19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਰਾਮਪੁਰਾ ਫੂਲ 'ਚ ਸੈਰ ਕਰਨ ਗਏ ਵਿਅਕਤੀ ਨੂੰ ਅਗਵਾ ਕਰਕੇ ਲੁੱਟਣ ਵਾਲਾ ਗਰੋਹ ਕਾਬੂ

Ad Position 21
No active advertisement
ਕਾਬੂ ਕੀਤੇ ਗਏ ਤਿੰਨੋ ਦੋਸ਼ੀ ਪੁਲਿਸ ਪਾਰਟੀ ਨਾਲ | ਅਜੀਤ ਤਸਵੀਰ <br/> 06-01-2026
ਰਾਮਪੁਰਾ ਫੂਲ, 5 ਜਨਵਰੀ (ਨਰਪਿੰਦਰ ਸਿੰਘ ਧਾਲੀਵਾਲ)-ਜ਼ਿਲ੍ਹਾ ਬਠਿੰਡਾ ਪੁਲਿਸ ਨੇ ਜੁਰਮਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ, ਰਾਮਪੁਰਾ ਵਿਖੇ ਇੱਕ ਵਿਅਕਤੀ ਨੂੰ ਅਗਵਾ ਕਰਕੇ ਲੁੱਟ-ਖੋਹ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਹੈ | ਸੀਨੀਅਰ ਕਪਤਾਨ ਪੁਲਿਸ ਬਠਿੰਡਾ, ਸ੍ਰੀਮਤੀ ਅਮਨੀਤ ਕੌਂਡਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਐੱਸ.ਪੀ. (ਇੰਨਵੈਸਟੀਗੇਸ਼ਨ) ਜਸਮੀਤ ਸਿੰਘ ਸਾਹੀਵਾਲ ਦੀ ਰਹਿਨੁਮਾਈ ਹੇਠ, ਡੀ.ਐੱਸ.ਪੀ. ਫੂਲ ਮਨੋਜ ਕੁਮਾਰ ਦੀ ਅਗਵਾਈ ਵਾਲੀ ਟੀਮ ਨੇ ਇਸ ਵਾਰਦਾਤ ਵਿਚ ਸ਼ਾਮਲ ਤਿੰਨ ਦੋਸ਼ੀਆਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਜਾਣਕਾਰੀ ਅਨੁਸਾਰ, ਇਹ ਘਟਨਾ 22 ਦਸੰਬਰ 2025 ਦੀ ਹੈ | ਪੀੜਤ ਵਿਅਕਤੀ ਰਾਮਪੁਰਾ ਮੰਡੀ ਦੇ ਟੀ-ਪੁਆਇੰਟ 'ਤੇ ਸੈਰ ਕਰਨ ਲਈ ਗਿਆ ਸੀ | ਇਸੇ ਦੌਰਾਨ ਇੱਕ ਕਾਰ ਵਿਚ ਸਵਾਰ 2-3 ਵਿਅਕਤੀਆਂ ਨੇ ਉਸ ਦੀ ਬਾਂਹ 'ਤੇ ਨੁਕੀਲੇ ਹਥਿਆਰ ਨਾਲ ਵਾਰ ਕੀਤਾ ਅਤੇ ਉਸ ਨੂੰ ਜ਼ਬਰਦਸਤੀ ਕਾਰ ਵਿਚ ਬਿਠਾ ਲਿਆ | ਦੋਸ਼ੀਆਂ ਨੇ ਕਾਰ ਦੇ ਅੰਦਰ ਵਿਅਕਤੀ ਨਾਲ ਕੁੱਟਮਾਰ ਕੀਤੀ ਅਤੇ ਉਸ ਦਾ ਆਈ-ਫ਼ੋਨ ਖੋਹ ਲਿਆ | ਇੰਨ੍ਹਾਂ ਹੀ ਨਹੀਂ, ਲੁਟੇਰਿਆਂ ਨੇ ਉਸ ਪਾਸੋਂ ਮੋਬਾਈਲ ਦਾ ਪਾਸਵਰਡ ਵੀ ਪੁੱਛਿਆ ਤਾਂ ਜੋ ਬੈਂਕਿੰਗ ਐਪਸ ਰਾਹੀਂ ਪੈਸੇ ਕਢਵਾਏ ਜਾ ਸਕਣ | ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਪੀੜਤ ਨੂੰ ਜ਼ਖ਼ਮੀ ਹਾਲਤ ਵਿਚ ਪਿੰਡ ਖਿਆਲੀਵਾਲਾ ਲਿੰਕ ਸੜਕ 'ਤੇ ਸੁੱਟ ਕੇ ਫਰਾਰ ਹੋ ਗਏ ਸਨ | ਇਸ ਘਟਨਾ ਸੰਬੰਧੀ ਥਾਣਾ ਸਿਟੀ ਰਾਮਪੁਰਾ ਵਿਖੇ 24 ਦਸੰਬਰ 2025 ਨੂੰ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀਆਂ ਧਾਰਾਵਾਂ 140(2), 303(2), 117(2), 118(1), 115(2) ਅਤੇ 3(5) ਤਹਿਤ ਮੁਕੱਦਮਾ ਨੰਬਰ 263 ਦਰਜ ਕੀਤਾ ਗਿਆ ਸੀ | ਪੁਲਿਸ ਟੀਮਾਂ ਨੇ ਮੁਸਤੈਦੀ ਨਾਲ ਕਾਰਵਾਈ ਕਰਦਿਆਂ ਤਕਨੀਕੀ ਜਾਂਚ ਅਤੇ ਖ਼ੁਫ਼ੀਆ ਸੂਤਰਾਂ ਦੇ ਆਧਾਰ 'ਤੇ ਇਸ ਗਰੋਹ ਨੂੰ ਟਰੇਸ ਕੀਤਾ | ਇਸ ਮਾਮਲੇ ਵਿਚ ਇੰਦਰਜੀਤ ਸਿੰਘ ਉਰਫ਼ ਕਿੰਦੀ (21) ਵਾਸੀ ਚਾਉਕੇ (02.01.2026) ਨੂੰ ਗਿ੍ਫ਼ਤਾਰ ਕਰ ਲਿਆ ਗਿਆ | ਕੁਲਦੀਪ ਸਿੰਘ ਵਾਸੀ ਚਾਉਕੇ ਤੇ ਅਕਾਸ਼ਦੀਪ ਸਿੰਘ ਵਾਸੀ ਚਾਉਕੇ (05.01.2026) ਨੂੰ ਗਿ੍ਫ਼ਤਾਰ ਕੀਤੇ ਗਏ | ਥਾਣਾ ਮੁਖੀ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਪੁਲਿਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਗਰੋਹ ਦਾ ਮੁੱਖ ਮੈਂਬਰ ਇੰਦਰਜੀਤ ਸਿੰਘ ਉਰਫ਼ ਕਿੰਦੀ ਆਦਤਨ ਅਪਰਾਧੀ ਹੈ, ਦੇ ਖ਼ਿਲਾਫ਼ ਪਹਿਲਾਂ ਵੀ ਵੱਖ-ਵੱਖ ਸੰਗੀਨ ਧਾਰਾਵਾਂ ਤਹਿਤ 3 ਮੁਕੱਦਮੇ ਦਰਜ ਹਨ ਪਰ ਕੁਲਦੀਪ ਸਿੰਘ ਅਤੇ ਅਕਾਸ਼ਦੀਪ ਸਿੰਘ ਦਾ ਪਹਿਲਾਂ ਕੋਈ ਅਪਰਾਧਿਕ ਰਿਕਾਰਡ ਸਾਹਮਣੇ ਨਹੀਂ ਆਇਆ ਹੈ | ਪੁੱਛਗਿੱਛ ਦੌਰਾਨ ਦੋਸ਼ੀ ਇੰਦਰਜੀਤ ਸਿੰਘ ਨੇ ਕਬੂਲਿਆ ਕਿ ਉਨ੍ਹਾਂ ਨੇ ਪੈਸੇ ਹੜੱਪਣ ਦੀ ਨੀਅਤ ਨਾਲ ਇਹ ਲੁੱਟ ਕੀਤੀ ਸੀ ਅਤੇ ਫ਼ੋਨ ਦਾ ਪਾਸਵਰਡ ਵੀ ਇਸੇ ਮਕਸਦ ਲਈ ਲਿਆ ਸੀ | ਪੁਲਿਸ ਨੇ ਦੋਸ਼ੀਆਂ ਪਾਸੋਂ ਲੁੱਟਿਆ ਗਿਆ ਆਈ-ਫ਼ੋਨ ਬਰਾਮਦ ਕਰ ਲਿਆ ਹੈ | ਪੁਲਿਸ ਵਲੋਂ ਦੋਸ਼ੀਆਂ ਖ਼ਿਲਾਫ਼ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਅਮਨ ਕਾਨੂੰਨ ਦੀ ਸਥਿਤੀ ਨੂੰ ਕੰਟਰੋਲ ਕਰਨ 'ਚ 'ਆਪ' ਸਰਕਾਰ ਬੁਰੀ ਤਰ੍ਹਾਂ ਫ਼ੇਲ੍ਹ- ਸੰਧੂ <br/> ਅਗਲੀ ਖ਼ਬਰ ਪੱਤਰਕਾਰਾਂ ਅਤੇ ਆਰ.ਟੀ.ਆਈ. ਕਾਰਕੁਨਾਂ 'ਤੇ ਪਰਚੇ ਦਰਜ ਕਰਨ ਦੀ ਨਿਖੇਧੀ
Ad Position 24