20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਪਰਮਜੀਤ ਕੌਰ ਨੇ ਸੱਤਵੀਂ ਨੈਸ਼ਨਲ ਮਾਸਟਰ ਅਥਲੈਟਿਕਸ ਚੈਂਪੀਅਨਸ਼ਿਪ 'ਚ ਮੱਲਾਂ ਮਾਰੀਆਂ

Ad Position 21
No active advertisement
ਅਜੀਤ ਡੈਸਕ 06-02-2026
ਬਾਜਾਖਾਨਾ, 5 ਫ਼ਰਵਰੀ (ਜਗਦੀਪ ਸਿੰਘ ਗਿੱਲ)-ਸੇਵਾ ਮੁਕਤ ਅਧਿਆਪਕਾ ਪਰਮਜੀਤ ਕੌਰ ਬਾਜਾਖਾਨਾ ਨੇ ਸੱਤਵੀਂ ਨੈਸ਼ਨਲ ਮਾਸਟਰ ਅਥਲੈਟਿਕਸ ਚੈਂਪੀਅਨਸ਼ਿਪ ਜੋ ਪਟੇਲ ਸਿੰਥੈਟਿਕ ਸਟੇਡੀਅਮ ਅਜਮੇਰ, ਰਾਜਸਥਾਨ ਵਿਖੇ ਹੋਈ | ਇਸ ਚੈਂਪੀਅਨਸ਼ਿਪ ਵਿਚ ਪਰਮਜੀਤ ਕੌਰ ਬਾਜਾਖਾਨਾ ਨੇ ਚੰਡੀਗੜ੍ਹ ਕਲੱਬ ਵਲੋਂ ਭਾਗ ਲੈਂਦਿਆਂ 5000 ਮੀਟਰ ਦੌੜ ਵਿਚੋਂ ਪਹਿਲਾ, 1500 ਮੀਟਰ ਦੌੜ 'ਚ ਪਹਿਲਾ, 5000 ਮੀਟਰ ਵਾਕ 'ਚ ਦੂਜਾ ਅਤੇ 400 ਮੀਟਰ ਰਿਲੇਅ ਦੌੜ 'ਚ ਤੀਜਾ ਸਥਾਨ ਪ੍ਰਾਪਤ ਕਰਕੇ ਆਪਣੇ ਪਿੰਡ ਬਾਜਾਖਾਨਾ, ਨਿਊ ਗੰਗਸਰ ਸਪੋਰਟਸ ਕਲੱਬ ਜੈਤੋ ਅਤੇ ਆਪਣੇ ਜ਼ਿਲ੍ਹੇ ਫ਼ਰੀਦਕੋਟ ਦਾ ਨਾਮ ਪੂਰੇ ਭਾਰਤ ਵਿਚ ਰੌਸ਼ਨ ਕੀਤਾ ਹੈ | ਇਸ ਪ੍ਰਾਪਤੀ 'ਤੇ ਸੀਨੀਅਰ ਕਾਂਗਰਸੀ ਆਗੂ ਭਗਤ ਸਿੰਘ ਚਹਿਲ, ਬਲਾਕ ਸੰਮਤੀ ਮੈਂਬਰ ਜਸਮੇਲ ਸਿੰਘ ਢਿੱਲੋਂ, ਜਗਦੀਪ ਸਿੰਘ ਲੰਭਵਾਲੀ, ਗੁਰਜੰਟ ਸਿੰਘ, ਸ਼ਿਵਰਾਜ ਸਿੰਘ ਮੱਲ੍ਹਾਂ, ਤਰਸੇਮ ਸਿੰਘ ਗੋਲਡ ਸਮਿੱਥ, ਗਗਨਦੀਪ ਸਿੰਘ ਧਾਲੀਵਾਲ, ਪੰਕਜ ਕੁਮਾਰ, ਗੁਰਵਿੰਦਰ ਸਿੰਘ ਬੱਬੂ ਢਿੱਲੋਂ, ਜਗਸੀਰ ਸਿੰਘ ਸੀਰਾ ਬਰਾੜ, ਰੇਸ਼ਮ ਸਿੰਘ ਬਰਾੜ, ਕਬੱਡੀ ਕੋਚ ਕਾਕਾ ਬਰਾੜ, ਰੇਸ਼ਮ ਸਿੰਘ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਬਾਜਾਖਾਨਾ, ਅਮਨਦੀਪ ਸਿੰਘ ਅਮਨਾ, ਵਰਿੰਦਰ ਸਿੰਘ ਡੋਡ, ਹਰਜੀਤ ਸਿੰਘ ਜੀਤਾ ਮੈਂਬਰ, ਨਿਰਮਲ ਸਿੰਘ ਮੰਟਾ ਸਿੱਖ ਪ੍ਰਧਾਨ ਸਹਿਕਾਰੀ ਸਭਾ ਬਾਜਾਖਾਨਾ, ਹਰਜਿੰਦਰ ਸਿੰਘ ਚੀਨਾ ਬਾਦਲ, ਮੈਂਗਲ ਸਿੰਘ ਢਿੱਲੋਂ, ਕੁੰਢਾ ਸਿੰਘ ਢਿੱਲੋਂ, ਪੱਪੀ , ਹਰਜਿੰਦਰ ਸਿੰਘ ਢਿੱਲੋਂ, ਮਨਜੀਤ ਸਿੰਘ ਬਰਾੜ ਆਦਿ ਨੇ ਪਰਮਜੀਤ ਕੌਰ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ 5 ਜ਼ਰੂਰਤਮੰਦ ਪਰਿਵਾਰ ਦੀਆਂ ਲੜਕੀਆਂ ਦੇ ਵਿਆਹ 8 ਨੂੰ ਅਗਲੀ ਖ਼ਬਰ ਭਾਜਪਾ ਵਰਕਰਾਂ ਨੇ ਰਾਹੁਲ ਗਾਂਧੀ ਦਾ ਪੁਤਲਾ ਫ਼ੂਕਿਆ <br/>
Ad Position 24