ਫ਼ਰੀਦਕੋਟ, 3 ਜਨਵਰੀ (ਹਰਮਿੰਦਰ ਸਿੰਘ ਮਿੰਦਾ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਫ਼ਰੀਦਕੋਟ ਦੀ ਡੋਗਰ ਬਸਤੀ ਗਲੀ ਨੰਬਰ ਛੇ (ਖੱਬੇ) ਹੱਥ ਦੀਆਂ ਸਮੂਹ ਸੰਗਤਾਂ ਵਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ | ਇਸ ਮੌਕੇ ਗਲੀ ਨਿਵਾਸੀਆਂ ਨੇ ਮਿਲ ਕੇ ਸਮੁੱਚੀ ਮਾਨਵਤਾ ਲਈ ਖੁਸ਼ੀਆਂ, ਤੰਦਰੁਸਤੀ, ਖੁਸ਼ਹਾਲੀ ਅਤੇ ਚੜ੍ਹਦੀਕਲਾ ਦੀ ਅਰਦਾਸ ਕੀਤੀ | ਸਮੂਹ ਗਲੀ ਨਿਵਾਸੀਆਂ ਬੜੇ ਹੀ ਸਤਿਕਾਰ ਨਾਲ ਹੱਥੀਂ ਲੰਗਰ ਦੀ ਸੇਵਾ ਕਰਦਿਆਂ ਸੰਗਤਾਂ ਨੂੰ ਲੰਗਰ ਛਕਾਇਆ | ਕਮੇਟੀ ਦੇ ਨਗਰ ਕੌਂਸਲ ਫ਼ਰੀਦਕੋਟ ਦੇ ਪ੍ਰਧਾਨ ਨਰਿੰਦਰ ਪਾਲ ਸਿੰਘ ਨਿੰਦਾ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਉਨ੍ਹਾਂ ਗਲੀ ਨਿਵਾਸੀਆਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਅਤੇ ਹਰ ਸਾਲ ਨਵੇਂ ਸਾਲ ਦੇ ਆਗਾਜ਼ ਮੌਕੇ ਧਾਰਮਿਕ ਸਮਾਗਮ ਕਰਨ ਦੀ ਸ਼ਲਾਘਾ ਕੀਤੀ | ਇਸ ਮੌਕੇ ਗਲੀ ਨਿਵਾਸੀਆਂ ਵਲੋਂ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰਪਾਲ ਸਿੰਘ ਨਿੰਦਾ ਦਾ ਸਨਮਾਨ ਕੀਤਾ ਗਿਆ | ਅੰਤ 'ਚ ਗੁਰਵਿੰਦਰ ਸਿੰਘ ਧਿੰਗੜਾ ਨੇ ਸਭ ਦਾ ਧੰਨਵਾਦ ਕੀਤਾ | ਇਸ ਮੌਕੇ ਕੈਪਟਨ ਐਸ.ਪੀ.ਸਿੰਘ, ਇੰਦਰਜੀਤ ਸਿੰਘ ਧਿੰਗੜਾ, ਫ਼ਤਿਹ ਸਿੰਘ ਭੁੱਲਰ, ਕਰਮਜੀਤ ਸਿੰਘ ਧਿੰਗੜਾ, ਲਖਵਿੰਦਰ ਸਿੰਘ ਕੰਗ, ਚੇਤਨ ਦਾਸ, ਪ੍ਰਦੀਪ ਸਿੰਘ ਦੀਪ, ਰਮੇਸ਼ ਕੁਮਾਰ ਠੇਕੇਦਾਰ, ਜਗਤਾਰ ਸਿੰਘ, ਅਮਰਜੀਤ ਸਿੰਘ, ਸੇਵਾ ਮੁਕਤ ਬੈਂਕ ਮੈਨੇਜਰ ਅਮਰਜੀਤ ਸਿੰਘ, ਨਛੱਤਰ ਸਿੰਘ, ਸੇਵਾ ਮੁਕਤ ਪਟਵਾਰੀ ਗੁਰਚਰਨ ਸਿੰਘ, ਰਸ਼ਪਾਲ ਸਿੰਘ ਸਰਾਂ, ਵਿਸ਼ਵਜੀਤ ਸਿੰਘ ਡੇਜ਼ੀ, ਬੇਬੀ ਸਾਰਾ ਅਤੇ ਗਲੀ ਨਿਵਾਸੀ ਹਾਜ਼ਰ ਸਨ |