ਕੋਟਕਪੂਰਾ, 2 ਜਨਵਰੀ (ਮੋਹਰ ਸਿੰਘ ਗਿੱਲ, ਮੇਘਰਾਜ)-ਸੁਪਨਦੀਪ ਸਿੰਘ ਸਿੱਧੂ ਯਾਦਗਾਰੀ ਲਾਇਬ੍ਰੇਰੀ ਤੇ ਸੈਮੀਨਾਰ ਹਾਲ ਹਰੀ ਨੌ ਵਿਖੇ ਨਵੇਂ ਸਾਲ ਮੌਕੇ ਲਾਇਬ੍ਰੇਰੀ 'ਚ ਪਾਠ ਕਰ ਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ | ਇਸ ਮੌਕੇ ਲਾਇਬ੍ਰੇਰੀ 'ਚ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੇ ਭਰਵੀਂ ਸ਼ਮੂਲੀਅਤ ਕੀਤੀ | ਬੱਚਿਆ ਦੁਆਰਾ ਸ਼ਬਦ ਗਾਇਨ, ਗੀਤ, ਕਵਿਤਾਵਾਂ ਪੇਸ਼ ਕੀਤੀਆਂ ਗਈਆਂ | ਇਸ ਮੌਕੇ ਲਾਇਬ੍ਰੇਰੀ ਦੇ ਪਾਠਕ ਤੇ ਬੈਂਕ ਮੈਨੇਜਰ ਰਵਿੰਦਰ ਸਿੰਘ ਸਿੱਧੂ ਸਮੇਤ ਲਾਇਬ੍ਰੇਰੀ ਦਾ ਸਟਾਫ਼ ਮਾਸਟਰ ਗੇਜ ਰਾਮ ਭੌਰਾ, ਡਾ. ਕਰਮਜੀਤ ਸਿੰਘ ਸਿੱਧੂ, ਬਲਦੇਵ ਸਿੰਘ, ਗੁਰਤੇਜ ਕੌਰ ਸਿੱਧੂ, ਅੰਮਿ੍ਤਪਾਲ ਕੌਰ ਸਿੱਧੂ, ਨਵਜੋਤ ਕੌਰ ਨੇ ਹਾਜ਼ਰ ਹੋ ਕੇ ਵਾਹਿਗੁਰੂ ਦਾ ਕੋਟਿ ਕੋਟਿ ਧੰਨਵਾਦ ਕੀਤਾ | ਆਖ਼ਰ 'ਚ ਗੇਜਰਾਮ ਭੌਰਾ ਨੇ ਆਈ ਹੋਈ ਸਮੂਹ ਸੰਗਤ ਦਾ ਧੰਨਵਾਦ ਕੀਤਾ |