14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਨਿਸ਼ਕਾਮ ਸੇਵਾ ਸੰਮਤੀ ਦੇ ਸਮਾਗਮ ਮੌਕੇ ਦੀਆਂ ਮੁਫ਼ਤ ਰਾਸ਼ਨ ਦੀਆਂ ਗੱਡੀਆਂ ਰਵਾਨਾ

Ad Position 21
No active advertisement
ਅਜੀਤ ਡੈਸਕ 05-02-2026
ਕੋਟਕਪੂਰਾ, 4 ਫ਼ਰਵਰੀ (ਮੇਘਰਾਜ)-ਬੀਤੇ ਦਿਨ ਨਿਸ਼ਕਾਮ ਸੇਵਾ ਸੰਮਤੀ ਵਲੋਂ 272ਵਾਂ ਮੁਫ਼ਤ ਰਾਸ਼ਨ ਵੰਡ ਸਮਾਗਮ ਸਥਾਨਕ ਅਗਰਵਾਲ ਭਵਨ ਵਿਖੇ ਕਰਵਾਇਆ ਗਿਆ¢ ਇਸ ਸਮਾਗਮ 'ਚ ਮੁੱਖ ਮਹਿਮਾਨ ਸ਼ੀਤਲ ਗੋਇਲ ਪੁੱਤਰ ਰਾਜ ਗੋਇਲ ਫਰੈਂਡਜ਼ ਮੈਨੂਫੈਕਚਰਿੰਗ ਕੰਪਨੀ ਕੋਟਕਪੂਰਾ ਸਨ | ਪ੍ਰਧਾਨ ਮਨੋਜ ਦਿਵੇਦੀ ਨੇ ਸੰਮਤੀ ਦੀ ਕਾਰਜ ਪ੍ਰਣਾਲੀ ਬਾਰੇ ਮੁੱਖ ਮਹਿਮਾਨ ਨੂੰ ਦੱਸਿਆ ਕਿ ਸੰਸਥਾ ਵਲੋਂ ਹਰ ਮਹੀਨੇ 17 ਪਿੰਡਾਂ ਦੀਆਂ 435 ਵਿਧਵਾ ਤੇ ਲੋੜਵੰਦ ਔਰਤਾਂ ਨੂੰ ਰਾਸ਼ਨ ਕਿੱਟਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ | ਮੁੱਖ ਮਹਿਮਾਨ ਸ਼ੀਤਲ ਗੋਇਲ ਨੇ ਸੰਮਤੀ ਵਲੋਂ ਕੀਤੇ ਜਾ ਸੇਵਾ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਜ਼ਰੂਰਤਮੰਦਾਂ ਲਈ 5100 ਰੁਪਏ ਦੀ ਰਾਸ਼ੀ ਭੇਟ ਕੀਤੀ | ਇਸ ਉਪਰੰਤ ਮੁੱਖ ਮਹਿਮਾਨ ਵਲੋਂ ਲੋੜਵੰਦ ਔਰਤਾਂ ਲਈ ਫ਼ਰਵਰੀ ਮਹੀਨੇ ਦੇ ਰਾਸ਼ਨ ਦੀਆਂ ਭਰੀਆਂ ਦੋ ਗੱਡੀਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ | ਇਸ ਮੌਕੇ ਕਲੱਬ ਦੇ ਸੀਨੀਅਰ ਮੈਂਬਰ ਟੀ.ਆਰ ਅਰੋੜਾ ਨੇ ਵੀ ਕਲੱਬ ਨੂੰ 5100 ਰੁਪਏ ਅਤੇ ਸੋਮਨਾਥ ਗਰਗ ਨੇ 2100 ਰੁਪਏ ਦੀ ਰਾਸ਼ੀ ਪ੍ਰਧਾਨ ਨੂੰ ਸੌਂਪੀ | ਸੰਮਤੀ ਦੇ ਮੈਂਬਰਾਂ ਨੇ 20 ਟੀਮਾਂ ਬਣਾ ਕੇ ਕੋਟਕਪੂਰਾ, ਜੈਤੋ ਤੇ ਇਸ ਦੇ ਨਜ਼ਦੀਕੀ 17 ਪਿੰਡਾਂ ਦੀਆਂ 435 ਵਿਧਵਾ ਤੇ ਬੇਸਹਾਰਾ ਔਰਤਾਂ ਦੇ ਘਰਾਂ 'ਚ ਰਾਸ਼ਨ ਪਹੁੰਚਾਇਆ | ਇਸ ਮੌਕੇ ਖਜ਼ਾਨਚੀ ਸੋਮਨਾਥ ਗਰਗ ਤੇ ਰਾਜਿੰਦਰ ਗਰਗ, ਮੁਕੇਸ਼ ਜਿੰਦਲ, ਜਸਵਿੰਦਰ ਸਿੰਘ ਢਿਲਵਾਂ, ਸੁਭਾਸ਼ ਚੰਦਰ, ਸੁਭਾਸ਼ ਮਿੱਤਲ, ਕੁਲਭੂਸ਼ਨ ਕੌੜਾ, ਮਨਮੋਹਨ ਸਿੰਘ ਚਾਵਲਾ, ਸੁਰਿੰਦਰ ਕੁਮਾਰ ਮਨਚੰਦਾ, ਡਾ. ਬਿਲਵਾ ਮੰਗਲ, ਬੁੱਤ ਸਿੰਘ ਪੁਰਬਾ, ਧਨਜਿੰਦਰ ਸਿੰਘ ਬਰਾੜ ਢਿਲਵਾਂ, ਦਰਸ਼ਨ ਗੋਇਲ, ਰਾਜਿੰਦਰ ਕੁਮਾਰ, ਕ੍ਰਿਸ਼ਨ ਮੁਨੀਮ, ਇਕਬਾਲ ਸਿੰਘ ਮੱਲਣ ਸਮੇਤ ਹੋਰ ਵੀ ਪਤਵੰਤੇ ਵਿਅਕਤੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਰੁਪਾਣਾ 'ਚ ਕੰਕਰੀਟ ਸੜਕਾਂ ਬਣਾਉਣ ਦਾ ਕੰਮ ਸ਼ੁਰੂ ਅਗਲੀ ਖ਼ਬਰ ਪੇਂਡੂ ਲੜਕੀਆਂ ਲਈ ਜੀ.ਡੀ.ਏ ਦਾ ਮੁਫ਼ਤ ਕੋਰਸ ਸ਼ੁਰੂ: ਖੀਵਾ
Ad Position 24