11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਵੜਿੰਗਖੇੜਾ ਵਿਖੇ ਅੰਤਰ ਸਕੂਲ ਪ੍ਰਸ਼ਨ-ਉਤਰ ਮੁਕਾਬਲਾ ਕਰਵਾਇਆ

Ad Position 21
No active advertisement
ਅਜੀਤ ਡੈਸਕ 01-02-2026
ਮੰਡੀ ਕਿੱਲਿਆਂਵਾਲੀ, 31 ਜਨਵਰੀ (ਇਕਬਾਲ ਸਿੰਘ ਸ਼ਾਂਤ)-ਪੀ.ਐੱਮ. ਸ੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਵੜਿੰਗਖੇੜਾ ਵਿਚ ਅੰਤਰ-ਸਕੂਲ ਪ੍ਰਸ਼ਨ-ਉਤਰ ਮੁਕਾਬਲਾ ਕਰਵਾਇਆ ਗਿਆ | ਆਪ੍ਰੇਸ਼ਨ ਸੰਧੂਰ ਅਤੇ ਸਵਦੇਸ਼ੀ ਵਿਸ਼ੇ 'ਤੇ ਆਧਾਰਿਤ ਮੁਕਾਬਲੇ ਵਿਚ 11ਵੀਂ ਜਮਾਤ ਦੀ ਵਿਦਿਆਰਥਣ ਕਣਨ ਮਿੱਤਲ ਪੁੱਤਰੀ ਵਰੁਣ ਮਿੱਤਲ ਵਾਸੀ ਡੱਬਵਾਲੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਿਲ ਕੀਤਾ | ਇਸ ਮੁਕਾਬਲੇ ਵਿਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਆਕਸਫੋਰਡ ਇੰਟਰਨੈਸ਼ਨਲ ਸਕੂਲ ਸਿੰਘੇਵਾਲਾ ਢਾਣੀ, ਸਰਕਾਰੀ ਹਾਈ ਸਕੂਲ ਤਰਮਾਲਾ, ਹਾਈ ਸਕੂਲ ਹਾਕੂਵਾਲਾ, ਸਰਕਾਰੀ ਹਾਈ ਸਕੂਲ ਵੜਿੰਗਖੇੜਾ ਅਤੇ ਪੀ.ਐੱਮ. ਸ੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਵੜਿੰਗਖੇੜਾ ਸਮੇਤ ਹੋਰਨਾਂ ਸਕੂਲਾਂ ਦੇ ਵਿਦਿਆਰਥੀ ਸ਼ਾਮਿਲ ਰਹੇ | ਮੁਕਾਬਲੇ ਵਿਚ ਜੂਨੀਅਰ ਵਰਗ (ਕਲਾਸ 6ਵੀਂ ਤੋਂ 8ਵੀਂ) ਵਿਚ ਲਵਦੀਪ ਕੌਰ, ਅਕਸ਼ਿਤਾ, ਦਕਸ਼, ਸੁਖਮਨ ਸਿੰਘ ਤੇ ਅਕਸ਼ਿਤਾ ਨੇ ਜਿੱਤ ਹਾਸਲ ਕੀਤੀ | ਜਦਕਿ ਸੀਨੀਅਰ ਵਰਗ (ਕਲਾਸ 9ਵੀਂ ਤੋਂ 12ਵੀਂ) ਵਿਚ ਕਣਨ ਮਿੱਤਲ, ਅਰਜੂ ਕੰਬੋਜ, ਆਰਾਧਿਆ, ਪ੍ਰਭਲੀਨ ਸਿੱਧੂ ਅਤੇ ਪੁਲਕਿਤ ਜੇਤੂ ਰਹੇ | ਇਸ ਮੌਕੇ ਜਵਾਹਰ ਨਵੋਦਿਆ ਵਿਦਿਆਲਿਆ ਵੜਿੰਗਖੇੜਾ ਦੇ ਪਿ੍ੰਸੀਪਲ ਪੀ.ਕੇ. ਬੈਣੀਵਾਲ ਨੇ ਸਾਰੇ ਭਾਗੇਦਾਰਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਸੁਚੱਜੇ ਭਵਿੱਖ ਦੀ ਕਾਮਨਾ ਕੀਤੀ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਆਈ.ਟੀ.ਆਈ. ਵਿਖੇ ਰੁਜ਼ਗਾਰ ਮੇਲਾ 2 ਫ਼ਰਵਰੀ ਨੂੰ ਅਗਲੀ ਖ਼ਬਰ ਹਨੀ ਫ਼ੱਤਣਵਾਲਾ ਅਤੇ ਸਾਥੀਆਂ ਵਲੋਂ ਕੈਰੋਂ ਪਰਿਵਾਰ ਨਾਲ ਦੁੱਖ ਸਾਂਝਾ
Ad Position 24