ਬਰਗਾੜੀ, 28 ਜਨਵਰੀ (ਸੁਖਰਾਜ ਸਿੰਘ ਗੋਂਦਾਰਾ, ਲਖਵਿੰਦਰ ਸ਼ਰਮਾ)-ਉੱਤਰੀ ਭਾਰਤ ਦੇ ਪਹਿਲੇ ਸਰੀਰਦਾਨੀ ਅਤੇ ਤਰਕਸ਼ੀਲ ਲਹਿਰ ਦੇ ਧਰੂ ਤਾਰੇ ਵਜੋਂ ਜਾਣੇ ਜਾਂਦੇ ਕਿ੍ਸ਼ਨ ਬਰਗਾੜੀ ਦੀ ਯਾਦ ਨੂੰ ਸਮਰਪਿਤ ਸਾਲਾਨਾ ਬਰਸੀ ਸਮਾਗਮ ਮਾਨਸਿਕ ਸਿਹਤ ਚੇਤਨਾ ਕੇਂਦਰ ਬਰਗਾੜੀ ਵਿਖੇ ਕਰਵਾਇਆ ਗਿਆ | ਸਮਾਗਮ ਦੀ ਸ਼ੁਰੂਆਤ ਕਿ੍ਸ਼ਨ ਬਰਗਾੜੀ ਦੇ ਨਜ਼ਦੀਕੀ ਸਾਥੀ ਸੀਨੀਅਰ ਅਕਾਲੀ ਆਗੂ ਗੁਰਚੇਤ ਸਿੰਘ ਢਿੱਲੋਂ ਨੇ ਉਨ੍ਹਾਂ ਨਾਲ ਬਿਤਾਏ ਸਮੇਂ ਨੂੰ ਯਾਦ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਜੋ ਵੀ ਕੰਮ ਕੀਤਾ ਪੂਰੀ ਇਮਾਨਦਾਰੀ ਤੇ ਸਮਰਪਿਤ ਭਾਵਨਾ ਨਾਲ ਕੀਤਾ | ਸਮਾਗਮ ਦੌਰਾਨ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾਈ ਆਗੂ ਮਾ. ਰਾਜਿੰਦਰ ਭਦੌੜ ਨੇ ਕਿ੍ਸ਼ਨ ਬਰਗਾੜੀ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਇਕ ਜਿੰਦਾ ਦਿਲ ਇਨਸਾਨ ਸਨ | ਇਸ ਕਰਕੇ ਉਨ੍ਹਾਂ ਨੇ ਆਪਣੇ ਜੀਵਨ 'ਚ ਆਉਣ ਵਾਲੀ ਹਰ ਮੁਸ਼ਕਿਲ ਦਾ ਡਟ ਕਿ ਮੁਕਾਬਲਾ ਕੀਤਾ ਤੇ ਉਹ ਜਿਥੇ ਕਬੱਡੀ ਦੇ ਨਾਮਵਰ ਖਿਡਾਰੀ ਰਹੇ ਉਥੇ ਤਰਕਸ਼ੀਲ ਲਹਿਰ ਨੂੰ ਬਲੰਦੀਆਂ 'ਚ ਪਹੁੰਚਾੳਣ ਵਿਚ ਵੀ ਬਹੁਤ ਵੱਡਾ ਯੋਗਦਾਨ ਪਇਆ | ਰਾਜਪਾਲ ਕੋਟਕਪੂਰਾ ਨੇ ਕਿ੍ਸ਼ਨ ਬਰਗਾੜੀ ਦੀ ਤੁਲਨਾ ਸੁਤੰਤਰਤਾ ਸੰਗਰਾਮੀ ਚੰਦਰ ਸ਼ੇਖਰ ਅਜ਼ਾਦ ਨਾਲ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਉਨ੍ਹਾਂ 'ਚ ਹਰ ਗੱਲ ਦੀ ਤੈਅ ਤੱਕ ਜਾਣ ਦੀ ਹਮੇਸ਼ਾ ਲਾਲਸਾ ਰਹਿੰਦੀ ਸੀ ਉਸ ਤਰ੍ਹਾਂ ਹੀ ਕਿ੍ਸਨ ਬਰਗਾੜੀ 