28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਪਰਮਿੰਦਰ ਸਿੰਘ ਮੈਥ ਟੀਚਰਜ਼ ਐਸੋਸੀਏਸ਼ਨ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਬਣੇ

Ad Position 21
No active advertisement
ਅਜੀਤ ਡੈਸਕ 29-01-2026
ਫ਼ਰੀਦਕੋਟ, 28 ਜਨਵਰੀ (ਜਸਵੰਤ ਸਿੰਘ ਪੁਰਬਾ)-ਮੈਥ ਟੀਚਰਜ਼ ਐਸੋਸ਼ੀਏਸ਼ਨ ਜ਼ਿਲ੍ਹਾ ਫ਼ਰੀਦਕੋਟ ਦੇ ਸੰਗਠਨ ਸਬੰਧੀ ਮੈਥ ਮਾਸਟਰਾਂ ਦੀ ਮੀਟਿੰਗ ਕੀਤੀ ਗਈ | ਜਿਸ ਵਿਚ ਫ਼ਰੀਦਕੋਟ ਜ਼ਿਲ੍ਹੇ ਦੇ ਮੈਥ ਮਾਸਟਰ, ਮੈਥ ਮਿਸਟਰੈਸ, ਮੈਥ ਲੈਕਚਰਾਰ ਸ਼ਾਮਿਲ ਹੋਏ | ਮੀਟਿੰਗ 'ਚ ਮੈਥ ਅਧਿਆਪਕਾਂ ਦੀ ਸਰਬਸੰਮਤੀ ਨਾਲ ਪਰਮਿੰਦਰ ਸਿੰਘ ਮੈਥ ਮਾਸਟਰ ਨੂੰ ਐਸੋਸੀਏਸ਼ਨ ਦਾ ਪ੍ਰਧਾਨ, ਨੀਤਾ ਲੈਕਚਰਾਰ ਨੂੰ ਮੀਤ ਪ੍ਰਧਾਨ, ਭਾਰਤ ਭੂਸ਼ਨ ਜਿੰਦਲ ਮੈਥ ਮਾਸਟਰ ਨੂੰ ਜਨਰਲ ਸਕੱਤਰ, ਨੀਤੂ ਵਰਮਾ ਮੈਥ ਮਿਸਟਰੈਸ ਨੂੰ ਖ਼ਜ਼ਾਨਚੀ ਅਤੇ ਗੁਰਸ਼ਰਨਜੀਤ ਸਿੰਘ ਮੈਥ ਮਾਸਟਰ ਨੂੰ ਪ੍ਰੈਸ ਸਕੱਤਰ ਨਿਯੁਕਤ ਕੀਤਾ ਗਿਆ | ਇਸ ਤੋਂ ਇਲਾਵਾ ਬਲਾਕ ਪੱਧਰ 'ਤੇ ਮੈਥ ਟੀਚਰਜ਼ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ | ਜਿਸ ਵਿਚ ਬਲਾਕ ਫ਼ਰੀਦਕੋਟ-1 ਵਿਚ ਗੌਰਵ ਸ਼ਰਮਾ ਨੂੰ ਪ੍ਰਧਾਨ, ਦੀਪਾਕਰ ਕਪੂਰ ਨੂੰ ਜਨਰਲ ਸਕੱਤਰ, ਬਲਾਕ ਫ਼ਰੀਦਕੋਟ-2 ਵਿਚ ਵਿੱਕੀ ਗੋਇਲ ਨੂੰ ਪ੍ਰਧਾਨ, ਜਗਦੀਪ ਕੁਮਾਰ ਨੂੰ ਜਨਰਲ ਸਕੱਤਰ, ਬਲਾਕ ਫ਼ਰੀਦਕੋਟ-3 ਵਿਚ ਗੁਰਸ਼ਰਨਜੀਤ ਸਿੰਘ ਨੂੰ ਪ੍ਰਧਾਨ, ਅਰਸ਼ਦੀਪ ਸਿੰਘ ਨੂੰ ਜਨਰਲ ਸਕੱਤਰ, ਬਲਾਕ ਕੋਟਕਪੂਰਾ ਵਿਚ ਹਰਪ੍ਰੀਤ ਸਿੰਘ ਨੂੰ ਪ੍ਰਧਾਨ, ਅਨੁਜ ਗਰਗ ਨੂੰ ਜਨਰਲ ਸਕੱਤਰ, ਬਲਾਕ ਜੈਤੋ ਵਿਚ ਟੀਨੂ ਗੋਇਲ ਨੂੰ ਪ੍ਰਧਾਨ, ਜਸ਼ਨਵੀ ਸੰਘਾ ਨੂੰ ਜਨਰਲ ਸਕੱਤਰ ਬਣਾਇਆ ਗਿਆ ਹੈ | ਨਵੇਂ ਚੁਣੇ ਜ਼ਿਲ੍ਹਾ ਮੈਥ ਟੀਚਰਜ਼ ਐਸੋਸੀਏਸ਼ਨ ਦੇ ਪ੍ਰਧਾਨ ਪਰਮਿੰਦਰ ਸਿੰਘ ਅਤੇ ਸਾਰੇ ਅਹੁਦੇਦਾਰਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਇਸ ਜਿੰਮੇਵਾਰੀ ਨੂੰ ਬਹੁਤ ਹੀ ਤਨਦੇਹੀ ਅਤੇ ਵਧੀਆ ਤਰੀਕੇ ਨਾਲ ਨਿਭਾਉਣਗੇ ਅਤੇ ਸਾਰਿਆਂ ਦੇ ਸਹਿਯੋਗ ਨਾਲ ਮੈਥ ਵਿਸ਼ੇ ਦੇ ਵਿਕਾਸ ਅਤੇ ਇਸ ਦੀ ਮਹੱਤਤਾ ਨੂੰ ਹੋਰ ਵਧਾਉਣ ਲਈ ਯਤਨ ਜਾਰੀ ਰੱਖਣਗੇ | ਮੀਟਿੰਗ ਵਿਚ ਸੀਨੀਅਰ ਮੈਥ ਮਾਸਟਰ ਸੰਦੀਪ ਮੌਂਗਾ ਨੇ ਵੀ ਆਪਣੇ ਸੁਝਾਅ ਦਿੱਤੇ | ਅੰਤ ਵਿਚ ਨੀਤੂ ਵਰਮਾ ਨੇ ਸਭ ਦਾ ਧੰਨਵਾਦ ਕੀਤਾ | ਇਸ ਮੀਟਿੰਗ ਵਿਚ ਸੰਦੀਪ ਕੁਮਾਰ, ਵਿੱਕੀ ਗੋਇਲ, ਗੌਰਵ ਸ਼ਰਮਾ, ਦੁਪਿੰਦਰ ਸਿੰਘ, ਜਗਦੀਪ ਕੁਮਾਰ, ਗੁਰਸ਼ਰਨਜੀਤ ਸਿੰਘ, ਪਰਮਿੰਦਰ ਸਿੰਘ, ਭਾਰਤ ਭੂਸ਼ਣ, ਨਿਰਮਲ ਸਿੰਘ, ਨੀਤਾ, ਤੇਜਿੰਦਰ ਧੀਰ, ਨੀਤੂ ਵਰਮਾ, ਅੰਜੂ ਬਾਲਾ, ਹਰਵਿੰਦਰ ਕੌਰ, ਹਰਪ੍ਰੀਤ ਸਿੰਘ, ਟੀਨੂੰ ਗੋਇਲ, ਅਨੁਜ ਗਰਗ, ਦੀਪਾਕਰ ਕਪੂਰ, ਅਰਸ਼ਦੀਪ ਸਿੰਘ, ਜਸਪ੍ਰੀਤ ਸਿੰਘ, ਜਸ਼ਨਵੀ ਸੰਘਾ ਆਦਿ ਮੈਥ ਲੈਕਚਰਾਰ, ਮੈਥ ਮਾਸਟਰ, ਮੈਥ ਮਿਸਟਰੈਸ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਾਰਤੀਯ ਗ੍ਰਾਮੀਣ ਡਾਕ ਕਰਮਚਾਰੀ ਸੰਘ ਫ਼ਰੀਦਕੋਟ ਨੇ ਮੰਗਾਂ ਨੂੰ ਲੈ ਕੇ ਰੋਸ ਧਰਨਾ ਦਿੱਤਾ ਅਗਲੀ ਖ਼ਬਰ ਪਿ੍ੰਸੀਪਲ ਡਾ. ਗੁਲਸ਼ਨ ਕੁਮਾਰ ਅਹੂਜਾ ਨੇ ਸਰਕਾਰੀ ਬਿ੍ਜਿੰਦਰਾ ਕਾਲਜ ਦਾ ਚਾਰਜ ਸੰਭਾਲਿਆ
Ad Position 24