ਫ਼ਰੀਦਕੋਟ, 4 ਜਨਵਰੀ (ਜਸਵੰਤ ਸਿੰਘ ਪੁਰਬਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੀ ਕਲਾਂ ਦੇ ਪਿ੍ੰਸੀਪਲ ਗੋਪਾਲ ਕਿ੍ਸ਼ਨ ਅਤੇ ਸਕੂਲ ਆਫ਼ ਐਮੀਨੈਂਸ ਫ਼ਰੀਦਕੋਟ ਦੇ ਲੈਕਚਰਾਰ ਸਵਿਤਾ ਰਾਣੀ ਦੀ ਬੇਟੀ ਫ਼ਿਜਾ ਅਰੋੜਾ ਗਿਆਨ ਸਾਗਰ ਮੈਡੀਕਲ ਕਾਲਜ ਅਤੇ ਹਸਪਤਾਲ ਰਾਜਪੁਰਾ (ਪਟਿਆਲਾ) ਤੋਂ ਐਮ.ਬੀ.ਬੀ.ਐਸ ਕਰ ਰਹੀ ਹੈ | ਉਸ ਨੇ ਐਮ.ਬੀ.ਬੀ.ਐਸ.ਦੂਜਾ ਸਾਲ ਦੀ ਪ੍ਰੀਖਿਆ 'ਚ 81% ਅੰਕ ਪ੍ਰਾਪਤ ਕਰਕੇ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫ਼ਰੀਦਕੋਟ 'ਚੋਂ ਪਹਿਲਾ ਰੈਂਕ ਹਾਸਿਲ ਕਰਕੇ ਪੰਜਾਬ 'ਚੋਂ ਟਾਪ ਕਰਦਿਆਂ ਜਿੱਥੇ ਗਿਆਨ ਸਾਗਰ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ, ਉੱਥੇ ਫ਼ਰੀਦਕੋਟ ਦੇ ਨਾਮ ਨੂੰ ਵੀ ਚਾਰ ਚੰਨ ਲਗਾਏ ਹਨ | ਫ਼ਿਜ਼ਾ ਅਰੋੜਾ ਦੀ ਪ੍ਰਾਪਤੀ ਨੂੰ ਵੇਖਦਿਆਂ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਉਚੇਚੇ ਤੌਰ 'ਤੇ ਹੌਂਸਲਾ ਅਫ਼ਜ਼ਾਈ ਕੀਤੀ | ਉਨ੍ਹਾਂ ਖੁਦ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਫ਼ਰੀਦਕੋਟ ਜਾ ਕੇ ਫ਼ਿਜ਼ਾ ਅਰੋੜਾ ਨੂੰ ਵਾਈਸ ਚਾਂਸਲਰ ਡਾ. ਰਾਜੀਵ ਸੂਦ ਨਾਲ ਮਿਲ ਕੇ ਸ਼ਾਨਦਾਰ ਟਰਾਫ਼ੀ ਅਤੇ ਬੁੱਕੇ ਭੇਟ ਕਰਕੇ ਸਨਮਾਨਿਤ ਕੀਤਾ | ਉਨ੍ਹਾਂ ਫ਼ਿਜ਼ਾ ਅਰੋੜਾ ਦੇ ਪਿਤਾ ਪਿ੍ੰਸੀਪਲ ਗੋਪਾਲ ਕਿ੍ਸ਼ਨ, ਮਾਤਾ ਸਵਿਤਾ ਰਾਣੀ ਨੂੰ ਵੀ ਵਧਾਈ ਦਿੱਤੀ |