ਫ਼ਰੀਦਕੋਟ, 3 ਫ਼ਰਵਰੀ (ਜਸਵੰਤ ਸਿੰਘ ਪੁਰਬਾ)-ਮਾਊਾਟ ਲਰਨਿੰਗ ਜੂਨੀਅਰ ਸਕੂਲ ਵਿਖੇ ਖੇਡ ਦਿਵਸ ਮਨਾਇਆ ਗਿਆ | ਖੇਡ ਦਿਵਸ ਸਰੀਰਕ ਪ੍ਰਤਿਭਾ ਅਤੇ ਖੇਡ ਭਾਵਨਾ ਦਾ ਇਕ ਸ਼ਾਨਦਾਰ ਪ੍ਰਦਰਸ਼ਨ ਹੈ | ਇਹ ਵਿਦਿਆਰਥੀਆਂ ਨੂੰ ਕਲਾਸ ਰੂਮ ਤੋਂ ਬਾਹਰ ਚਮਕਣ ਦਾ ਮੌਕਾ ਦਿੰਦਾ ਹੈ | ਸਾਰੇ ਗਰੇਡਾਂ ਦੇ ਵਿਦਿਆਰਥੀਆਂ ਨੇ ਟਰੈਕ ਅਤੇ ਫ਼ੀਲਡ ਈਵੈਂਟ, ਟੀਮ ਗੇਮਜ਼, ਬੋਰੀ ਦੌੜ, ਚਮਚਾ ਅਤੇ ਨਿੰਬੂ ਦੌੜ, ਰੁਕਾਵਟ ਦੌੜ, ਡੱਡੂ ਛਾਲ ਅਤੇ ਨਵੀਨਤਾ ਦੌੜ ਦੀ ਇਕ ਵਿਸ਼ਾਲ ਸ਼੍ਰੇਣੀ 'ਚ ਹਿੱਸਾ ਲਿਆ | ਇਸ ਪ੍ਰੋਗਰਾਮ 'ਚ ਪਲੇਅ ਗਰੁੱਪ ਤੋਂ ਲੈ ਕੇ ਤੀਜੀ ਜਮਾਤ ਤੱਕ ਦੇ ਬੱਚਿਆਂ ਨੇ ਹਿੱਸਾ ਲਿਆ | ਪਲੇਅ ਗਰੁੱਪ ਦੇ ਛੋਟੇ ਚੈਪੀਅਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਹਰ ਦੌੜ 'ਚ ਸਿਹਤਮੰਦ ਮੁਕਾਬਲੇ ਦੀ ਭਾਵਨਾ ਸਪੱਸ਼ਟ ਸੀ | ਸਮਾਗਮ 'ਚ ਜੇਤੂ ਬੱਚਿਆਂ ਨੂੰ ਪਿ੍ੰਸੀਪਲ ਸੀਮਾ ਗੁਲਾਟੀ ਨੇ ਮੈਡਲ ਭੇਟ ਕੀਤੇ | ਉਨ੍ਹਾਂ ਦੱਸਿਆ ਕਿ ਖੇਡ ਦਿਵਸ ਨਾ ਸਿਰਫ਼ ਸਰੀਰਕ ਸਿਹਤ ਨੂੰ ਉਤਸ਼ਾਹਿਤ ਕਰਦਾ ਹੈ, ਬਲਕਿ ਅਨੁਸ਼ਾਸਨ, ਲਗਨ ਅਤੇ ਟੀਮ ਵਰਕ ਦੀ ਮਹੱਤਤਾ ਵੀ ਸਿਖਾਉਂਦਾ ਹੈ |