ਫ਼ਰੀਦਕੋਟ, 28 ਜਨਵਰੀ (ਜਸਵੰਤ ਸਿੰਘ ਪੁਰਬਾ)-ਪਿ੍ੰਸੀਪਲ ਡਾ. ਗੁਲਸ਼ਨ ਕੁਮਾਰ ਅਹੂਜਾ ਨੇ ਸਰਕਾਰੀ ਬਿ੍ਜਿੰਦਰਾ ਕਾਲਜ ਫ਼ਰੀਦਕੋਟ ਦਾ ਚਾਰਜ ਸੰਭਾਲ ਲਿਆ ਹੈ | ਕਾਲਜ ਪਹੁੰਚਣ 'ਤੇ ਕਾਲਜ ਦੇ ਸਮੂਹ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼ ਵਲੋਂ ਪਿ੍ੰਸੀਪਲ ਡਾ. ਗੁਲਸ਼ਨ ਕੁਮਾਰ ਅਹੂਜਾ ਅਤੇ ਉਨ੍ਹਾਂ ਨਾਲ ਪਹੁੰਚੇ ਪ੍ਰੋ. ਸੰਨੀ ਬਹਿਲ ਐਸੋਸੀਏਟ ਪ੍ਰੋਫ਼ੈਸਰ ਅਤੇ ਮੁਖੀ, ਕੰਪਿਊਟਰ ਸਾਇੰਸ ਇੰਜੀਨੀਅਰਿੰਗ ਵਿਭਾਗ, ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਅਤੇ ਡਾ. ਵਿਕਾਸ ਚਾਵਲਾ ਡਾਇਰੈਕਟਰ, ਆਈ.ਕੇ.ਜੀ.ਪੀ.ਟੀ.ਯੂ., ਹੁਸ਼ਿਆਰਪੁਰ ਕੈਂਪਸ ਦਾ ਨਿੱਘਾ ਸਵਾਗਤ ਕੀਤਾ ਗਿਆ | ਕਾਲਜ ਦੇ ਕਾਰਜਕਾਰੀ ਪਿ੍ੰਸੀਪਲ ਅਤੇ ਬਰਸਰ ਡਾ. ਪੂਜਾ ਭੱਲਾ ਨੇ ਦੱਸਿਆ ਕਿ ਡਾ. ਗੁਲਸ਼ਨ ਕੁਮਾਰ ਦੀ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵਲੋਂ ਪਿ੍ੰਸੀਪਲਾਂ ਦੀ ਸਿੱਧੀ ਭਰਤੀ ਰਾਹੀਂ ਮੈਰਿਟ ਪੱਧਰ 'ਤੇ ਇਸ ਕਾਲਜ ਵਿਖੇ ਬਤੌਰ ਪਿ੍ੰਸੀਪਲ ਨਵ ਨਿਯੁਕਤੀ ਕੀਤੀ ਗਈ ਹੈ | ਪਿ੍ੰਸੀਪਲ, ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਵਿਭਾਗ ਵਿਚ ਪਿਛਲੇ ਦੋ ਦਹਾਕਿਆਂ ਤੋਂ ਵੱਧ ਦਾ ਅਧਿਆਪਨ, ਰਿਸਰਚ ਅਤੇ ਉਚੇਰੀ ਸਿੱਖਿਆ ਵਿਭਾਗ ਅਕਾਦਮਿਕ ਲੀਡਰਸ਼ਿਪ ਦਾ ਤਜਰਬਾ ਹੈ | ਪਿ੍ੰਸੀਪਲ ਅਹੂਜਾ ਨੇ ਆਪਣਾ ਅਹੁਦਾ ਸੰਭਾਲਣ 'ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਉਹ ਕਾਲਜ ਦੇ ਸਰਵਪੱਖੀ ਵਿਕਾਸ ਲਈ ਹਮੇਸ਼ਾ ਤਤਪਰ ਰਹਿਣਗੇ | ਇਸ ਮੌਕੇ ਕਾਲਜ ਦੇ ਡਾ. ਪੂਜਾ ਭੱਲਾ, ਡਾ. ਸ਼ਾਲਿਨੀ ਗੋਇਲ, ਪ੍ਰੋ. ਵਰਿੰਦਰ ਮੱਕੜ, ਡਾ. ਅਮਿਤਾ ਰਾਣੀ, ਡਾ. ਗਗਨਦੀਪ ਕੌਰ, ਪ੍ਰੋ. ਪਵਨਪ੍ਰੀਤ ਕੌਰ, ਪ੍ਰੋ. ਰਾਜਬੀਰ ਕੌਰ ਆਦਿ ਤੋਂ ਇਲਾਵਾ ਦਫ਼ਤਰੀ ਸਟਾਫ਼ ਦੇ ਇਕਬਾਲ ਸਿੰਘ, ਗੁਰਮੀਤ ਕੌਰ, ਜਸਪ੍ਰੀਤ ਸਿੰਘ, ਸੁਨੀਤਾ ਰਾਣੀ, ਮਿਸ. ਹਰਦੀਪ ਕੌਰ, ਸੁਮਨ ਦੇਵੀ, ਜਤਿੰਦਰ ਕੁਮਾਰ, ਰਾਜਿੰਦਰ ਸਿੰਘ, ਗੁਰਿੰਦਰਜੀਤ ਕੌਰ ਆਦਿ ਹਾਜ਼ਰ ਸਨ |