20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਸਕੂਟਰੀ ਸਰਵਿਸ ਰੋਡ 'ਤੇ ਕਾਰ 'ਚ ਵੱਜੀ, ਚੌਕੀਦਾਰ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 06-02-2026
ਮੰਡੀ ਕਿੱਲਿਆਂਵਾਲੀ, 5 ਫ਼ਰਵਰੀ (ਇਕਬਾਲ ਸਿੰਘ ਸ਼ਾਂਤ)-ਪਿੰਡ ਸਿੰਘੇਵਾਲਾ ਨੇੜੇ ਕੌਮੀ ਸ਼ਾਹ ਰਾਹ 9 'ਤੇ ਮਲੋਟ-ਸਿਰਸਾ ਬਾਈਪਾਸ 'ਤੇ ਉਸ ਨਾਲ ਜੁੜੀਆਂ ਸਰਵਿਸ ਸੜਕਾਂ 'ਤੇ ਐਨ.ਐਚ.ਏ.ਆਈ ਦੀ ਲਾਪਰਵਾਹੀ ਰਾਹਗੀਰਾਂ ਲਈ ਨਿੱਤ ਨਵੇਂ ਖ਼ਤਰੇ ਸਹੇੜ ਰਹੀ ਹੈ | ਹਾਦਸਿਆਂ ਨੂੰ ਰੋਕਣ ਲਈ ਸਰਵਿਸ ਰੋਡ ਦੇ ਕਿਸੇ ਵੀ ਅੰਡਰਪਾਸ ਦੇ ਨੇੜੇ ਸਪੀਡ ਬੇ੍ਰਕਰ ਅਤੇ ਟਰੈਫ਼ਿਕ ਕਨਵੈਕਸ ਸ਼ੀਸ਼ੇ ਨਹੀਂ ਲਗਾਏ ਗਏ ਹਨ | ਹਾਦਸਿਆਂ ਦੀ ਸੂਚੀ ਲਗਾਤਾਰ ਵੱਧ ਰਹੀ ਹੈ | ਸਰਕਾਰੀ ਲਾਪਰਵਾਹੀ ਦਾ ਖਾਮਿਆਜ਼ਾ ਅੱਜ ਪਿੰਡ ਸਿੰਘੇਵਾਲਾ ਦੇ ਸਕੂਟਰੀ ਸਵਾਰ ਚੌਕੀਦਾਰ ਗੁਰਤੇਜ ਸਿੰਘ ਉਰਫ਼ ਨਿੱਕਾ ਨੂੰ ਭੁਗਤਣਾ ਪਿਆ | ਬਾਅਦ ਦੁਪਹਿਰ ਤਿੰਨ ਵਜੇ ਕਾਰ 'ਤੇ ਬਠਿੰਡਾ ਜ਼ਿਲ੍ਹੇ ਦਾ ਇਕ ਪਰਿਵਾਰ ਪਿੰਡ ਤਰਮਾਲਾ 'ਚ ਲੜਕੇ ਨੂੰ ਸ਼ਗਨ ਪਾ ਕੇ ਵਾਪਸ ਪਰਤ ਰਿਹਾ ਸੀ | ਉਸੇ ਦੌਰਾਨ ਗੁਰਤੇਜ ਸਿੰਘ ਸਿੰਘੇਵਾਲਾ ਲਿੰਕ ਸੜਕ ਦੇ ਸਾਹਮਣੇ ਅੰਡਰਪਾਸ ਰਾਹੀਂ ਸਰਵਿਸ ਰੋਡ ਪਾਰ ਕਰਦੇ ਕਾਰ ਦੀ ਲਪੇਟ ਵਿਚ ਆ ਗਿਆ | ਸਿੱਟੇ ਵਜੋਂ ਉਹ ਗੰਭੀਰ ਜ਼ਖ਼ਮੀ ਹੋ ਗਿਆ ਤੇ ਸਕੂਟਰੀ ਬੁਰੀ ਤਰ੍ਹਾਂ ਨੁਕਸਾਨੀ ਗਈ | ਐਸ.ਐਸ.ਐਫ਼ ਨੇ ਉਸਨੂੰ ਸਿਵਲ ਹਸਪਤਾਲ ਡੱਬਵਾਲੀ 'ਚ ਪਹੁੰਚਾਇਆ | ਮੌਕੇ 'ਤੇ ਕਿੱਲਿਆਂਵਾਲੀ ਪੁਲਿਸ ਅਤੇ ਪਿੰਡ ਦੇ ਲੋਕ ਵੀ ਪੁੱਜ ਗਏ | ਪਿੰਡ ਸਿੰਘੇਵਾਲਾ ਦੇ ਸਰਪੰਚ ਪ੍ਰਤੀਨਿਧੀ ਜਗਜੀਤ ਸਿੰਘ, ਸ਼ਿਵਰਾਜ ਸਿੰਘ ਫ਼ਤੂਹੀਵਾਲਾ ਤੇ ਇਕਬਾਲ ਸਿੰਘ ਢਿੱਲੋਂ ਨੇ ਕਿਹਾ ਕਿ ਇਨ੍ਹਾਂ ਅੰਡਰਪਾਸਾਂ ਤੋਂ ਨਿੱਕਲਦੇ ਸਮੇਂ ਵਹੀਕਲਾਂ ਦੇ ਸਰਵਿਸ ਰੋਡ ਉੱਪਰੋਂ ਲੰਘਦੇ ਵਹੀਕਲਾਂ ਨਾਲ ਅਕਸਰ ਹਾਦਸੇ ਹੁੰਦੇ ਹਨ | ਉਨ੍ਹਾਂ ਦੱਸਿਆ ਕਿ ਕਰੀਬ ਦੋ ਹਫ਼ਤੇ ਪਹਿਲਾਂ ਵੀ ਸਕੂਟਰੀ ਸਵਾਰ ਦਾਦੀ-ਪੋਤੀ ਨੂੰ ਜ਼ਖ਼ਮੀ ਕਰਕੇ ਇਕ ਕਾਰ ਫ਼ਰਾਰ ਹੋ ਗਈ ਸੀ | ਸਰਪੰਚ ਪ੍ਰਤੀਨਿਧੀ ਜਗਜੀਤ ਸਿੰਘ ਨੇ ਕਿਹਾ ਕਿ ਬਾਈਪਾਸ ਨਿਰਮਾਣ ਕਾਰਜ ਨੂੰ ਮੁਕੰਮਲ ਕੀਤਾ ਜਾਵੇ ਅਤੇ ਢੁੱਕਵੇਂ ਬਚਾਅ ਪ੍ਰਬੰਧ ਕੀਤੇ ਜਾਣ | ਜ਼ਿਕਰਯੋਗ ਹੈ ਕਿ ਮਹੀਨਿਆਂ ਤੋਂ ਨਿਰਮਾਣ ਕਾਰਜ ਪੂਰਨ ਮੁਕੰਮਲ ਨਾ ਹੋਣ ਕਰਕੇ ਜਗ੍ਹਾ-ਜਗ੍ਹਾ ਸੀਮਿੰਟਡ ਪਿੱਲਰ ਰੱਖ ਕੇ ਮਲੋਟ-ਸਿਰਸਾ ਬਾਈਪਾਸ ਬੰਦ ਕੀਤਾ ਪਿਆ ਹੈ | ਮਾਰੂ ਪਿੱਲਰਾਂ ਤੋਂ ਬਚਣ ਲਈ ਰਾਹਗੀਰਾਂ ਸਰਵਿਸ ਰੋਡ ਤੋਂ ਲੰਘਣ ਨੂੰ ਤਰਜੀਹ ਦਿੰਦੇ ਹਨ | ਦੂਜੇ ਪਾਸੇ ਸਥਾਨਕ ਲੋਕਾਂ ਵਲੋਂ ਸਰਵਿਸ ਰੋਡ ਤੇ ਅੰਡਰਪਾਸਾਂ ਨੂੰ ਲਿੰਕ ਸੜਕਾਂ ਦੇ ਪੁਰਾਣੇ ਲਹਿਜ਼ੇ ਵਿਚ ਪਾਰ ਕਰਦੇ ਹਨ | ਜਿਸ ਨਾਲ ਹਾਦਸੇ ਵਾਪਰਦੇ ਹਨ | ਬੀਤੇ ਦਸੰਬਰ ਮਹੀਨੇ ਵਿਚ ਬਾਈਪਾਸ ਅਤੇ ਸਰਵਿਸ ਰੋਡ 'ਤੇ ਕਈ ਵੱਡੇ ਹਾਦਸੇ ਵਾਪਰ ਚੁੱਕੇ ਹਨ |
ਸਪੀਡ ਬ੍ਰੇਰਕ ਤੇ ਕਨਵੈਕਸ ਸ਼ੀਸ਼ੇ ਲੱਗਣਗੇ: ਪ੍ਰਾਜੈਕਟ ਡਾਇਰੈਕਟਰ
ਦੂਜੇ ਪਾਸੇ ਐਨ.ਐਚ.ਏ.ਆਈ ਦੇ ਬਠਿੰਡਾ ਦੇ ਪ੍ਰਾਜੈਕਟ ਡਾਇਰੈਕਟਰ ਰਾਜੀਵ ਕੁਮਾਰ ਦਾ ਕਹਿਣਾ ਹੈ ਕਿ ਬਾਈਪਾਸ ਦੇ ਕਾਰਜ ਨੂੰ ਮੁਕੰਮਲ ਕੀਤਾ ਜਾ ਰਿਹਾ ਹੈ | ਉਨ੍ਹਾਂ ਸਰਵਿਸ ਰੋਡ 'ਤੇ ਸਪੀਡ ਬ੍ਰੇਰਕ ਅਤੇ ਕਨਵੈਕਸ ਸ਼ੀਸ਼ੇ ਵੀ ਛੇਤੀ ਲਗਵਾਉਣ ਦੀ ਗੱਲ ਆਖੀ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਪੁਲਿਸ ਪੈਨਸ਼ਨਰਜ਼ ਵੈੱਲਫ਼ੇਅਰ ਐਸੋਸੀਏਸ਼ਨ ਦੀ ਮੀਟਿੰਗ ਅਗਲੀ ਖ਼ਬਰ ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਤੇ ਟਰਾਂਸਮਿਸ਼ਨ ਸਰਕਲ ਦੀ ਮੀਟਿੰਗ
Ad Position 24