ਮਲੋਟ, 5 ਜਨਵਰੀ (ਪਾਟਿਲ)-ਭਾਰਤ ਵਿਕਾਸ ਪ੍ਰੀਸ਼ਦ ਵਲੋਂ ਆਰ. ਗਗਨ ਮਲਟੀ ਸਪੈਸ਼ਲਿਟੀ ਹਸਪਤਾਲ ਬਠਿੰਡਾ ਦੇ ਸਹਿਯੋਗ ਨਾਲ ਐਡਵਰਡ ਗੰਜ ਹਸਪਤਾਲ ਨਰਾਇਣੀ ਵਾਲਾ ਮਲੋਟ ਵਿਖੇ ਵਿਸ਼ਾਲ ਮੁਫ਼ਤ ਸਿਹਤ ਜਾਂਚ ਕੈਂਪ ਲਗਾਇਆ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਾਜੈਕਟ ਇੰਚਾਰਜ ਰਜਿੰਦਰ ਪਪਨੇਜਾ ਅਤੇ ਵਿਵੇਕ ਗਰਗ ਨੇ ਦੱਸਿਆ ਕਿ ਕੈਂਪ ਦੌਰਾਨ ਮਰੀਜ਼ਾਂ ਦੀ ਪੂਰੀ ਤਰ੍ਹਾਂ ਮੁਫ਼ਤ ਸਿਹਤ ਜਾਂਚ ਕੀਤੀ ਗਈ ਅਤੇ ਲੋੜ ਅਨੁਸਾਰ ਦਵਾਈਆਂ ਵੀ ਬਿਨਾਂ ਕਿਸੇ ਖ਼ਰਚੇ ਦੇ ਮੁਹੱਈਆ ਕਰਵਾਈਆਂ ਗਈਆਂ | ਕੈਂਪ ਦੀ ਸ਼ੁਰੂਆਤ ਮੁੱਖ ਮਹਿਮਾਨ ਪਰਮਿੰਦਰ ਸਿੰਘ ਪੰਮਾ ਬਰਾੜ ਵਲੋਂ ਰੀਬਨ ਕੱਟ ਕੇ ਕੀਤੀ ਗਈ | ਇਸ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਦੇ ਰੀਜ਼ਨਲ ਸਕੱਤਰ ਰਾਜ ਵਾਟਸ ਵਲੋਂ ਡਾਕਟਰਾਂ ਦੀ ਟੀਮ ਦਾ ਸਵਾਗਤ ਤੇ ਧੰਨਵਾਦ ਕੀਤਾ ਗਿਆ, ਜਦਕਿ ਸਕੱਤਰ ਰਜਿੰਦਰ ਨਾਗਪਾਲ ਨੇ ਸਟੇਜ ਪ੍ਰਬੰਧਨ ਦੀ ਜ਼ਿੰਮੇਵਾਰੀ ਨਿਭਾਈ | ਕੈਂਪ ਦੀ ਰਸਮੀ ਸ਼ੁਰੂਆਤ ਜੋਤੀ ਜਗਾ ਕੇ ਪਰਮਿੰਦਰ ਸਿੰਘ ਪੰਮਾ ਬਰਾੜ, ਜਨਰਲ ਸਕੱਤਰ ਪ੍ਰਦੀਪ ਬੱਬਰ, ਪ੍ਰਧਾਨ ਧਰਮਪਾਲ ਗੂੰਬਰ ਤੇ ਖ਼ਜ਼ਾਨਚੀ ਸੋਹਣ ਲਾਲ ਗੂੰਬਰ ਵਲੋਂ ਕੀਤੀ ਗਈ | ਆਰ. ਗਗਨ ਮਲਟੀ ਸਪੈਸ਼ਲਿਟੀ ਹਸਪਤਾਲ ਬਠਿੰਡਾ ਤੋਂ ਆਏ ਮਾਹਿਰ ਡਾਕਟਰਾਂ ਡਾ. ਅੰਕਿਤ ਛਾਬੜਾ, ਡਾ. ਅਮਿਤ ਗੋਇਲ, ਡਾ. ਕੁਨਾਲ ਸਿੰਗਲਾ, ਡਾ. ਗੁਰਜੋਤ ਸਿੰਘ ਸਿੱਧੂ ਅਤੇ ਡਾ. ਜੀ.ਐੱਲ. ਬਾਂਸਲ ਵਲੋਂ ਵੱਖ-ਵੱਖ ਬਿਮਾਰੀਆਂ ਨਾਲ ਸੰਬੰਧਿਤ ਕਰੀਬ 330 ਮਰੀਜ਼ਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਉਚਿਤ ਦਵਾਈਆਂ ਦਿੱਤੀਆਂ ਗਈਆਂ | ਹਸਪਤਾਲ ਦੀ ਲੈਬ ਟੀਮ ਵਲੋਂ ਮਰੀਜ਼ਾਂ ਦੇ ਜ਼ਰੂਰੀ ਖ਼ੂਨ ਟੈੱਸਟ ਵੀ ਕੀਤੇ ਗਏ | ਇਸ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਦੇ ਮੈਂਬਰ ਸ਼ਗਨ ਨਾਲ ਗੋਇਲ, ਵੇਦ ਪ੍ਰਕਾਸ਼ ਬਾਂਸਲ, ਰਕੇਸ਼ ਮੋਹਨ ਮੱਕੜ, ਚੰਦਰ ਮੋਹਨ ਸੁਥਾਰ, ਰਿੰਕੂ ਅਨੇਜਾ, ਹੰਸ ਰਾਜ ਰੇਗਰ, ਵਿਨੋਦ ਗੋਇਲ, ਅਮਰ ਮੁੰਜਾਲ, ਪ੍ਰਾਜੈਕਟ ਇੰਚਾਰਜ ਵਿਵੇਕ ਗਰਗ, ਮਾਸਟਰ ਹਿੰਮਤ ਸਿੰਘ, ਬਿੱਟੂ ਤਨੇਜਾ, ਜੋਨੀ, ਅਸ਼ੋਕ ਜੱਗਾ ਤੇ ਨਰੇਸ਼ ਗਰੋਵਰ ਵਲੋਂ ਮਰੀਜ਼ਾਂ ਦੀ ਜਾਂਚ ਵਿਚ ਸਹਿਯੋਗ ਦਿੱਤਾ ਗਿਆ | ਅੰਤ ਵਿਚ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਗੁਰੂ ਰਾਮ ਦਾਸ ਨਰਸਿੰਗ ਕਾਲਜ ਰੱਥੜੀਆਂ, ਨਰਾਇਣੀ ਹਸਪਤਾਲ ਚੇਅਰਮੈਨ ਰਵੀ ਛਾਬੜਾ ਅਤੇ ਸਮੂਹ ਸਟਾਫ਼ ਦਾ ਧੰਨਵਾਦ ਪ੍ਰਗਟ ਕੀਤਾ ਗਿਆ, ਜਿਨ੍ਹਾਂ ਦੇ ਸਹਿਯੋਗ ਨਾਲ ਇਹ ਕੈਂਪ ਸਫ਼ਲਤਾਪੂਰਵਕ ਸੰਪੰਨ ਹੋ ਸਕਿਆ |