ਗਿੱਦੜਬਾਹਾ, 24 ਜਨਵਰੀ (ਅਜੀਤ ਬਿਊਰੋ)- ਸਿਲਵਰ ਓਕਸ ਸਕੂਲ ਨੇ ਗਿੱਦੜਬਾਹਾ ਵਿਚ ਆਪਣੀ ਨਵੀਂ ਸ਼ਾਖਾ ਦਾ ਸ਼ਾਨਦਾਰ ਉਦਘਾਟਨ ਕੀਤਾ, ਜੋ ਉੱਤਮਤਾ ਅਤੇ ਬਾਲ ਆਧਾਰਿਤ ਸਿੱਖਿਆ ਦੀ ਇਕ ਮਹੱਤਵਪੂਰਨ ਉਪਲਬਧੀ ਹੈ¢ ਨਵਾਂ ਕੈਂਪਸ ਨਰਸਰੀ ਤੋਂ ਪੰਜਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਲਈ ਤਿਆਰ ਕੀਤਾ ਗਿਆ, ਹੈ, ਜਿੱਥੇ ਅਕਾਦਮਿਕ ਸੈਸ਼ਨ 2026-27 ਅਪ੍ਰੈਲ 2026 ਤੋਂ ਸ਼ੁਰੂ ਹੋਵੇਗਾ¢ ਸਿਲਵਰ ਓਕਸ ਸਕੂਲ 1999 ਤੋਂ ਸਮਰਪਿਤ ਅਤੇ ਮੁੱਲ-ਆਧਾਰਿਤ ਸਿੱਖਿਆ ਰਾਹੀਂ ਨੌਜਵਾਨ ਨੂੰ ਸਿੱਖਿਅਤ ਕਰ ਰਿਹਾ ਹੈ¢ ਪਿਛਲੇ ਸਾਲਾਂ ਦੇ ਦੌਰਾਨ ਇਹ ਸੰਸਥਾ ਵਿਦਿਆਰਥੀ-ਕੇਂਦਿ੍ਤ ਸਿੱਖਿਆ ਦੇ ਪ੍ਰਤੀ ਆਪਣੇ ਵਾਅਦੇ ਕਰਕੇ ਇਕ ਭਰੋਸੇਮੰਦ ਨਾਮ ਵਜੋਂ ਉਭਰੀ ਹੈ¢ ਉਦਘਾਟਨੀ ਸਮਾਰੋਹ ਦੌਰਾਨ ਕਮਲ ਗਰਗ, ਪ੍ਰਧਾਨ, ਸਿਲਵਰ ਓਕਸ ਸਕੂਲ ਗਿੱਦੜਬਾਹਾ, ਇੰਦਰਜੀਤ ਸਿੰਘ ਬਰਾੜ, ਚੇਅਰਮੈਨ ਸਿਲਵਰ ਓਕਸ ਗਰੁੱਪ ਆਫ਼ ਸਕੂਲਜ਼ ਅਤੇ ਸ਼੍ਰੀਮਤੀ ਬਰਨਿੰਦਰ ਪਾਲ ਸੇਖੋਂ, ਡਾਇਰੈਕਟਰ, ਸਿਲਵਰ ਓਕਸ ਗਰੁੱਪ ਆਫ਼ ਸਕੂਲਜ਼, ਗਿਆਨਮੰਥਨ ਐਂਡ ਸ਼੍ਰੀਮਤੀ ਮਨਮਹਿਕ ਸਿੱਧੂ ਪਿ੍ੰਸੀਪਲ ਆਫ਼ ਸਿਲਵਰ ਓਕਸ ਸਕੂਲ ਗਿੱਦੜਬਾਹਾ ਨੇ ਮਹਿਮਾਨਾਂ ਨੂੰ ਸੰਬੋਧਨ ਕਰਦੇ ਹੋਏ ਵਿਦਿਆਰਥੀਆਂ ਦੇ ਸੰਤੁਲਿਤ ਵਿਕਾਸ ਪ੍ਰਤੀ ਸੰਸਥਾ ਦੀ ਪ੍ਰਤੀਬੱਧਤਾ ਬਾਰੇ ਚਾਨਣਾ ਪਾਇਆ ਅਤੇ ਗੁਣਵੱਤਾ ਵਾਲੀ ਸਿੱਖਿਆ ਲਈ ਆਪਣੇ ਵਿਜ਼ਨ ਨੂੰ ਸਾਂਝਾ ਕੀਤਾ¢ ਇਸ ਮੌਕੇ ਸਕੂਲ ਲੀਡਰਸ਼ਿਪ ਨੇ ਸਿਲਵਰ ਓਕਸ ਸਕੂਲ ਦੇ ਮਾਰਗਦਰਸ਼ਕ ਵਿਜ਼ਨ ਨੂੰ ਉਜਾਗਰ ਕੀਤਾ ਅਤੇ ਕਿਹਾ ਕਿ ਅਸੀਂ ਵਿਦਿਆਰਥੀਆਂ ਨੂੰ ਬੋਧਾਤਮਕ, ਭਾਵਨਾਤਮਕ ਅਤੇ ਸਮਾਜਿਕ ਸਿੱਖਿਆ ਦੀ ਦੁਨੀਆਂ ਵਿਚ ਇਕ ਅਰਥਪੂਰਨ ਯਾਤਰਾ 'ਤੇ ਲੈ ਜਾਣ ਦਾ ਟੀਚਾ ਰੱਖਦੇ ਹਾਂ¢ ਸਾਡਾ ਉਦੇਸ਼ ਅਜਿਹਾ ਅਕਾਦਮਿਕ ਮਾਡਲ ਤਿਆਰ ਕਰਨਾ ਹੈ, ਜਿੱਥੇ ਹਰ ਬੱਚੇ ਦੀ ਵਿਲੱਖਣਤਾ ਦੀ ਰੱਖਿਆ ਕੀਤੀ ਜਾਵੇ¢ ਮੁੱਲ-ਆਧਾਰਿਤ ਸਿੱਖਿਆ ਅਤੇ ਕਮਿਊਨਟੀ-ਨਿਰਮਾਣ ਸੰਸਥਾ ਦੇ ਮੁੱਖ ਸਿਧਾਂਤ ਹਨ¢ ਮੂਲ ਮੰਤਰ 'ਨਿਸ਼ਚੈ ਕਰ ਆਪਣੀ ਜਿੱਤ ਕਰੋਂ' ਦੇ ਅਧੀਨ ਸਿਲਵਰ ਓਕਸ ਸਕੂਲ ਹਰ ਵਿਦਿਆਰਥੀ ਵਿਚ ਦਿ੍ੜਤਾ, ਇਮਾਨਦਾਰੀ ਅਤੇ ਆਤਮ-ਵਿਸ਼ਵਾਸ ਪੈਦਾ ਕਰਨ ਦਾ ਸੰਕਲਪ ਰੱਖਦਾ ਹੈ¢ ਉਨ੍ਹਾਂ ਦੱਸਿਆ ਕਿ ਨਵਾਂ ਗਿੱਦੜਬਾਹਾ ਕੈਂਪਸ ਆਧੁਨਿਕ ਇੰਨਫਰਾਸਟੱਕਚਰ, ਮਾਡਰਨ ਕਲਾਸਰੂਮਾਂ ਅਤੇ ਉਤਸੁਕਤਾ, ਰਚਨਾਤਮਿਕਤਾ ਨੂੰ ਉਤਸ਼ਾਹਿਤ ਕਰਨ ਵਾਲੇ ਮਾਹੌਲ ਨਾਲ ਸਜਿਆ ਹੋਇਆ ਹੈ¢ ਸਕੂਲ ਕੋਲ ਯੋਗ, ਮਿਹਨਤੀ ਅਤੇ ਸਮਰਪਿਤ ਅਧਿਆਪਕਾਂ ਦੀ ਟੀਮ ਹੈ, ਜੋ ਹਰ ਵਿਦਿਆਰਥੀ ਦੇ ਵਿਕਾਸ ਅਤੇ ਅਰਥਪੂਰਨ ਸਿੱਖਣ ਅਨੁਭਵਾਂ ਲਈ ਸਮਰਪਿਤ ਹੈ¢