ਫ਼ਰੀਦਕੋਟ, 23 ਜਨਵਰੀ (ਹਰਮਿੰਦਰ ਸਿੰਘ ਮਿੰਦਾ)-ਐੱਸ. ਐਚ. ਐਫ. (ਰਜਿ:) ਦੇ ਸੇਵਾਦਾਰਾਂ ਵਲੋਂ ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਦੀ ਵੰਡ ਲਈ ਇਕ ਸਾਦਾ ਸਮਾਰੋਹ ਸੇਵ ਹਿਊਮੈਨਿਟੀ ਕੰਪਿਊਟਰ ਸੈਂਟਰ, ਕੋਟਕਪੂਰਾ ਰੋਡ ਫ਼ਰੀਦਕੋਟ ਵਿਖੇ ਕਰਵਾਇਆ | ਸੇਵਾਦਾਰ ਭਾਈ ਸ਼ਿਵਜੀਤ ਸਿੰਘ ਸੰਘਾ ਤੇ ਵਿੱਕੀ ਗਰੋਵਰ ਨੇ ਦੱਸਿਆ ਕਿ ਗੁਰੂ ਆਸਰਾ ਕਲੱਬ ਤੇ ਐੱਸ. ਐਚ. ਐਫ. ਦੇ ਸਹਿਯੋਗੀ ਵੀਰ ਭੈਣਾਂ ਦੇ ਸਹਿਯੋਗ ਨਾਲ ਫ਼ਰੀਦਕੋਟ ਦੇ ਲੋੜਵੰਦ ਪਰਿਵਾਰਾਂ ਨੂੰ ਹਰ ਮਹੀਨੇ ਰਾਸ਼ਨ ਦੀ ਸੇਵਾ ਕੀਤੀ ਜਾ ਰਹੀ ਹੈ | ਇਨ੍ਹਾਂ ਪਰਿਵਾਰਾਂ ਵਿਚ ਬੇਸਹਾਰਾ ਬਜ਼ੁਰਗ, ਅੰਗਹੀਣ ਤੇ ਵਿਧਵਾਵਾਂ ਸ਼ਾਮਿਲ ਹਨ | ਇਸ ਮੌਕੇ ਹਰਪ੍ਰੀਤ ਸਿੰਘ ਭਿੰਡਰ, ਜਸਪ੍ਰੀਤ ਸਿੰਘ, ਸਵਰਨ ਕੌਰ ਕੰਪਿਊਟਰ ਇੰਸਟਰਕਟਰ, ਹਰਪ੍ਰੀਤ ਸਿੰਘ ਤੇ ਅਸ਼ਮਨ ਸਿੰਘ ਸੰਘਾ ਹਾਜ਼ਰ ਸਨ |