01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਨੈਸ਼ਨਲ ਲੋਕ ਅਦਾਲਤ ਅਤੇ ਮੀਡੀਏਸ਼ਨ 'ਫਾਰ ਦਾ ਨੈਸ਼ਨ 2.0' ਮੁਹਿੰਮ ਸੰਬੰਧੀ ਮੀਟਿੰਗ

Ad Position 21
repet_subhas-goyals [Copy P29]
ਅਜੀਤ ਡੈਸਕ 31-01-2026
ਸ੍ਰੀ ਮੁਕਤਸਰ ਸਾਹਿਬ, 30 ਜਨਵਰੀ (ਰਣਜੀਤ ਸਿੰਘ ਢਿੱਲੋਂ)-ਸਾਲ ਦੀ ਪਹਿਲੀ ਕੌਮੀ ਲੋਕ ਅਦਾਲਤ 14 ਮਾਰਚ ਨੂੰ ਲਗਾਈ ਜਾ ਰਹੀ ਹੈ, ਜਿਸ ਸੰਬੰਧੀ ਰਾਜ ਕੁਮਾਰ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਸ੍ਰੀ ਮੁਕਤਸਰ ਸਾਹਿਬ ਵਲੋਂ ਮੀਟਿੰਗ ਕੀਤੀ ਗਈ | ਇਸ ਮੌਕੇ ਸੈਸ਼ਨ ਡਵੀਜ਼ਨ ਦੇ ਸਾਰੇ ਜੁਡੀਸੀਅਲ ਅਫ਼ਸਰਾਂ ਸ੍ਰੀਮਤੀ ਅਮਿਤਾ ਸਿੰਘ (ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ), ਸ੍ਰੀਮਤੀ ਗਰੀਸ਼ (ਪਿ੍ੰਸੀਪਲ ਜੱਜ ਫ਼ੈਮਲੀ ਕੋਰਟ), ਰਮਨ ਸ਼ਰਮਾ (ਵਧੀਕ ਜ਼ਿਲ੍ਹਾ ਤੇ ਸੈਜ਼ਨ ਜੱਜ-2), ਨੀਰਜ ਕੁਮਾਰ ਸਿੰਗਲਾ (ਐਡੀਸ਼ਨਲ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ), ਰੂਪਾ ਧਾਲੀਵਾਲ (ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ), ਹਿਮਾਂਸ਼ੂ ਅਰੋੜਾ (ਸਿਵਲ ਜੱਜ ਸੀਨੀਅਰ ਡਵੀਜ਼ਨ/ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ), ਰਾਜਬੀਰ ਕੌਰ (ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ-1), ਜਸਕਿਰਨ ਸੋਂਧ (ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ-2), ਅਸਮਿਤਾ ਰੋਮਾਣਾ (ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ-3) ਸ੍ਰੀ ਮੁਕਤਸਰ ਸਾਹਿਬ, ਸ੍ਰੀਮਤੀ ਸਮੁੱਖੀ ਵਧੀਕ ਸਿਵਲ ਜੱਜ (ਸੀਨੀਅਰ ਡਵੀਜ਼ਨ), ਅੰਸੂਮਨ ਸਿਆਗ (ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ), ਮਹਿੰਦਰਪ੍ਰਤਾਪ ਸਿੰਘ ਲਿਬਰਾ (ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ), ਅਦਿੱਤਿਆ ਚੋਪੜਾ (ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ), ਅਕਾਸਿਤਾ (ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ-), ਸੁਮਨਦੀਪ ਕੌਰ (ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ) ਮਲੋਟ, ਤਰਨਜੀਤ ਸਿੰਘ ਸਿਮਰਾ ਵਧੀਕ ਸਿਵਲ ਜੱਜ (ਸੀਨੀਅਰ ਡਵੀਜ਼ਨ), ਗੌਰਵ ਮਿੱਤਲ (ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ), ਕਿਰਨਦੀਪ ਕੌਰ (ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ) ਗਿੱਦੜਬਾਹਾ ਜੁਡੀਸ਼ੀਅਲ ਅਫ਼ਸਰਾਂ ਨੇ ਭਾਗ ਲਿਆ | ਇਸ ਮੀਟਿੰਗ ਵਿਚ ਜ਼ਿਲ੍ਹਾ ਤੇ ਸੈਸ਼ਨ ਵਲੋਂ ਸਾਰੇ ਜੱਜ ਸਾਹਿਬਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਮੀਡੀਏਸ਼ਨ 'ਫਾਰ ਦਾ ਨੇਸ਼ਨ 2.0' ਮੁਹਿੰਮ ਨੂੰ ਮੱਦੇਨਜ਼ਰ ਰੱਖਦੇ ਹੋਏ ਵੱਧ ਤੋਂ ਵੱਧ ਕੇਸ ਭੇਜੇ ਜਾਣ, ਤਾਂ ਜੋ ਉਨ੍ਹਾਂ ਦਾ ਆਪਸੀ ਸੁਲਾਹ ਸਮਝੌਤੇ ਰਾਹੀਂ ਵੱਧ ਤੋਂ ਵੱਧ ਕੇਸਾਂ ਦਾ ਨਿਪਟਾਰਾ ਕਰਵਾਉਣ ਦੇ ਉਪਰਾਲੇ ਕੀਤੇ ਜਾਣ ਅਤੇ ਆਉਣ ਵਾਲੀ ਨੈਸ਼ਨਲ ਲੋਕ ਅਦਾਲਤ ਵਿਚ ਵੱਧ ਤੋਂ ਵੱਧ ਕੇਸ ਲਗਾਏ ਜਾਣ, ਤਾਂ ਕਿ ਵੱਧ ਤੋਂ ਵੱਧ ਕੇਸਾਂ ਦਾ ਨਿਪਟਾਰਾ ਕੀਤਾ ਜਾ ਸਕੇ | ਜ਼ਿਲ੍ਹਾ ਤੇ ਸੈਸ਼ਨ ਜੱਜ ਨੂੰ ਮੀਟਿੰਗ ਵਿਚ ਹਾਜ਼ਰ ਜੁਡੀਸ਼ੀਅਲ ਅਫ਼ਸਰਾਂ ਵਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਇਸ ਨੈਸ਼ਨਲ ਲੋਕ ਅਦਾਲਤ ਵਿਚ ਵੱਧ ਤੋਂ ਵੱਧ ਕੇਸ ਲਗਾਉਣ ਲਈ ਉਪਰਾਲੇ ਕੀਤੇ ਜਾਣਗੇ ਅਤੇ ਵੱਧ ਤੋਂ ਵੱਧ ਕੇਸਾਂ ਦਾ ਨਿਪਟਾਰਾ ਕਰਵਾਉਣ ਦਾ ਉਪਰਾਲਾ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਮਲੋਟ ਵਿਖੇ 'ਯੁਵਾ ਆਪਦਾ ਮਿੱਤਰ' ਵਲੰਟੀਅਰਾਂ ਦੀ ਸਿਖਲਾਈ ਲਈ ਕੈਂਪ ਜਾਰੀ ਅਗਲੀ ਖ਼ਬਰ ਖੇਡ ਸਟੇਡੀਅਮ ਦੇ ਨਵੀਨੀਕਰਨ ਲਈ ਸੰਨੀ ਢਿੱਲੋਂ ਨੇ ਰੱਖਿਆ ਨੀਂਹ ਪੱਥਰ
Ad Position 24