11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਸਰਕਾਰੀ ਆਈ.ਟੀ.ਆਈ. ਵਿਖੇ ਰੁਜ਼ਗਾਰ ਮੇਲਾ 2 ਫ਼ਰਵਰੀ ਨੂੰ

Ad Position 21
No active advertisement
ਅਜੀਤ ਡੈਸਕ 01-02-2026
ਸ੍ਰੀ ਮੁਕਤਸਰ ਸਾਹਿਬ, 31 ਜਨਵਰੀ (ਰਣਜੀਤ ਸਿੰਘ ਢਿੱਲੋਂ)-ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਆਈ.ਟੀ.ਆਈ.) ਸ੍ਰੀ ਮੁਕਤਸਰ ਸਾਹਿਬ ਵਿਖੇ ਰੁਜ਼ਗਾਰ ਮੇਲਾ 2 ਫ਼ਰਵਰੀ ਨੂੰ ਸਵੇਰੇ 10 ਵਜੇ ਲਗਾਇਆ ਰਿਹਾ ਹੈ | ਪਿ੍ੰਸੀਪਲ ਆਈ.ਟੀ.ਆਈ. ਸ੍ਰੀ ਮੁਕਤਸਰ ਸਾਹਿਬ ਧਨਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੇਲੇ ਦੌਰਾਨ ਯੋਗ ਉਮੀਦਵਾਰਾਂ ਨੂੰ ਵੱਖ-ਵੱਖ ਉਦਯੋਗਾਂ ਵਿਚ ਅਪਰੈਂਟਿਸਸ਼ਿਪ ਦਾ ਮੌਕਾ ਪ੍ਰਦਾਨ ਕੀਤਾ ਜਾਵੇਗਾ | ਸਿਖਲਾਈ ਸੰਸਥਾ ਵਲੋਂ ਜਾਰੀ ਨੋਟਿਸ ਅਨੁਸਾਰ 10ਵੀਂ / +2 ਯੋਗਤਾ ਵਾਲੇ ਉਮੀਦਵਾਰਾਂ ਲਈ ਮਹੀਨਾਵਾਰ ਭੁਗਤਾਨ 13,227 ਰੁਪਏ (11,727 + 1,500) ਨਿਰਧਾਰਤ ਹੈ, ਜਦਕਿ ਆਈ.ਟੀ.ਆਈ. ਤੇ ਗ੍ਰੈਜੂਏਸ਼ਨ ਯੋਗਤਾ ਵਾਲੇ ਉਮੀਦਵਾਰਾਂ ਨੂੰ 14,500 ਰੁਪਏ ਪ੍ਰਤੀ ਮਹੀਨਾ (13,000 + 1,500) ਭੁਗਤਾਨ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਘੱਟੋ-ਘੱਟ ਇਕ ਸਾਲ ਦੀ ਟ੍ਰੇਨਿੰਗ ਪੂਰੀ ਕਰਨ ਉਪਰੰਤ 2,000 ਰੁਪਏ ਪ੍ਰਤੀ ਮਹੀਨਾ ਰਿਟੈਨਸ਼ਨ ਅਲਾਊਾਸ ਵੀ ਦੇਣ ਦਾ ਪ੍ਰਬੰਧ ਹੈ | ਸਾਰੇ ਅਪਰੈਂਟਿਸਾਂ ਨੂੰ ਵਰਕਮੈਨ ਕੰਪਨਸੇਸ਼ਨ ਐਕਟ ਅਤੇ 1 ਲੱਖ ਰੁਪਏ ਦੀ ਮੈਡੀਕਲ ਇੰਸ਼ੋਰੈਂਸ ਕਵਰੇਜ ਹੇਠ ਲਿਆਂਦਾ ਜਾਵੇਗਾ, ਜਿਸ ਦੀ ਲਾਗਤ ਲਗਪਗ 350 ਰੁਪਏ ਪ੍ਰਤੀ ਕਰਮਚਾਰੀ ਪ੍ਰਤੀ ਮਹੀਨਾ ਹੋਵੇਗੀ | ਜਸਵਿੰਦਰ ਪਾਲ ਪਲੇਸਮੈਂਟ ਅਫ਼ਸਰ ਨੇ ਦੱਸਿਆ ਕਿ ਅਪਰੈਂਟਿਸਾਂ ਲਈ ਮੁਫ਼ਤ ਕੰਟੀਨ ਸਹੂਲਤ, ਮੁਫ਼ਤ ਮੈਡੀਕਲ ਸਹੂਲਤ ਅਤੇ ਮੁਫ਼ਤ ਵਰਦੀ ਦੀ ਸਹੂਲਤ ਵੀ ਉਪਲਬਧ ਕਰਵਾਈ ਜਾਵੇਗੀ | ਉਨ੍ਹਾਂ ਯੋਗ ਤੇ ਰੁਚੀ ਰੱਖਣ ਵਾਲੇ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਉਹ ਨਿਰਧਾਰਤ ਤਾਰੀਕ ਅਤੇ ਸਮੇਂ 'ਤੇ ਆਪਣੇ ਸਾਰੇ ਲੋੜੀਂਦੇ ਦਸਤਾਵੇਜ਼ਾਂ ਸਮੇਤ ਮੇਲੇ ਵਿਚ ਪਹੁੰਚਣ |
Ad Position 22
No active advertisement
ਪਿਛਲੀ ਖ਼ਬਰ ਯੁਵਕ ਦਿਵਸ ਮੁਕਾਬਲਿਆਂ 'ਚ ਵਿਦਿਆਰਥਣ ਰਾਧਿਕਾ ਦਾ ਤੀਜਾ ਸਥਾਨ ਅਗਲੀ ਖ਼ਬਰ ਵੜਿੰਗਖੇੜਾ ਵਿਖੇ ਅੰਤਰ ਸਕੂਲ ਪ੍ਰਸ਼ਨ-ਉਤਰ ਮੁਕਾਬਲਾ ਕਰਵਾਇਆ
Ad Position 24