ਸ੍ਰੀ ਮੁਕਤਸਰ ਸਾਹਿਬ, 5 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਸ਼ਹਿਰ ਵਿਚ ਸਿੱਖਿਆ ਦੇ ਖੇਤਰ ਲਈ ਵਿਜਡਮ ਵਰਲਡ ਜੂਨੀਅਰ ਸਕੂਲ ਇਕ ਮਹੱਤਵਪੂਰਨ ਕਦਮ ਸਾਬਤ ਹੋਵੇਗਾ, ਜਿਸ ਦੀ ਅੱਜ ਸ਼ੁਰੂਆਤ ਕਰ ਦਿੱਤੀ ਗਈ ਹੈ | ਇਹ ਪ੍ਰਗਟਾਵਾ ਵਿਜਡਮ ਵਰਲਡ ਸਿੱਖਿਆ ਸੰਸਥਾਵਾਂ ਦੇ ਡਾਇਰੈਕਟਰ ਡਾ. ਦਲਜੀਤ ਸਿੰਘ ਨੇ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਸਕੂਲ ਨੇ ਬੱਚਿਆਂ ਨੂੰ ਉਚ ਗੁਣਵੱਤਾ ਅਤੇ ਆਧੁਨਿਕ ਸਿੱਖਿਆ ਪ੍ਰਦਾਨ ਕਰਨ ਦੇ ਉਦੇਸ਼ ਨਾਲ ਕੈਂਬਰਿਜ ਯੂਨੀਵਰਸਟੀ ਪ੍ਰੈਸ ਦੇ ਅਨੁਸਾਰ ਪਾਠਕ੍ਰਮ ਲਾਗੂ ਕੀਤਾ ਹੈ, ਜਿਸ ਨਾਲ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਮਿਆਰ ਦੀ ਸਿੱਖਿਆ ਮਿਲ ਰਹੀ ਹੈ | ਸਕੂਲ ਵਿਚ ਸਮਾਰਟ ਕਲਾਸ ਰੂਮ, ਆਧੁਨਿਕ ਵਿਗਿਆਨ ਅਤੇ ਕੰਪਿਊਟਰ ਲੈਬ, ਖੇਡ ਦਾ ਮੈਦਾਨ ਅਤੇ ਸਾਫ਼-ਸੁਥਰਾ, ਹਰਿਆ-ਭਰਿਆ ਕੈਂਪਸ ਵਰਗੀਆਂ ਸਾਰੀਆਂ ਸਹੂਲਤਾਂ ਉਪਲਬਧ ਹਨ | ਵਿਦਿਆਰਥੀਆਂ ਦੀ ਸੁੱਖ-ਸੁਵਿਧਾ ਨੂੰ ਧਿਆਨ ਵਿਚ ਰੱਖਦਿਆਂ ਸਾਰੇ ਕਲਾਸ ਰੂਮ ਏਅਰ-ਕੰਡੀਸ਼ਨਡ ਬਣਾਏ ਗਏ ਹਨ ਅਤੇ ਸਰਦੀਆਂ ਦੇ ਮੌਸਮ ਵਿਚ ਹੀਟਿੰਗ ਓਵਨ ਦੀ ਵਿਸ਼ੇਸ਼ ਸੁਵਿਧਾ ਵੀ ਪ੍ਰਦਾਨ ਕੀਤੀ ਜਾਂਦੀ ਹੈ, ਤਾਂ ਜੋ ਬੱਚੇ ਹਰ ਮੌਸਮ ਵਿਚ ਆਰਾਮਦਾਇਕ ਤੇ ਸਿਹਤਮੰਦ ਮਾਹੌਲ ਵਿੱਚ ਪੜ੍ਹ ਸਕਣ | ਜ਼ਿਕਰਯੋਗ ਹੈ ਕਿ ਵਿਜਡਮ ਵਰਲਡ ਸਕੂਲ ਦੀ ਸਥਾਪਨਾ ਸਾਲ 2020 ਵਿਚ ਥਾਂਦੇਵਾਲਾ 'ਚ ਕੀਤੀ ਗਈ ਸੀ, ਜੋ ਕਿ ਸਫ਼ਲਤਾਪੂਰਵਕ ਚੱਲ ਰਿਹਾ ਹੈ | ਸਕੂਲ ਨੂੰ ਆਈ.ਸੀ.ਐੱਸ.ਈ. ਬੋਰਡ ਵਲੋਂ 10+2 ਤੱਕ ਮਾਨਤਾ ਪ੍ਰਾਪਤ ਹੈ | ਮਾਪਿਆਂ ਦੀ ਵਧਦੀ ਮੰਗ ਨੂੰ ਵੇਖਦਿਆਂ ਹੁਣ ਸ੍ਰੀ ਮੁਕਤਸਰ ਸ਼ਹਿਰ ਵਿੱਚ ਚੱਕ ਬੀੜ ਸਰਕਾਰ ਰੋਡ 'ਤੇ ਵੀ ਇਸ ਸਕੂਲ ਦੀ ਨਵੀਂ ਸ਼ਾਖ਼ਾ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ | ਸਕੂਲ ਦੇ ਵਿਦਿਆਰਥੀ ਸਿੱਖਿਆ, ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਵਿਚ ਵੀ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ | ਵਿਦਿਆਰਥੀਆਂ ਦੀ ਸੁਰੱਖਿਆ ਨੂੰ ਪਹਿਲ ਦਿੰਦਿਆਂ ਸਕੂਲ ਕੈਂਪਸ ਦੇ ਹਰ ਹਿੱਸੇ ਵਿਚ ਸੀ.ਸੀ.ਟੀ.ਵੀ. ਕੈਮਰੇ ਲਗਾਏ ਗਏ ਹਨ, ਜੋ 24 ਘੰਟੇ ਨਿਗਰਾਨੀ ਕਰਦੇ ਹਨ | ਸਕੂਲ ਦੇ ਉਦਘਾਟਨ ਸਮਾਰੋਹ ਦੌਰਾਨ ਮਾਪਿਆਂ ਵਲੋਂ ਸਕੂਲ ਮੈਨੇਜਮੈਂਟ ਨੂੰ ਵਧਾਈ ਦਿੱਤੀ ਗਈ |