ਮੋਗਾ, 3 ਜਨਵਰੀ (ਅਸ਼ੋਕ ਬਾਂਸਲ)-ਮੋਗਾ ਦੇ ਪਰਵਾਨਾ ਨਗਰ ਨੇੜੇ ਸੰਕਟ ਮੋਚਨ ਸੰਕੀਰਤਨ ਮੰਡਲ ਰਜਿ. ਵਲੋਂ ਨਵੇਂ ਸਾਲ ਦੀ ਸ਼ੁਰੂਆਤ ਠਾਕੁਰ ਜੀ, ਬਾਲਾ ਜੀ ਅਤੇ ਖਾਟੂ ਸ਼ਿਆਮ ਨੂੰ ਸਮਰਪਿਤ ਸੰਕੀਰਤਨ ਹਾਲ ਵਿਖੇ ਸ਼ਾਮ ਦੇ ਭਜਨਾਂ ਨਾਲ ਕੀਤੀ ਗਈ | ਇਸ ਮੌਕੇ ਮੰਡਲ ਦੇ ਪ੍ਰਧਾਨ ਕਿ੍ਸ਼ਨ ਬਾਂਸਲ, ਮੀਤ ਪ੍ਰਧਾਨ ਰਾਮ ਅਵਤਾਰ ਜਿੰਦਲ, ਸੰਜੇ ਠੇਕੇਦਾਰ, ਕੈਸ਼ੀਅਰ ਪਵਨ ਗੋਇਲ, ਰਮਨ ਬਾਂਸਲ, ਪੰਕਜ ਸਿੰਗਲਾ, ਅਮਨ ਸ਼ਰਮਾ, ਵਿਕੀ ਵਰਮਾ, ਸ਼ੰਮੀ, ਰੋਹਿਤ ਸਿੰਗਲਾ, ਰਾਜਨ ਬਾਂਸਲ, ਵਿਸ਼ਾਲ ਸ਼ਰਮਾ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਇਸ ਦੌਰਾਨ ਮੰਡਲ ਦੇ ਭਜਨ ਗਾਇਕਾਂ ਨੇ ਭਜਨ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਅੰਤ ਵਿਚ ਆਰਤੀ ਕੀਤੀ ਗਈ ਅਤੇ ਸਾਰਿਆਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਗਈ | ਇਸ ਮੌਕੇ ਮੰਡਲ ਪ੍ਰਧਾਨ ਕਿ੍ਸ਼ਨ ਬਾਂਸਲ, ਮੀਤ ਪ੍ਰਧਾਨ ਰਾਮ ਅਵਤਾਰ ਜਿੰਦਲ, ਸੰਜੇ ਠੇਕੇਦਾਰ, ਕੈਸ਼ੀਅਰ ਪਵਨ ਗੋਇਲ, ਰਮਨ ਬਾਂਸਲ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਧਾਰਮਿਕ ਜਾਂ ਹੋਰ ਕੋਈ ਸਮਾਗਮ ਕਰਵਾਉਣਾ ਚਾਹੁੰਦਾ ਹੈ ਤਾਂ ਉਨ੍ਹਾਂ ਲਈ ਸੰਕਟ ਮੋਚਨ ਸੰਕੀਰਤਨ ਹਾਲ ਖੋਲਿ੍ਹਆ ਗਿਆ ਹੈ | ਇਸ ਮੌਕੇ ਸੰਕਟ ਮੋਚਨ ਸੰਕੀਰਤਨ ਮੰਡਲ ਦੇ ਆਗੂ ਅਤੇ ਸ਼ਹਿਰ ਵਾਸੀ ਹਾਜ਼ਰ ਸਨ |