12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਸਪੀਕਰ ਸੰਧਵਾਂ ਨੇ ਸਵਾਲ-ਜਵਾਬ ਦਾ ਦੋ ਵਰਕਾ ਜਾਰੀ ਕੀਤਾ

Ad Position 21
No active advertisement
ਅਜੀਤ ਡੈਸਕ 05-01-2026
ਕੋਟਕਪੂਰਾ, 4 ਜਨਵਰੀ (ਮੋਹਰ ਸਿੰਘ ਗਿੱਲ)-ਸਥਾਨਕ ਗੁਰੂ ਨਾਨਕ ਵੈੱਲਫੇਅਰ ਸੇਵਾ ਸੁਸਾਇਟੀ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 359ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ '20 ਸਵਾਲ-20 ਇਨਾਮ' ਪ੍ਰੋਗਰਾਮ ਸਥਾਨਕ ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ, ਮੁਹੱਲਾ ਹਰਨਾਮਪੁਰਾ ਵਿਖੇ ਰੱਖਿਆ ਗਿਆ | ਸਵਾਲ-ਜਵਾਬ ਦਾ ਦੋ ਵਰਕਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਜਾਰੀ ਕੀਤਾ | ਸੁਸਾਇਟੀ ਦੇ ਸੰਸਥਾਪਕ ਲੈਕਚਰਾਰ ਬਲਵਿੰਦਰ ਸਿੰਘ ਕੋਟਕਪੂਰਾ, ਗੁਰਿੰਦਰ ਸਿੰਘ ਕੋਟਕਪੂਰਾ, ਭਾਈ ਬਲਜੀਤ ਸਿੰਘ, ਲੈਕਚਰਾਰ ਗੁਰਨਾਮ ਸਿੰਘ, ਜਸਮੀਤ ਸਿੰਘ, ਅਮਰਜੀਤ ਸਿੰਘ ਅਤੇ ਬੇਅੰਤ ਸਿੰਘ ਵੀ ਹਾਜ਼ਰ ਸਨ | '20 ਸਵਾਲ-20 ਇਨਾਮ' ਦਾ ਲੱਕੀ ਡਰਾਅ 11 ਜਨਵਰੀ ਨੂੰ ਸ਼ਾਮ 3 ਵਜੇ ਕੱਢਿਆ ਜਾਵੇਗਾ | ਡਰਾਅ ਰਾਹੀਂ ਜਿਨ੍ਹਾਂ ਪ੍ਰਤੀਯੋਗੀਆਂ ਦੇ ਸਾਰੇ ਦੇ ਸਾਰੇ ਸਵਾਲ ਸਹੀ ਪਾਏ ਗਏ, ਉਨ੍ਹਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ | ਇਸ ਵਾਰ 5 ਇਨਾਮ 30 ਸਾਲ ਤੋਂ ਉਪਰ ਉਮਰ ਵਾਲਿਆਂ ਦੇ ਕੱਢੇ ਜਾਣਗੇ |
Ad Position 22
No active advertisement
ਪਿਛਲੀ ਖ਼ਬਰ ਫ਼ਿਜ਼ਾ ਅਰੋੜਾ ਐਮ.ਬੀ.ਬੀ.ਐਸ.ਦੂਜਾ ਸਾਲ ਯੂਨੀਵਰਸਿਟੀ 'ਚ ਟਾਪ ਕਰਨ 'ਤੇ ਸਨਮਾਨਿਤ ਅਗਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਪੱਤਰਕਾਰਾਂ ਦੇ ਸੰਘਰਸ਼ ਦੀ ਕਰੇਗੀ ਹਮਾਇਤ: ਸਰਾਵਾਂ
Ad Position 24