ਗਿੱਦੜਬਾਹਾ, 3 ਜਨਵਰੀ (ਪਰਮਜੀਤ ਸਿੰਘ ਥੇੜ੍ਹੀ)-ਕੌਂਸਲਰ ਪੂਜਾ ਰਾਣੀ ਨੂੰ ਪੰਜਾਬ ਕਾਂਗਰਸ ਹਾਈਕਮਾਂਡ ਵਲੋਂ ਗਿੱਦੜਬਾਹਾ ਬਲਾਕ ਮਹਿਲਾ ਕਾਂਗਰਸ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਪਾਰਟੀ ਪ੍ਰਤੀ ਪੂਜਾ ਰਾਣੀ ਦੀ ਨਿਸ਼ਠਾ ਤੇ ਮਿਹਨਤ ਨੂੰ ਦੇਖਦਿਆਂ ਮਹਿਲਾ ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨ ਨਵਦੀਪ ਕੌਰ ਸੰਧੂ ਵਲੋਂ ਉਨ੍ਹਾਂ ਨੂੰ ਬਲਾਕ ਪ੍ਰਧਾਨ ਬਣਾਇਆ ਗਿਆ | ਜ਼ਿਕਰਯੋਗ ਹੈ ਕਿ ਕੌਂਸਲਰ ਪੂਜਾ ਰਾਣੀ ਲੰਮੇ ਸਮੇਂ ਤੋਂ ਇਲਾਕੇ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵਿਧਾਇਕ ਰਹਿਣ ਦੌਰਾਨ ਪਾਰਟੀ ਲਈ ਲਗਾਤਾਰ ਸਰਗਰਮ ਰਹੇ ਹਨ ਅਤੇ ਪਾਰਟੀ ਲਈ ਕਾਫ਼ੀ ਮਿਹਨਤ ਕਰਦੇ ਆ ਰਹੇ ਹਨ | ਪੂਜਾ ਰਾਣੀ ਨੇ ਕਿਹਾ ਕਿ ਪਾਰਟੀ ਵਲੋਂ ਉਨ੍ਹਾਂ ਨੂੰ ਦਿੱਤੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ | ਇਸ ਮੌਕੇ ਸਾਬਕਾ ਕੌਂਸਲਰ ਰੇਸ਼ਮਾ ਰਾਣੀ, ਪ੍ਰਵੀਨ ਰਾਣੀ, ਸੀਮਾ ਰਾਣੀ, ਪਿੰਕੀ ਰਾਣੀ, ਧੰਨੋ ਦੇਵੀ, ਬੀਨਾ ਰਾਣੀ, ਮੀਣਾ ਦੇਵੀ, ਮੰਜੂ ਬਾਲਾ, ਸੁਨੀਤਾ ਦੇਵੀ, ਪ੍ਰਵੀਨ ਦੇਵੀ, ਪਿਆਰੀ ਦੇਵੀ, ਪ੍ਰਮਿਲਾ ਦੇਵੀ, ਦੇਵੀ ਰਾਣੀ, ਮੀਰਾ ਦੇਵੀ, ਰਾਣੀ ਦੇਵੀ, ਲਕਸ਼ਮੀ ਦੇਵੀ, ਸ਼ਾਂਤੀ ਦੇਵੀ, ਲਾਲੀ ਦੇਵੀ, ਸੁੰਦਰੀ ਦੇਵੀ, ਨਥਿਆ ਰਾਣੀ, ਸਮੁੰਦਰੀ ਦੇਵੀ, ਗੁੱਡੂ ਦੇਵੀ, ਮਮਤਾ ਦੇਵੀ, ਵਿਮਲਾ ਦੇਵੀ ਅਤੇ ਕਿਰਨ ਰਾਣੀ ਆਦਿ ਵੀ ਮੌਜੂਦ ਸਨ |