ਗਿੱਦੜਬਾਹਾ, 2 ਫ਼ਰਵਰੀ (ਪਰਮਜੀਤ ਸਿੰਘ ਥੇੜ੍ਹੀ)-ਦਸਮੇਸ਼ ਇੰਟਰਨੈਸ਼ਨਲ ਪਬਲਿਕ ਸਕੂਲ (ਡਿਪਸ) ਵਿਖੇ ਦੋ ਰੋਜ਼ਾ ਕੈਰੀਅਰ ਕਾਊਾਸਲਿੰਗ ਅਤੇ ਗਾਈਡੈਂਸ ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ ਆਈ.ਆਈ.ਟੀਅਨਜ਼. ਰਿਸੋਰਸ ਪਰਸਨ ਅੰਕੁਸ਼ ਗਰਗ ਅਤੇ ਨੇਹਾ ਰਾਜਪੂਤ ਵਲੋਂ ਵਿਦਿਆਰਥੀਆਂ ਦੀ ਕੈਰੀਅਰ ਕਾਊਾਸਲਿੰਗ ਕੀਤੀ ਗਈ | ਇਸ ਮੌਕੇ ਅੰਕੁਸ਼ ਗਰਗ ਨੇ ਵਿਦਿਆਰਥੀਆਂ ਨੂੰ ਪ੍ਰਤੀਯੋਗੀ ਪ੍ਰੀਖਿਆਵਾਂ ਜਿਵੇਂ ਨੀਟ, ਜੇ.ਈ.ਈ., ਸੀ.ਯੂ.ਈ.ਟੀ., ਸੀ.ਏ. ਫਾਊਾਡੇਸ਼ਨ ਅਤੇ ਕਲੈਟ ਆਦਿ ਪ੍ਰੀਖਿਆਵਾਂ ਸਮੇਂ ਵਿਦਿਆਰਥੀਆਂ ਨੂੰ ਪੇਸ਼ ਆਉਣ ਵਾਲੀਆਂ ਪੇਚੀਦਗੀਆਂ ਬਾਰੇ ਵਿਚਾਰ ਸਾਂਝੇ ਕਰਦੇ ਹੋਏ ਦੱਸਿਆ ਕਿ ਆਮ ਪ੍ਰੀਖਿਆ ਤੇ ਇਨ੍ਹਾਂ ਪ੍ਰਤੀਯੋਗੀ ਪ੍ਰੀਖਿਆਵਾਂ ਵਿਚ ਕਾਫ਼ੀ ਅੰਤਰ ਹੁੰਦਾ ਹੈ | ਉਨ੍ਹਾਂ ਕਿਹਾ ਕਿ 10+2 ਦੀ ਪੜ੍ਹਾਈ ਤੋਂ ਬਾਅਦ ਨੀਟ, ਸੀ.ਯੂ.ਈ.ਟੀ., ਸੀ.ਏ. ਫਾਊਾਡੇਸ਼ਨ ਅਤੇ ਕਲੈਟ ਆਦਿ ਵਰਗੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਆਪਣੇ ਪਾਠਕ੍ਰਮ ਤੋਂ ਇਲਾਵਾ ਵਿਦਿਆਰਥੀ ਨੂੰ 9ਵੀਂ ਜਮਾਤ ਤੋਂ ਸ਼ੁਰੂ ਕਰ ਦੇਣੀ ਚਾਹੀਦੀ ਹੈ, ਜਿਸ ਨਾਲ ਨਿਸ਼ਚਿਤ ਰੂਪ 'ਚ ਵਿਦਿਆਰਥੀ ਇਨ੍ਹਾਂ ਪ੍ਰਤੀਯੋਗੀ ਪ੍ਰੀਖਿਆਵਾਂ 'ਚ ਉੱਚ ਰੈਂਕ ਹਾਸਿਲ ਕਰ ਸਕਦੇ ਹਨ | ਇਸ ਮੌਕੇ ਸਕੂਲ ਦੇ ਚੇਅਰਮੈਨ ਹਿਮਾਂਸ਼ੂ ਬਾਂਸਲ ਨੇ ਦੱਸਿਆ ਕਿ ਡਿਪਸ ਸਕੂਲ ਵਲੋਂ ਇਕ ਨਵਾਂ ਤੇ ਵਿਲੱਖਣ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਅਧੀਨ ਨੌਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਆਈ.ਆਈ.ਟੀਅਨਜ਼. ਵਲੋਂ ਇਨ੍ਹਾਂ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਕਰਵਾਈ ਜਾਵੇਗੀ ਅਤੇ ਨਾਲ ਹੀ ਵਿਦਿਆਰਥੀਆਂ ਦੀ ਯੋਗਤਾ ਤੇ ਰੁਚੀ ਅਨੁਸਾਰ ਉਨ੍ਹਾਂ ਨੂੰ ਸਹੀ ਕੈਰੀਅਰ ਦੀ ਚੋਣ ਕਰਨ ਲਈ ਸਮੇਂ-ਸਮੇਂ 'ਤੇ ਮਾਰਗ ਦਰਸ਼ਨ ਦਿੱਤਾ ਜਾਵੇਗਾ | ਇਸ ਮੌਕੇ ਪਿ੍ੰ. ਮੋਨਿਕਾ ਸ਼ਰਮਾ, ਅੰਕੁਸ਼ ਗਰਗ ਤੇ ਨੇਹਾ ਰਾਜਪੂਤ ਵਲੋਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ | ਇਸ ਮੌਕੇ ਚੇਅਰਮੈਨ ਹਿਮਾਂਸ਼ੂ ਬਾਂਸਲ, ਐੱਮ.ਡੀ. ਵਿਕਾਸ ਸਿੰਗਲਾ, ਪਿ੍ੰ. ਮੋਨਿਕਾ ਸ਼ਰਮਾ ਤੋਂ ਇਲਾਵਾ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ |