01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਖੇਡ ਸਟੇਡੀਅਮ ਦੇ ਨਵੀਨੀਕਰਨ ਲਈ ਸੰਨੀ ਢਿੱਲੋਂ ਨੇ ਰੱਖਿਆ ਨੀਂਹ ਪੱਥਰ

Ad Position 21
repet_subhas-goyals [Copy P29]
ਅਜੀਤ ਡੈਸਕ 31-01-2026
ਦੋਦਾ, 30 ਜਨਵਰੀ (ਰਵੀਪਾਲ)-ਗਿੱਦੜਬਾਹਾ ਤੋਂ ਹਲਕਾ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਯਤਨਾਂ ਨਾਲ ਸੰਦੀਪ ਸਿੰਘ ਸੰਨੀ ਢਿੱਲੋਂ ਵਲੋਂ ਦੋਦਾ ਵਿਖੇ 45.10 ਲੱਖ ਦੀ ਗ੍ਰਾਂਟ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ | ਸੰਨੀ ਢਿੱਲੋਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਅਗਵਾਈ ਵਿਚ ਵੱਡੇ ਪੱਧਰ 'ਤੇ ਵਿਕਾਸ ਕਾਰਜ ਹੋ ਰਹੇ ਹਨ ਤੇ ਹਲਕਾ ਗਿੱਦੜਬਾਹਾ ਦੀ ਨੁਹਾਰ ਬਦਲ ਰਹੀ ਹੈ | ਉਨ੍ਹਾਂ ਕਿਹਾ ਕਿ ਜੋ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਲੋਕਾਂ ਨਾਲ ਵਾਅਦੇ ਕੀਤੇ ਸਨ, ਉਹ ਹਰ ਹਾਲਤ 'ਚ ਪੂਰੇ ਕੀਤੇ ਜਾਣਗੇ | ਇਸ ਮੌਕੇ ਸਰਪੰਚ ਸਵਰਨ ਕੌਰ, ਬਲਾਕ ਸੰਮਤੀ ਅਮਰੀਕ ਸਿੰਘ ਵਕੀਲ ਬਰਾੜ, ਸੂਬੇਦਾਰ ਭਾਗ ਸਿੰਘ, ਰੇਸ਼ਮ ਸਿੰਘ ਮੈਂਬਰ, ਅਵਤਾਰ ਸਿੰਘ ਸੈਕਟਰੀ, ਜਗਮੋਹਨ ਸਿੰਘ ਬਰਾੜ ਪੰਚ, ਰੇਸ਼ਮ ਸਿੰਘ ਮੈਂਬਰ, ਕੰਵਲਜੀਤ ਸਿੰਘ ਜਲੰਧਰ ਮੈਂਬਰ, ਸਿਕੰਦਰ ਬਰਾੜ, ਕਾਲਾ ਕੰਗ, ਇਕਬਾਲ ਸਿੰਘ ਬਰਾੜ, ਗੁਰਮੀਤ ਸਿੰਘ ਸੈਕਟਰੀ, ਜਵਾਹਰ ਸਿੰਘ ਸਰਕਾਰੀ ਸਕੂਲ ਦੋਦਾ, ਸੁਖਦੇਵ ਸਿੰਘ ਸਾਬਕਾ ਸਰਪੰਚ, ਗੁਰਦਾਸ ਰੋਮਾਣਾ ਮੈਂਬਰ, ਅਸ਼ੀਸ਼ ਕੁਮਾਰ ਜੇ. ਈ., ਜਤਿੰਦਰ ਸਿੰਘ ਨਿੱਜੀ ਸਹਾਇਕ, ਪੁਲਿਸ ਚੌਕੀ ਇੰਚਾਰਜ ਗੁਰਤੇਜ ਸਿੰਘ ਸਬ ਇੰਸਪੈਕਟਰ, ਦਲਵੀਰ ਸਿੰਘ ਏ. ਐੱਸ. ਆਈ., ਸਮੂਹ ਪੰਚਾਇਤ ਤੇ ਮੁਹਤਬਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨੈਸ਼ਨਲ ਲੋਕ ਅਦਾਲਤ ਅਤੇ ਮੀਡੀਏਸ਼ਨ 'ਫਾਰ ਦਾ ਨੈਸ਼ਨ 2.0' ਮੁਹਿੰਮ ਸੰਬੰਧੀ ਮੀਟਿੰਗ ਅਗਲੀ ਖ਼ਬਰ 'ਸਾਡੇ ਬਜ਼ੁਰਗ ਸਾਡਾ ਮਾਣ' ਮੁਹਿੰਮ ਤਹਿਤ ਮਲੋਟ ਵਿਖੇ ਜ਼ਿਲ੍ਹਾ ਪੱਧਰੀ ਮੈਗਾ ਕੈਂਪ 2 ਨੂੰ
Ad Position 24