ਮੋਗਾ, 3 ਫਰਵਰੀ (ਸੁਰਿੰਦਰਪਾਲ ਸਿੰਘ)-ਦ ਲਰਨਿੰਗ ਫ਼ੀਲਡਜ਼ ਏ ਗਲੋਬਲ ਸਕੂਲ (ਟੀ.ਐਲ.ਐਫ.) 'ਚ ਅੱਜ ਇਕ ਭਾਵਨਾਤਮਕ ਅਤੇ ਯਾਦਗਾਰੀ ਪਲ ਦੇਖਣ ਨੂੰ ਮਿਲਿਆ, ਜਦੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੇ ਆਪਣਾ ਆਖ਼ਰੀ ਕੰਮਕਾਜੀ ਦਿਨ ਮਨਾਇਆ | ਇਸ ਮੌਕੇ 'ਤੇ, 11ਵੀਂ ਜਮਾਤ ਦੇ ਵਿਦਿਆਰਥੀਆਂ ਨੇ ਆਪਣੇ ਸੀਨੀਅਰਾਂ ਨੂੰ ਪਿਆਰ ਨਾਲ ਵਿਦਾਇਗੀ ਸੱਦਾ ਪੱਤਰ ਭੇਟ ਕੀਤੇ | ਇਹ ਵਿਦਾਇਗੀ ਸਮਾਰੋਹ 7 ਫਰਵਰੀ ਨੂੰ ਹੋਵੇਗਾ | ਸਮਾਰੋਹ ਖ਼ੁਸ਼ੀ, ਸ਼ੁਕਰਗੁਜ਼ਾਰੀ ਅਤੇ ਯਾਦਾਂ ਨਾਲ ਭਰਿਆ ਹੋਇਆ ਸੀ | ਇਸ ਮੌਕੇ 'ਤੇ 11ਵੀਂ ਜਮਾਤ ਦੇ ਵਿਦਿਆਰਥੀਆਂ ਨੇ ਆਪਣੇ ਸੀਨੀਅਰਾਂ ਨੂੰ ਵਿਦਾਇਗੀ ਪ੍ਰੋਗਰਾਮ ਵਿਚ ਨਿੱਜੀ ਤੌਰ 'ਤੇ ਸੱਦਾ ਦਿੱਤਾ | 12ਵੀਂ ਜਮਾਤ ਦੇ ਵਿਦਿਆਰਥੀਆਂ ਨੇ ਆਪਣੇ ਸਕੂਲੀ ਜੀਵਨ ਦੇ ਆਪਣੀਆਂ ਭਾਵਨਾਵਾਂ ਅਤੇ ਯਾਦਗਾਰੀ ਪਲ ਸਾਂਝੇ ਕੀਤੇ | ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ, ਇੰਜੀਨੀਅਰ ਪ੍ਰਵੀਨ ਗਰਗ, ਚੇਅਰਮੈਨ ਜਨੇਸ਼ ਗਰਗ ਅਤੇ ਡਾਇਰੈਕਟਰ ਡਾ. ਮੁਸਕਾਨ ਗਰਗ ਵੀ ਮੌਜੂਦ ਸਨ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਦੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ |