ਦੋਦਾ, 24 ਜਨਵਰੀ (ਰਵੀਪਾਲ)-ਰਾਜਸਥਾਨ ਵਿਖੇ 69ਵੀਂ ਸਕੂਲ ਨੈਸ਼ਨਲ ਖੋ-ਖੋ ਵਰਗ-14 ਟੂਰਨਾਮੈਂਟ ਕਰਵਾਇਆ ਗਿਆ¢ ਸਟੇਟ ਐਵਾਰਡੀ ਤਰਸੇਮ ਕੁਮਾਰ ਭਲਾਈਆਣਾ ਨੇ ਦੱਸਿਆ ਕਿ ਇਸ ਟੂਰਨਾਮੈਂਟ 'ਚ ਲੜਕੀਆਂ ਦੀਆਂ ਵੱਖ-ਵੱਖ ਸੂਬਿਆਂ ਦੀਆਂ 31 ਟੀਮਾਂ ਨੇ ਭਾਗ ਲਿਆ | ਸ੍ਰੀ ਮੁਕਤਸਰ ਸਾਹਿਬ ਦੀਆਂ ਪੰਜ ਲੜਕੀਆਂ ਖ਼ੁਸ਼ਵੀਰ ਕÏਰ ਪੁੱਤਰੀ ਨਿੱਕਾ ਰਾਮ, ਹਰਜੋਤ ਕÏਰ ਪੁੱਤਰੀ ਗੁਰਲਾਜ ਸਿੰਘ, ਆਰਤੀ ਪੁੱਤਰੀ ਬਲਵੀਰ ਰਾਮ, ਸੁਖਕੀਰਤ ਕÏਰ ਪੁੱਤਰੀ ਕੁਲਵੰਤ ਸਿੰਘ ਅਤੇ ਨਵਰੀਤ ਕÏਰ ਪੁੱਤਰੀ ਗੁਰਪਿਆਰ ਸਿੰਘ ਨੇ ਪੰਜਾਬ ਦੀ 12 ਮੈਂਬਰੀ ਟੀਮ 'ਚ ਭਾਗ ਲਿਆ | ਇਨ੍ਹਾਂ 'ਚੋਂ ਪਹਿਲੇ ਚਾਰ ਬੱਚੇ ਸਰਕਾਰੀ ਹਾਈ ਸਕੂਲ ਬੁੱਟਰ ਸ਼ਰੀਂਹ ਅਤੇ ਇਕ ਬੱਚਾ ਸ.ਸ.ਸ.ਸ. ਭਲਾਈਆਣਾ ਦਾ ਸੀ | ਲੜਕੀਆਂ ਦੀ ਇਸ ਟੀਮ ਦਾ ਨੈਸ਼ਨਲ ਪੱਧਰ ਦਾ ਕੈਂਪ ਸਰਕਾਰੀ ਹਾਈ ਸਕੂਲ ਬੁੱਟਰ ਸ਼ਰੀਂਹ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖ਼ੇ ਤਰਸੇਮ ਕੁਮਾਰ ਭਲਾਈਆਣਾ, ਖੋ-ਖੋ ਨਰਸਰੀ ਕੋਚ ਗੁਰਵੀਰ ਕੌਰ, ਦਿਨੇਸ਼ ਸ਼ਰਮਾ ਕਪੂਰਥਲਾ ਦੀ ਅਗਵਾਈ ਵਿਚ ਲਗਾਇਆ ਗਿਆ ਸੀ | ਰਾਜਸਥਾਨ ਦੇ ਸ਼ਹਿਰ ਕੇਕਰੀ ਵਿਖੇ ਖੇਡਣ ਗਈ ਇਸ ਪੰਜਾਬ ਦੀ ਟੀਮ ਨੇ ਆਪਣੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਉਤਰ ਪ੍ਰਦੇਸ਼, ਜੰਮੂ ਕਸ਼ਮੀਰ, ਅਸਾਮ, ਪ੍ਰੀ-ਕੁਆਰਟਰ 'ਚ ਤਾਮਿਲਨਾਡੂ, ਕੁਆਰਟਰ ਫਾਈਨਲ ਵਿਚ ਵੈਸਟ ਬੰਗਾਲ, ਸੈਮੀਫਾਈਨਲ ਵਿਚ ਗੁਜਰਾਤ ਨੂੰ ਹਰਾਇਆ | ਫਾਈਨਲ ਰਾਜਸਥਾਨ ਮੇਜਬਾਨ ਹੋਣ ਕਾਰਨ ਘਰੇਲੂ ਦਰਸ਼ਕਾਂ ਦੀ ਹੌਂਸਲਾ ਅਫ਼ਜਾਈ ਨਾਲ ਕੁਝ ਅੰਕਾਂ ਨਾਲ ਜਿੱਤ ਗਿਆ ਅਤੇ ਪੰਜਾਬ ਪੂਰੇ ਭਾਰਤ 'ਚੋਂ ਦੂਜਾ ਸਥਾਨ 'ਤੇ ਰਿਹਾ | ਇਨ੍ਹਾਂ ਜੇਤੂ ਖਿਡਾਰਨਾਂ ਤੇ ਕੋਚ ਦਾ ਸਕੂਲ ਪਹੁੰਚਣ 'ਤੇ ਹਲਕਾ ਗਿੱਦੜਬਾਹਾ ਦੇ ਯੂਥ ਆਗੂ ਅਭੈ ਢਿੱਲੋਂ ਵਲੋਂ ਪਿੰਡ ਵਾਸੀਆਂ ਤੇ ਸਕੂਲ ਸਟਾਫ਼ ਦੀ ਹਾਜ਼ਰੀ ਸਵਾਗਤ ਕਰਦਿਆਂ ਵਧਾਈ ਦਿੱਤੀ | ਇਥੇ ਇਹ ਵੀ ਜ਼ਿਕਰਯੋਗ ਹੈ ਕਿ ਪੰਜਾਬ ਦਾ ਖੋ-ਖੋ ਵਰਗ-14 ਸਕੂਲ ਨੈਸ਼ਨਲ ਖੇਡਾਂ ਵਿਚੋਂ ਦੂਜਾ ਸਥਾਨ ਪਹਿਲੀ ਵਾਰੀ ਆਇਆ ਹੈ | ਸਕੂਲ ਬੁੱਟਰ ਸ਼ਰੀਂਹ ਦੇ ਹੈੱਡ ਮਾਸਟਰ ਲਖਵੀਰ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਇਸ ਸਕੂਲ ਦੇ ਬੱਚੇ ਖੋ-ਖੋ ਖੇਡ ਵਿਚ ਖੇਲੋ ਇੰਡੀਆ ਏਸ਼ੀਆ ਚੈਂਪੀਅਨਸ਼ਿਪ ਅਤੇ ਨੈਸ਼ਨਲ ਪੱਧਰ ਤੱਕ ਪ੍ਰਾਪਤੀਆਂ ਕਰ ਚੁੱਕੇ ਹਨ | ਇਸ ਮੌਕੇ ਮੁਹਤਬਰ, ਬੱਚਿਆਂ ਦੇ ਮਾਪੇ ਤੇ ਪਿੰਡ ਵਾਸੀ ਹਾਜ਼ਰ ਸਨ |