'ਚ ਵੀ ਇਹ ਗੁਣ ਸੀ | ਰਾਮ ਸਵਰਨ ਲੱਖੇਵਾਲੀ ਨੇ ਕਿਹਾ ਕਿ ਸਾਡੇ ਮਹਰੂਮ ਆਗੂ 'ਚ ਇਹ ਗੁਣ ਸੀ ਕਿ ਉਹ ਤਰਕਸ਼ੀਲ ਲਹਿਰ ਦੇ ਨਾਲ ਆਪਣੇ ਆਲੇ ਦੁਆਲੇ ਹੋਣ ਵਾਲੇ ਸਮਾਜਸੇਵੀ ਕੰਮਾਂ 'ਚ ਵਧ ਚੜ੍ਹ ਕਿ ਹਿੱਸਾ ਲੈਂਦਾ ਸੀ | ਮਾ. ਰਾਮ ਕੁਮਾਰ ਭਦੌੜ, ਸੇਵਾ ਮੁਕਤ ਮੁੱਖ ਅਧਿਆਪਕ ਵਿਜੈ ਬਰਗਾੜੀ, ਲੋਕ ਪੱਖੀ ਕਲਾਕਾਰ ਜਗਸੀਰ ਜੀਦਾ ਨੇ ਵੀ ਕਿ੍ਸ਼ਨ ਬਰਗਾੜੀ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ | ਸਮਾਗਮ ਦੇ ਅਖੀਰ 'ਚ ਕਿ੍ਸ਼ਨ ਬਰਗਾੜੀ ਦੇ ਪਰਿਵਾਰ ਨੂੰ ਉਨ੍ਹਾਂ ਵਲੋਂ ਸਮਾਜ ਲਈ ਕੀਤੇ ਜਾ ਰਹੇ ਸਾਰਥਿਕ ਯਤਨਾਂ ਲਈ ਆਨੰਦ ਬਿਸਰਾਮ ਸੇਵਾ ਸੁਸਇਟੀ ਦੇ ਸੇਵਾਦਾਰ ਵਿਜੈ ਬਰਗਾੜੀ ਅਤੇ ਮਾ. ਸਾਧੂ ਸਿੰਘ ਦੀ ਅਗਵਾਈ 'ਚ ਸਨਮਾਨਿਤ ਕੀਤਾ ਗਿਆ | ਮੰਚ ਸੰਚਾਲਨ ਰਾਮ ਸਵਰਨ ਲੱਖੇਵਾਲੀ ਨੇ ਕੀਤਾ | ਇਸ ਮੌਕੇ ਖੁਸ਼ਵੰਤ ਬਰਗਾੜੀ, ਗੁਰਦੀਪ ਜੈਤੋ, ਜਸਕਰਨ ਲੰਡੇ, ਮਿੰਟੂ ਰੋਮਾਣਾ, ਰਾਜ ਮੱਲਾ, ਰਵਿੰਦਰ ਬਰਗਾੜੀ, ਨਵਪ੍ਰੀਤ, ਰਾਜਿੰਦਰ ਬਰਗਾੜੀ, ਹਰਵਿੰਦਰ ਸਿੰਘ, ਐਡਵੋਕੇਟ ਜਸਵੰਤ ਜਸ, ਰੇਸ਼ਮ ਸਿੰਘ ਨਿਰਮਲ ਸਿੰਘ ਗੋਂਦਾਰਾ, ਸੁਖਦੇਵ ਸਿੰਘ ਚੰਨੀ, ਇਕਬਾਲ ਮਾੜੀ, ਗੁਰਪ੍ਰੀਤ ਬਰਗਾੜੀ, ਦਰਸ਼ਨ ਸਾਹੋਕੇ, ਕੁਲਦੀਪ ਮਾਣੂਕੇ, ਕੱਤਰ ਸਮਾਲਸਰ, ਜਗਦੀਸ਼ ਸਿੰਘ ਢਿੱਲੋਂ, ਬਸੰਤ ਸਿੰਘ ਰਣ ਸਿੰਘ ਵਾਲਾ, ਸੁਖਜਿੰਦਰ ਮਾਨਾ, ਲਖਵੀਰ ਘੱਕੀ ਢਿੱਲੋਂ, ਰਾਜਿੰਦਰ ਢਿੱਲੋਂ, ਮਾ. ਸਰਿੰਦਰਪਾਲ ਸਿੰਘ ਝੱਖੜਵਾਲਾ ਆਦਿ ਤੋਂ ਇਲਾਵਾ ਹੋਰ ਲੋਕ ਪੱਖੀ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ |