ਮਲੋਟ, 31 ਜਨਵਰੀ (ਪਾਟਿਲ)-ਮਲੋਟ ਵਿਖੇ ਲੁਧਿਆਣਾ, ਫ਼ਿਰੋਜ਼ਪੁਰ, ਫ਼ਾਜ਼ਿਲਕਾ ਅਤੇ ਫ਼ਰੀਦਕੋਟ ਜ਼ਿਲਿ੍ਹਆਂ ਦੇ ਵਲੰਟੀਅਰਾਂ ਐੱਨ.ਸੀ.ਸੀ. ਕੈਡਿਟਾਂ ਲਈ ਯੁਵਾ ਆਪਦਾ ਮਿੱਤਰ ਕੈਂਪ ਮਹਾਤਮਾ ਗਾਂਧੀ ਸਟੇਟ ਇੰਸਟੀਟਿਊਸ਼ਨ ਆਫ਼ ਪਬਲਿਕ ਐਡਮਨਿਸਟਰੇਸ਼ਨ ਗਰੁੱਪ ਹੈੱਡ ਕੁਆਰਟਰ ਲੁਧਿਆਣਾ ਦੇ ਗਰੁੱਪ ਕਮਾਂਡਰ ਬਿ੍ਗੇਡੀਅਰ ਪੀ.ਐੱਸ. ਚੀਮਾ (ਐੱਸ.ਐੱਮ., ਵੀ.ਐੱਸ.ਐੱਮ.) ਦੇ ਦਿਸ਼ਾ-ਨਿਰਦੇਸ਼ ਅਤੇ 19ਵੀਂ ਪੰਜਾਬ ਬਟਾਲੀਅਨ ਦੇ ਕਮਾਂਡਿੰਗ ਅਫ਼ਸਰ ਲੈਫਟੀਨੈਂਟ ਕਰਨਲ ਫੈਜਾਂਨ ਜਹੂਰ ਦੀ ਅਗਵਾਈ ਹੇਠ ਐੱਨ.ਸੀ.ਸੀ. ਅਕੈਡਮੀ ਮਲੋਟ ਵਿਖੇ ਚੱਲ ਰਿਹਾ ਹੈ | ਇਸ ਮੌਕੇ ਸੂਬੇਦਾਰ ਮੇਜਰ ਲੈਫ਼ਟੀਨੈਂਟ ਸੁਖਦੇਵ ਸਿੰਘ, ਕੈਪਟਨ ਤਨਵੀਰ ਸਿੰਘ, ਕੈਪਟਨ ਕੇ.ਜੇ.ਐੱਸ. ਗਿੱਲ ਐੱਨ.ਸੀ.ਸੀ. ਸਟਾਫ਼ ਟੀਮ ਸ਼ਾਮਿਲ ਰਹੀ | ਮਹਾਤਮਾ ਗਾਂਧੀ ਸਟੇਟ ਇੰਸਟੀਟਿਊਟ ਆਫ਼ ਪਬਲਿਕ ਐਡਮਿਨਿਸਟਰੇਸ਼ਨ ਵਲੋਂ ਕੋਰਸ ਕੋਆਰਡੀਨੇਟਰ ਅੰਕੁਰ ਸ਼ਰਮਾ ਦੀ ਦੇਖ-ਰੇਖ ਹੇਠ ਡਿਜਾਸਟਰ ਮੈਨੇਜਮੈਂਟ ਯੁਵਾ ਆਪਦਾ ਮਿੱਤਰ ਕੈਂਪ ਲਗਾਇਆ ਗਿਆ | ਕੈਂਪ ਦੇ ਚੌਥੇ ਦਿਨ ਵਲੰਟੀਅਰਾਂ ਨੂੰ ਕੋਰਸ ਕੋਆਰਡੀਨੇਟਰ ਅੰਕੁਰ ਸ਼ਰਮਾ ਵਲੋਂ ਸੀ.ਪੀ.ਆਰ. ਦੀ ਟ੍ਰੇਨਿੰਗ ਦਿੱਤੀ ਗਈ | ਟੀਮ ਵਲੋਂ ਵਲੰਟੀਅਰਾਂ ਨੂੰ ਮੁੱਢਲੀ ਸਹਾਇਤਾ ਦੇ ਵੱਖ-ਵੱਖ ਤਰੀਕੇ ਸਿਖਾਏ ਗਏ | ਸਚਿਨ ਸ਼ਰਮਾ ਵਲੋਂ ਡਿੱਗੀਆਂ ਹੋਈਆਂ ਇਮਾਰਤਾਂ ਵਿਚੋਂ ਕਿਸ ਤਰ੍ਹਾਂ ਅਸੀਂ ਮਰੀਜ਼ ਨੂੰ ਬਾਹਰ ਕੱਢ ਸਕਦੇ ਹਾਂ, ਇਸ ਦੇ ਤਰੀਕੇ ਸਿਖਾਏ ਗਏ | ਇੰਸਟਰਕਟਰ ਅੰਜਲੀ ਦੇਵੀ ਵਲੋਂ ਸ਼ੀਤ ਲਹਿਰ ਨਾਲ ਪ੍ਰਭਾਵਿਤ ਲੋਕਾਂ ਨੂੰ ਕਿਸ ਤਰ੍ਹਾਂ ਮੁੱਢਲੀ ਸਹਾਇਤਾ ਦੇਣੀ ਹੈ, ਇਸ ਬਾਰੇ ਵਲੰਟੀਅਰਾਂ ਨੂੰ ਜਾਣਕਾਰੀ ਦਿੱਤੀ ਗਈ | ਇਸ ਮੌਕੇ ਸਮੂਹ ਐੱਨ.ਸੀ.ਸੀ. ਆਪਦਾ ਮਿੱਤਰ ਟੀਮ ਇੰਸਟਰਕਟਰ ਸ਼ਾਮਿਲ ਸਨ |