28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਗੁਰਮੇਲ ਸਿੰਘ ਪੰਜਾਬ ਖੇਤ ਮਜ਼ਦੂਰ ਯੂਨੀਅਨ ਚੰਦਭਾਨ ਇਕਾਈ ਦੇ ਪ੍ਰਧਾਨ ਬਣੇ <br/>

Ad Position 21
No active advertisement
ਅਜੀਤ ਡੈਸਕ 29-01-2026
ਜੈਤੋ, 28 ਜਨਵਰੀ (ਗੁਰਚਰਨ ਸਿੰਘ ਗਾਬੜੀਆ)-ਪੰਜਾਬ ਖੇਤ ਮਜ਼ਦੂਰ ਯੂਨੀਅਨ ਵਲੋਂ ਪਿੰਡ ਚੰਦਭਾਨ ਦੀ ਇਕਾਈ ਦੀ ਚੋਣ ਕੀਤੀ ਗਈ | ਇਕੱਤਰਤਾ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਗੁਰਪਾਲ ਸਿੰਘ ਨੰਗਲ ਨੇ ਕਿਹਾ ਕਿ ਅਜ਼ਾਦੀ ਦੇ ਲਗਪਗ ਸੱਤ ਦਹਾਕੇ ਬੀਤਣ ਤੋਂ ਬਾਅਦ ਮਜ਼ਦੂਰਾਂ/ਕਿਸਾਨਾਂ ਦੀ ਜ਼ਿੰਦਗੀ ਵਿਚ ਕੋਈ ਬੁਨਿਆਦੀ ਤਬਦੀਲੀ ਨਹੀਂ ਆਈ | ਇਸ ਹਾਲਤ ਪਿੱਛੇ ਸਰਕਾਰਾਂ ਦੀਆਂ ਨੀਤੀਆਂ ਤੇ ਨੀਤ ਦਾ ਮਜ਼ਦੂਰ ਪੱਖੀ ਨਾ ਹੋਣਾ ਹੈ | ਮਜ਼ਦੂਰ ਕਿਸਾਨ ਦਿਨ ਬ ਦਿਨ ਗੁਰਬਤ ਭਰੀ ਜ਼ਿੰਦਗੀ ਹੰਢਾ ਰਹੇ ਹਨ | ਇਨ•ਾਂ ਸਾਰੀਆਂ ਹਾਲਤਾਂ ਦੇ ਪਿੱਛੇ ਹਾਕਮਾਂ ਦੀਆਂ ਨਿੱਜੀਕਰਨ ਅਤੇ ਕਾਰਪੋਰੇਟਕਰਨ ਦੀਆਂ ਨੀਤੀਆਂ ਹਨ | ਉਨ•ਾਂ ਕਿਹਾ ਕਿ ਮਜ਼ਦੂਰ ਦੀ ਹਾਲਤ ਵਿਚ ਬੁਨਿਆਦੀ ਤਬਦੀਲੀ ਕਰਨ ਲਈ ਜ਼ਮੀਨ ਦੀ ਕਾਣੀ ਵੰਡ ਖ਼ਤਮ ਕਰਕੇ ਬਰਾਬਰ ਵੰਡਣ ਦਾ ਸਵਾਲ ਹੈ | ਉਨ੍ਹਾਂ ਕਿਹਾ ਕਿ ਬੁਨਿਆਦੀ ਤਬਦੀਲੀ ਕਰਨ ਲਈ ਵੋਟ ਪਾਰਟੀਆਂ ਤੋਂ ਹਟ ਕੇ ਆਪਣੇ ਸੰਘਰਸ਼ਾਂ ਤੇ ਟੇਕ ਰੱਖਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਮਜ਼ਦੂਰਾਂ ਨੂੰ ਆਪਣੀਆਂ ਹੱਕੀ ਮੰਗਾਂ 'ਤੇ ਲੜਦੇ ਹੋਏ ਬੁਨਿਆਦੀ ਤਬਦੀਲੀ ਕਰਨ ਦੇ ਰਾਹ ਪੈਣਾ ਚਾਹੀਦਾ ਹੈ | ਅੱਜ ਦੀ ਇਕੱਤਰਤਾ ਵਿਚ ਗੁਰਮੇਲ ਸਿੰਘ ਨੂੰ ਪ੍ਰਧਾਨ, ਕੀੜੂ ਸਿੰਘ ਨੂੰ ਜਨਰਲ ਸਕੱਤਰ ਅਤੇ ਸੁਖਜੀਤ ਕੌਰ ਨੂੰ ਖਜ਼ਾਨਚੀ ਸਮੇਤ 30 ਮੈਂਬਰਾਂ ਦੀ ਚੋਣ ਕੀਤੀ ਗਈ |

Ad Position 22
No active advertisement
ਪਿਛਲੀ ਖ਼ਬਰ ਸੱਭਿਆਚਾਰਕ ਮੁਕਾਬਲਿਆਂ 'ਚ ਡਾਇਮੰਡ ਭੰਗੜਾ ਅਕੈਡਮੀ ਦਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਕਿ੍ਸ਼ਨ ਬਰਗਾੜੀ ਦੀ ਸਾਲਾਨਾ ਬਰਸੀ ਸੰਬੰਧੀ ਸਮਾਗਮ
Ad Position 24