12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਕਿਰਤੀ ਕਿਸਾਨ ਯੂਨੀਅਨ ਪੱਤਰਕਾਰਾਂ ਦੇ ਸੰਘਰਸ਼ ਦੀ ਕਰੇਗੀ ਹਮਾਇਤ: ਸਰਾਵਾਂ

Ad Position 21
No active advertisement
ਅਜੀਤ ਡੈਸਕ 05-01-2026
ਬਰਗਾੜੀ, 4 ਜਨਵਰੀ (ਲਖਵਿੰਦਰ ਸ਼ਰਮਾ)-ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਫ਼ਰੀਦਕੋਟ ਦੇ ਵਿੱਤ ਸਕੱਤਰ ਸਾਬਕਾ ਅਧਿਆਪਕ ਆਗੂ ਮਾਸਟਰ ਪੂਰਨ ਸਿੰਘ ਸਰਾਵਾਂ ਨੇ ਕਿਹਾ ਕਿ ਉਨ੍ਹਾਂ ਦੀ ਯੂਨੀਅਨ ਪੰਜਾਬ ਪੁਲਿਸ ਵਲੋਂ ਪੱਤਰਕਾਰਾਂ 'ਤੇ ਦਰਜ ਕੀਤੇ ਪਰਚਿਆਂ ਵਿਰੁੱਧ ਪੱਤਰਕਾਰਾਂ ਵਲੋਂ ਕੀਤੇ ਜਾਣ ਵਾਲੇ ਹਰ ਸੰਘਰਸ਼ ਦੀ ਪੂਰੀ ਹਮਾਇਤ ਕਰੇਗੀ ਅਤੇ ਸੰਘਰਸ਼ ਵਿਚ ਡਟ ਕੇ ਸ਼ਮੂਲੀਅਤ ਵੀ ਕਰੇਗੀ | ਉਨ੍ਹਾਂ ਕਿਹਾ ਕਿ ਕਿਸੇ ਪੱਤਰਕਾਰ ਵਲੋਂ ਜਾਇਜ਼ ਸਵਾਲ ਪੁੱਛਣਾ ਬਿਲਕੁਲ ਸਹੀ ਹੈ ਅਤੇ ਪੱਤਰਕਾਰਾਂ ਨੇ ਲੋਕ ਹਿਤਾਂ ਲਈ ਹੀ ਜਾਇਜ਼ ਸਵਾਲ ਪੁੱਛਿਆ ਸੀ | ਪੱਤਰਕਾਰਾਂ ਨੇ ਸਿਰਫ਼ ਇਹ ਪੁੱਛਿਆ ਸੀ ਕਿ ਮੁੱਖ ਮੰਤਰੀ ਦੀ ਗੈਰ ਹਾਜ਼ਰੀ ਵਿਚ ਹੈਲੀਕਾਪਟਰ ਦੀ ਵਰਤੋਂ ਕਿਸ ਨੇ ਕੀਤੀ | ਸਰਕਾਰ ਦਾ ਹੈਲੀਕਾਪਟਰ ਜਹਾਜ਼ ਕਿਸੇ ਮੁੱਖ ਮੰਤਰੀ ਜਾਂ ਕਿਸੇ ਹੋਰ ਮੰਤਰੀ ਦੀ ਜੇਬ ਖਰਚੇ ਵਿਚੋਂ ਨਹੀਂ ਚੱਲਦਾ ਇਸ ਦਾ ਸਾਰਾ ਖਰਚਾ ਲੋਕਾਂ ਦੀਆਂ ਜੇਬਾਂ ਵਿਚੋਂ ਚਲਦਾ ਹੈ, ਇਸ ਕਰਕੇ ਲੋਕਾਂ ਨੂੰ ਇਹ ਜਾਣਕਾਰੀ ਹੋਣਾ ਜ਼ਰੂਰੀ ਹੈ ਕਿ ਮੁੱਖ ਮੰਤਰੀ ਦੀ ਗੈਰ ਹਾਜ਼ਰੀ ਵਿਚ ਮੁੱਖ ਮੰਤਰੀ ਦਾ ਹੈਲੀਕਾਪਟਰ ਕੋਈ ਹੋਰ ਵਰਤਦਾ ਹੈ ਤਾਂ ਕਿਉਂ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਸ਼ਹਿ 'ਤੇ ਲੁਧਿਆਣਾ ਪੁਲਿਸ ਵਲੋਂ ਪੱਤਰਕਾਰ ਮਨਜਿੰਦਰ ਸਿੱਧੂ, ਮਾਨਿਕ ਗੋਇਲ, ਮਿੰਟੂ ਗੁਰੂਸਰੀਆ ਸਮੇਤ ਕਰੀਬ 10 ਪੱਤਰਕਾਰਾਂ ਅਤੇ ਆਰ ਟੀ ਆਈ ਕਾਰਕੁੰਨਾਂ 'ਤੇ ਬਿਲਕੁਲ ਝੂਠਾ ਪਰਚਾ ਦਰਜ ਕੀਤਾ ਗਿਆ ਹੈ ਅਤੇ ਇਹ ਲੋਕਤੰਤਰ ਦੇ ਚੌਥੇ ਥੰਮ ਨੂੰ ਦਬਾਉਣ ਦੀ ਕੋਸ਼ਿਸ ਹੈ | ਉਨ੍ਹਾਂ ਕਿਹਾ ਕਿ ਸਰਕਾਰ ਨੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਮੁਕੇਸ਼ ਮੁਲੌਦ ਨੂੰ ਵੀ ਇਕ ਪੁਰਾਣੇ ਕੇਸ ਵਿਚ ਨਾਜਾਇਜ਼ ਗਿ੍ਫ਼ਤਾਰ ਕੀਤਾ ਹੈ ਜੋ ਲੋਕ ਹਿੱਤਾਂ ਲਈ ਆਵਾਜ਼ ਉਠਾਉਣ ਵਾਲਿਆਂ ਨਾਲ ਸਰਾਸਰ ਧੱਕਾ ਹੈ | ਕਿਰਤੀ ਕਿਸਾਨ ਯੂਨੀਅਨ ਪੱਤਰਕਾਰਾਂ 'ਤੇ ਦਰਜ ਕੀਤੇ ਝੂਠੇ ਪਰਚੇ ਰੱਦ ਕਰੇ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਮੁਕੇਸ਼ ਮਲੌਦ ਨੂੰ ਬਿਨਾਂ ਸ਼ਰਤ ਰਿਹਾਅ ਕਰੇ | ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਜਿੰਦਰ ਸਿੰਘ, ਜ਼ਿਲ੍ਹਾ ਸਕੱਤਰ ਸਰਦੂਲ ਸਿੰਘ ਕਾਸਮ ਭੱਟੀ, ਬਲਾਕ ਜੈਤੋ ਪ੍ਰਧਾਨ ਨਾਇਬ ਸਿੰਘ ਫੌਜੀ ਅਤੇ ਜਥੇਬੰਦੀ ਦੇ ਹੋਰਨਾਂ ਆਗੂਆਂ ਨੇ ਵੀ ਪੱਤਰਕਾਰਾਂ ਦੇ ਸੰਘਰਸ਼ ਦੀ ਹਮਾਇਤ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ ਸਪੀਕਰ ਸੰਧਵਾਂ ਨੇ ਸਵਾਲ-ਜਵਾਬ ਦਾ ਦੋ ਵਰਕਾ ਜਾਰੀ ਕੀਤਾ ਅਗਲੀ ਖ਼ਬਰ ਅਜੀਤਵਾਲ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
Ad Position 24