30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਖੇਤੀਬਾੜੀ ਮੰਤਰੀ ਖੁੱਡੀਆਂ ਵਲੋਂ ਵੇਦ ਪ੍ਰਕਾਸ਼ ਖੇੜਾ ਦੇ ਦਿਹਾਂਤ 'ਤੇ ਦੁੱਖ ਪ੍ਰਗਟ

Ad Position 21
No active advertisement
ਅਜੀਤ ਡੈਸਕ 04-01-2026
ਮਲੋਟ, 3 ਜਨਵਰੀ (ਪਾਟਿਲ)-ਮਲੋਟ ਇਲਾਕੇ ਦੇ ਦਿੱਗਜ ਆਗੂ ਵੇਦ ਪ੍ਰਕਾਸ਼ ਖੇੜਾ ਦੇ ਦਿਹਾਂਤ 'ਤੇ ਅੱਜ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ | ਇਸ ਮੌਕੇ ਉਨ੍ਹਾਂ ਵੇਦ ਪ੍ਰਕਾਸ਼ ਖੇੜਾ ਨਾਲ ਜੁੜੀਆਂ ਪੁਰਾਣੀਆਂ ਯਾਦਾਂ ਤਾਜ਼ਾ ਕਰਦਿਆਂ ਕਿਹਾ ਕਿ ਉਨ੍ਹਾਂ ਨਾਲ ਉਨ੍ਹਾਂ ਦਾ ਸੰਬੰਧ ਕਈ ਦਹਾਕਿਆਂ ਪੁਰਾਣਾ ਸੀ | ਸ. ਖੁੱਡੀਆਂ ਨੇ ਕਿਹਾ ਕਿ ਵੇਦ ਪ੍ਰਕਾਸ਼ ਖੇੜਾ ਇਕ ਸਧਾਰਨ, ਲੋਕਾਂ ਨਾਲ ਜੁੜਿਆ ਤੇ ਸਮਾਜ ਸੇਵਾ ਨੂੰ ਸਮਰਪਿਤ ਵਿਅਕਤੀ ਸਨ, ਜਿਨ੍ਹਾਂ ਨੇ ਆਪਣੇ ਜੀਵਨ ਦੌਰਾਨ ਇਲਾਕੇ ਦੀ ਤਰੱਕੀ ਲਈ ਮਹੱਤਵਪੂਰਨ ਯੋਗਦਾਨ ਪਾਇਆ | ਉਨ੍ਹਾਂ ਦੇ ਦਿਹਾਂਤ ਨਾਲ ਨਾ ਸਿਰਫ਼ ਪਰਿਵਾਰ ਨੂੰ , ਸਗੋਂ ਪੂਰੇ ਇਲਾਕੇ ਨੂੰ ਵੱਡਾ ਨੁਕਸਾਨ ਹੋਇਆ ਹੈ, ਜਿਸ ਦੀ ਭਰਪਾਈ ਕਰਨੀ ਮੁਸ਼ਕਿਲ ਹੈ | ਇਸ ਮੌਕੇ ਖੇਤੀਬਾੜੀ ਮੰਤਰੀ ਨੇ ਹੈਪੀ ਖੇੜਾ, ਰਵੀ ਖੇੜਾ, ਰਾਜੇਸ਼ ਖੇੜਾ, ਪੱਪੀ ਖੇੜਾ, ਜਗਦੀਸ਼ ਖੇੜਾ, ਅਸ਼ਵਨੀ ਖੇੜਾ, ਜੁਗਰਾਜ ਖੇੜਾ ਨਾਲ ਦਿਲੀ ਸੰਵੇਦਨਾ ਪ੍ਰਗਟ ਕਰਦਿਆਂ ਦੁੱਖ ਦੀ ਇਸ ਘੜੀ ਵਿਚ ਪਰਿਵਾਰ ਨਾਲ ਖੜ੍ਹੇ ਰਹਿਣ ਦਾ ਭਰੋਸਾ ਦਿਵਾਇਆ |
Ad Position 22
No active advertisement
ਪਿਛਲੀ ਖ਼ਬਰ ਸੰਸਦ ਮੈਂਬਰ ਘੁਬਾਇਆ ਵਲੋਂ ਦਿੱਗਜ ਆਗੂ ਵੇਦ ਪ੍ਰਕਾਸ਼ ਖੇੜਾ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਅਗਲੀ ਖ਼ਬਰ ਭਾਈ ਘਨੱਈਆ ਸ਼ੋਸ਼ਲ ਵੈਲਫ਼ੇਅਰ ਕਲੱਬ ਨੇ ਦੁੱਧ ਦਾ ਲੰਗਰ ਲਗਾਇਆ
Ad Position 24