25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਵਿਅਕਤੀ ਦੀ ਮੌਤ ਹੋ ਜਾਣ 'ਤੇ ਇਕ ਵਿਰੁੱਧ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 07-02-2026
ਕੋਟਕਪੂਰਾ, 6 ਫ਼ਰਵਰੀ (ਮੋਹਰ ਸਿੰਘ ਗਿੱਲ)-ਕੁਲਵਿੰਦਰ ਸਿੰਘ ਪੁੱਤਰ ਇੰਦਰਜੀਤ ਸਿੰਘ ਵਾਸੀ ਹੀਰਾ ਸਿੰਘ ਨਗਰ ਕੋਟਕਪੂਰਾ ਨੇ ਸ਼ਹਿਰੀ ਪੁਲਿਸ ਕੋਟਕਪੂਰਾ ਨੂੰ ਬਿਆਨ ਦੇ ਕੇ ਦੱਸਿਆ ਹੈ ਕਿ ਉਸ ਨੇ ਆਪਣਾ ਮਕਾਨ ਕੁਲਦੀਪ ਸਿੰਘ ਨਾਂਅ ਦੇ ਵਿਅਕਤੀ ਨੂੰ ਕਿਰਾਏ ਉਪਰ ਰਹਿਣ ਲਈ ਦਿੱਤਾ ਹੋਇਆ ਸੀ | ਬੀਤੀ ਸ਼ਾਮ ਨੂੰ ਜਦ ਉਹ ਕੰਮ ਤੋਂ ਘਰ ਆਇਆ ਤਾਂ ਕਿਰਾਏਦਾਰਾਂ ਦੀ ਪਾਣੀ ਵਾਲੀ ਟੈਂਕੀ ਭਰ ਗਈ | ਜਦ ਮੁਦਈ ਨੇ ਉਨ੍ਹਾਂ ਦਾ ਗੇਟ ਖੜ੍ਹਕਾਇਆ ਤਾਂ ਬਾਹਰ ਕੋਈ ਨਾਮਾਲੂਮ ਨੌਜਵਾਨ ਆਇਆ, ਜਿਸ ਨੇ ਮੁਦਈ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ | ਇੰਨੇ ਨੂੰ ਮੁਦਈ ਦੇ ਪਿਤਾ ਅਤੇ ਭਰਾ ਵੀ ਮੌਕੇ 'ਤੇ ਆ ਗਏ ਅਤੇ ਕਿਰਾਏਦਾਰ ਕੁਲਦੀਪ ਸਿੰਘ ਵੀ ਬਾਹਰ ਆ ਗਿਆ | ਇਸ ਦੌਰਾਨ ਤੈਸ਼ 'ਚ ਆ ਕੇ ਉਸ ਨਾਮਾਲੂਮ ਵਿਅਕਤੀ ਨੇ ਮੁਦਈ ਦੇ ਪਿਤਾ ਨੂੰ ਧੱਕਾ ਮਾਰਿਆ, ਜਿਸ ਨਾਲ ਉਨ੍ਹਾਂ ਦਾ ਸਿਰ ਸੜਕ ਉਪਰ ਵੱਜ ਗਿਆ ਅਤੇ ਸੱਟ ਲੱਗ ਗਈ | ਉਪਰੰਤ ਜਦ ਬਿਆਨਕਰਤਾ ਆਪਣੇ ਪਿਤਾ ਨੂੰ ਇਲਾਜ ਲਈ ਹਸਪਤਾਲ ਲੈ ਕੇ ਗਿਆ ਤਾਂ ਡਾਕਟਰਾਂ ਨੇ ਉਨ੍ਹਾਂ ਨੂੰ ਮਿ੍ਤਕ ਐਲਾਨ ਦਿੱਤਾ | ਬਿਆਨਕਰਤਾ ਨੇ ਜਦ ਪਤਾ ਕੀਤਾ ਤਾਂ ਪਤਾ ਲੱਗਾ ਕਿ ਨਾਮਾਲੂਮ ਵਿਅਕਤੀ ਹੀਰਾ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਪਿੰਡ ਝੋਕ ਹਰੀਹਰ, ਜ਼ਿਲ੍ਹਾ ਫ਼ਿਰੋਜ਼ਪੁਰ ਸੀ | ਬਿਆਨ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਉਕਤ ਵਿਅਕਤੀ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਪੜਤਾਲ ਆਰੰਭ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਪੁਲਿਸ ਪ੍ਰਸ਼ਾਸਨ ਦੇ ਪੁਤਲੇ ਸਾੜੇ ਅਗਲੀ ਖ਼ਬਰ ਪੁੱਕਾ ਪੰਜਾਬ ਦੇ ਰਾਜਪਾਲ ਦੇ ਨਸ਼ਾ ਵਿਰੋਧੀ ਮਾਰਚ ਦਾ ਪੂਰਾ ਸਮਰਥਨ ਕਰੇਗਾ-ਦਵਿੰਦਰਪਾਲ ਸਿੰਘ
Ad Position 24