ਕੋਟ ਈਸੇ ਖਾਂ, 5 ਫਰਵਰੀ (ਗੁਰਮੀਤ ਸਿੰਘ ਖ਼ਾਲਸਾ)-ਪਿੰਡ ਦੌਲੇਵਾਲਾ ਮਾਇਰ ਵਿਚ ਸ੍ਰੀ ਅੰਮਿ੍ਤਸਰ ਮੁੱਖ ਮਾਰਗ ਦੇ ਨਾਲ ਲੱਗਦੀ ਇਕ ਜ਼ਮੀਨ ਵਿਚ ਕਣਕ ਦੀ ਸਟੋਰੇਜ ਲਈ ਸਰਕਾਰ ਤੇ ਮਹਿਕਮੇ ਦੀ ਪ੍ਰਵਾਨਗੀ ਨਾਲ ਬਣਨ ਜਾ ਰਹੇ ਸਥਾਨ ਦਾ ਵਿਰੋਧ ਜਤਾਉਂਦਿਆਂ ਬੀਕੇਯੂ ਪੰਜਾਬ ਦੀ ਸਥਾਨਕ ਜਥੇਬੰਦੀ ਵਲੋਂ ਪਿਛਲੇ ਕਰੀਬ ਇਕ ਹਫ਼ਤੇ ਤੋਂ ਰੋਸ ਜ਼ਾਹਿਰ ਕੀਤਾ ਜਾ ਰਿਹਾ ਹੈ ਤੇ ਇਸੇ ਜਗ੍ਹਾ ਦੇ ਵਿਚ ਯੂਨੀਅਨ ਤੇ ਪਿੰਡ ਦੇ ਲੋਕਾਂ ਵਲੋਂ ਰੋਸ ਧਰਨਾ ਵੀ ਲਗਾਤਾਰ ਜਾਰੀ ਹੈ | ਜਥੇਬੰਦੀ ਦੇ ਸੂਬਾ ਪ੍ਰਧਾਨ ਫ਼ਰਮਾਨ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਨਾਲ ਰੋਸ ਧਰਨੇ ਵਿਚ ਜ਼ਿਲ੍ਹਾ ਜਨਰਲ ਸਕੱਤਰ ਹਰਬੰਸ ਸਿੰਘ ਬਹਿਰਾਮਕੇ, ਕਾਰਜ ਸਿੰਘ ਮਸੀਤਾਂ ਬਲਾਕ ਪ੍ਰਧਾਨ ਤੇ ਹੋਰਨਾਂ ਆਗੂਆਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਇਸ ਜਗ੍ਹਾ ਦੇ ਬਿਲਕੁਲ ਸਾਹਮਣੇ ਸਰਕਾਰੀ ਸਕੂਲ ਦੇ ਨੇੜੇ ਹੀ ਰਿਹਾਇਸ਼ੀ ਆਬਾਦੀ ਹੈ ਤੇ ਜੇਕਰ ਇੱਥੇ ਕਣਕ ਦੇ ਪੁਲੰਥਾਂ ਲਈ ਜਗ੍ਹਾ ਬਣ ਜਾਂਦੀ ਹੈ ਤਾਂ ਸੁਸਰੀ, ਘੱਟੇ ਤੋਂ ਇਲਾਵਾ ਇੱਥੇ ਟਿੱਪਰ, ਟਰਾਲਿਆਂ ਰਾਹੀਂ ਕਣਕ ਦੀ ਲੁਹਾਈ ਤੇ ਚੁਕਾਈ ਕਾਰਨ ਰਿਹਾਇਸ਼ੀ ਲੋਕਾਂ ਤੇ ਸਕੂਲੀ ਬੱਚਿਆਂ ਨੂੰ ਲਗਾਤਾਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ | ਆਗੂਆਂ ਨੇ ਕਿਹਾ ਕਿ ਯੂਨੀਅਨ ਪਿੰਡ ਦੇ ਵਸਨੀਕਾਂ ਦੇ ਨਾਲ ਖੜ੍ਹੀ ਹੈ ਤੇ ਇੱਥੇ ਪੁਲੰਥਾਂ ਨਹੀਂ ਲੱਗਣ ਦੇਣਗੇ | ਧਰਨੇ ਦੌਰਾਨ ਹਰਬੰਸ ਸਿੰਘ ਬਹਿਰਾਮਕੇ, ਕਾਰਜ ਸਿੰਘ ਮਸੀਤਾਂ, ਗੁਰਪ੍ਰਤਾਪ ਸਿੰਘ ਮੁੱਖ ਬੁਲਾਰਾ, ਹਰਜਿੰਦਰ ਸਿੰਘ ਇਕਾਈ ਪ੍ਰਧਾਨ, ਪਵਨ ਕੁਮਾਰ, ਲਖਵੀਰ ਸਿੰਘ, ਮਨਦੀਪ ਸਿੰਘ ਮੰਨਾ, ਨਿਰਮਲ ਸਿੰਘ, ਸੂਰਤ ਸਿੰਘ ਕੋਰ ਕਮੇਟੀ ਮੈਂਬਰ, ਲਖਵਿੰਦਰ ਸਿੰਘ, ਲਾਲਜੀਤ ਸਿੰਘ, ਮੇਹਰ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਅਜੀਤ ਸਿੰਘ, ਕੁਲਵਿੰਦਰ ਸਿੰਘ, ਬਲਰਾਜ ਸਿੰਘ ਕੋਟ, ਨਮਸਕਾਰ ਸਿੰਘ ਮਿੰਟੂ, ਸੁਖਵਿੰਦਰ ਸਿੰਘ ਮਸੀਤਾਂ, ਦਲਜੀਤ ਸਿੰਘ ਬਹਿਰਾਮਕੇ, ਹਰਦਿਆਲ ਸਿੰਘ, ਰਣਜੀਤ ਸਿੰਘ, ਗੁਰਪ੍ਰੀਤ ਸਿੰਘ, ਅੰਮਿ੍ਤਪਾਲ ਸਿੰਘ, ਕੁਲਵੰਤ ਸਿੰਘ, ਪਰਮਜੀਤ ਸਿੰਘ, ਸੁਰਜੀਤ ਸਿੰਘ ਰੰਧਾਵਾਂ, ਨਵਦੀਪ ਸਿੰਘ ਤੋਂ ਇਲਾਵਾ ਕਿਸਾਨ ਤੇ ਪਿੰਡ ਵਾਸੀ ਹਾਜ਼ਰ ਸਨ |