ਮਲੋਟ, 28 ਜਨਵਰੀ (ਪਾਟਿਲ)-ਨਿਊਟਨ ਵਰਲਡ ਸਕੂਲ ਵਲੋਂ ਕਰਵਾਏ ਗਏ ਸੱਭਿਆਚਾਰਕ ਮੁਕਾਬਲਿਆਂ ਵਿਚ ਡਾਇਮੰਡ ਭੰਗੜਾ ਅਕੈਡਮੀ ਮਲੋਟ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵੱਖ-ਵੱਖ ਮੁਕਾਬਲਿਆਂ ਵਿਚ ਇਨਾਮ ਜਿੱਤ ਕੇ ਮਲੋਟ ਖੇਤਰ ਦਾ ਨਾਂਅ ਰੌਸ਼ਨ ਕੀਤਾ | ਇਸ ਮੌਕੇ ਹਰਿਗੁਣ ਕੌਰ ਪੁੱਤਰੀ ਕੁਲਵੰਤ ਸਿੰਘ ਨੇ ਫੋਕ ਡਾਂਸ ਵਿਚ ਦੂਜਾ ਸਥਾਨ ਅਤੇ ਰੈਂਪ ਵਾਕ ਵਿਚ ਵੀ ਦੂਜਾ ਇਨਾਮ ਹਾਸਿਲ ਕੀਤਾ | ਅਨੂ ਪੁੱਤਰੀ ਜਸਵਿੰਦਰ ਸਿੰਘ ਨੇ ਫੋਕ ਡਾਂਸ ਵਿਚ ਤੀਜਾ ਸਥਾਨ ਅਤੇ ਰੈਂਪ ਵਾਕ ਵਿਚ ਵੀ ਤੀਜਾ ਇਨਾਮ ਪ੍ਰਾਪਤ ਕੀਤਾ | ਆਰਤੀ ਪੁੱਤਰੀ ਗੁਰਜੰਟ ਸਿੰਘ ਨੇ ਫੋਕ ਡਾਂਸ ਵਿਚ ਤੀਜਾ ਸਥਾਨ ਹਾਸਿਲ ਕਰਕੇ ਅਕੈਡਮੀ ਦਾ ਮਾਣ ਵਧਾਇਆ | ਜਸਦੀਪ ਕੌਰ ਪੁੱਤਰੀ ਜਸਵੰਤ ਸਿੰਘ ਨੇ ਵੀ ਫੋਕ ਡਾਂਸ ਵਿਚ ਤੀਜਾ ਸਥਾਨ ਹਾਸਿਲ ਕੀਤਾ | ਨਵਦੀਪ ਸਿੰਘ ਪੁੱਤਰ ਜਸਵਿੰਦਰ ਸਿੰਘ ਨੇ ਫੋਕ ਡਾਂਸ ਵਿਚ ਦੂਜਾ ਸਥਾਨ ਪ੍ਰਾਪਤ ਕਰਨ ਦੇ ਨਾਲ-ਨਾਲ ਪੰਜਾਬੀ ਗੱਭਰੂ ਦਾ ਖ਼ਿਤਾਬ ਵੀ ਆਪਣੇ ਨਾਂਅ ਕੀਤਾ | ਇਸਮਨ ਅਰੋੜਾ ਪੁੱਤਰੀ ਦੀਪਕ ਕੁਮਾਰ ਨੇ ਫੋਕ ਡਾਂਸ ਵਿਚ ਪਹਿਲਾ ਸਥਾਨ, ਫੈਂਸੀ ਡਰੈੱਸ ਵਿਚ ਦੂਜਾ ਸਥਾਨ ਅਤੇ ਮਿਸ ਲਿਟਲ ਪੰਜਾਬਣ ਆਈਕਾਨ ਦਾ ਖ਼ਿਤਾਬ ਜਿੱਤ ਕੇ ਖ਼ਾਸ ਪ੍ਰਸਿੱਧੀ ਹਾਸਿਲ ਕੀਤੀ | ਇਸ ਤੋਂ ਇਲਾਵਾ ਅਰੋਹੀ ਨੇ ਵਾਕ ਮੁਕਾਬਲੇ ਵਿਚ ਪਹਿਲਾ ਇਨਾਮ ਜਿੱਤਿਆ | ਡਾਇਮੰਡ ਭੰਗੜਾ ਅਕੈਡਮੀ ਗਰੁੱਪ ਨੇ ਸਮੂਹਿਕ ਪ੍ਰਸਤੁਤੀ ਵਿਚ ਤੀਜਾ ਸਥਾਨ ਹਾਸਿਲ ਕੀਤਾ | ਇਸ ਮੌਕੇ ਡਾਇਮੰਡ ਭੰਗੜਾ ਅਕੈਡਮੀ ਦੇ ਡਾਇਰੈਕਟਰ ਡਾ. ਸੁਖਦਰਸ਼ਨ ਸਿੰਘ ਨੇ ਵਿਦਿਆਰਥੀਆਂ ਦੀ ਇਸ ਕਾਮਯਾਬੀ 'ਤੇ ਖ਼ੁਸ਼ੀ ਜਤਾਉਂਦੇ ਹੋਏ ਨਿਊਟਨ ਵਰਲਡ ਸਕੂਲ ਪ੍ਰਬੰਧਨ ਦਾ ਧੰਨਵਾਦ ਕੀਤਾ ਅਤੇ ਮਾਪਿਆਂ ਤੇ ਅਕੈਡਮੀ ਦੇ ਕੋਚਾਂ ਨੂੰ ਵੀ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਇਹ ਸਫ਼ਲਤਾ ਬੱਚਿਆਂ ਦੀ ਮਿਹਨਤ, ਮਾਪਿਆਂ ਦੇ ਸਹਿਯੋਗ ਅਤੇ ਕੋਚਿੰਗ ਦੀ ਲਗਨ ਦਾ ਨਤੀਜਾ ਹੈ |