ਬਾਘਾ ਪੁਰਾਣਾ, 3 ਜਨਵਰੀ (ਗੁਰਮੀਤ ਸਿੰਘ ਮਾਣੂੰਕੇ)-ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਦਿਨੋਂ ਦਿਨ ਪੰਜਾਬ ਵਿਚ ਹੋ ਰਿਹਾ ਉਭਾਰ ਆਮ ਆਦਮੀ ਪਾਰਟੀ ਨੂੰ ਹਜ਼ਮ ਨਹੀਂ ਹੋ ਰਿਹਾ | ਜਿਸ ਕਰਕੇ ਸੱਤਾਧਾਰੀ ਧਿਰ ਦੇ ਜਿੰਮੇਵਾਰ ਨੁਮਾਇੰਦੇ ਅਤੇ ਵਰਕਰ ਹੇਠਲੇ ਦਰਜੇ ਦੀਆਂ ਹਰਕਤਾਂ ਉੱਪਰ ਉੱਤਰ ਆਏ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਾਘਾ ਪੁਰਾਣਾ ਦੀਆਂ ਬਲਾਕ ਸੰਮਤੀ ਚੋਣਾਂ ਵਿਚ ਜ਼ੋਨ ਘੋਲੀਆ ਕਲਾਂ ਤੋਂ ਉਮੀਦਵਾਰ ਨਿਰਭੈ ਸਿੰਘ ਦੀ ਜਿੱਤ ਵਿਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਚਮਕੌਰ ਸਿੰਘ ਘੋਲੀਆ ਸੀਨੀਅਰ ਅਕਾਲੀ ਆਗੂ ਨੇ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਜਥੇਦਾਰ ਤੀਰਥ ਸਿੰਘ ਮਾਹਲਾ ਹਲਕਾ ਇੰਚਾਰਜ ਬਾਘਾ ਪੁਰਾਣਾ ਲਗਾਤਾਰ ਲੋਕਾਂ ਦਾ ਵਿਸ਼ਵਾਸ ਜਿੱਤ ਰਹੇ ਹਨ | ਚਮਕੌਰ ਸਿੰਘ ਘੋਲੀਆ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੋ ਵਿਸ਼ਵਾਸ ਤੁਸੀਂ ਹੁਣ ਸ਼੍ਰੋਮਣੀ ਅਕਾਲੀ ਦਲ 'ਤੇ ਦਿਖਾਇਆ ਹੈ, ਉਸ ਨੂੰ 2027 ਦੀਆਂ ਚੋਣਾਂ ਵਿਚ ਦੁੱਗਣਾ ਕਰਕੇ ਅੱਗੇ ਲੈ ਕੇ ਆਉਣਾ ਤਾਂ ਜੋ ਪੰਜਾਬ ਦੀ ਵਾਗਡੋਰ ਇਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਹੱਥਾਂ ਵਿਚ ਆ ਸਕੇ |