਣਿਆ ਗਿਆ | ਮੀਟਿੰਗ 'ਚ ਜਥੇਬੰਦੀ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਕਿਸਾਨੀ ਮਸਲਿਆਂ 'ਤੇ ਵੀ ਚਰਚਾ ਕੀਤੀ ਗਈ |