ਮੋਗਾ, 6 ਫਰਵਰੀ (ਸੁਰਿੰਦਰਪਾਲ ਸਿੰਘ)-ਪੰਜਾਬ ਅਨਏਡਿਡ ਕਾਲਜ ਐਸੋਸੀਏਸ਼ਨ (ਪੁੱਕਾ) ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਦੁਆਰਾ ਸ਼ੁਰੂ ਕੀਤੇ ਗਏ ਨਸ਼ਾ ਵਿਰੋਧੀ ਮਾਰਚ ਦਾ ਪੂਰਾ ਸਮਰਥਨ ਕਰੇਗੀ, ਜੋ ਕਿ 9 ਫਰਵਰੀ ਤੋਂ 12 ਫਰਵਰੀ ਤੱਕ ਤਰਨਤਾਰਨ, ਫ਼ਿਰੋਜ਼ਪੁਰ, ਫ਼ਾਜ਼ਿਲਕਾ ਅਤੇ ਅਬੋਹਰ ਵਿਚ ਆਯੋਜਿਤ ਕੀਤਾ ਜਾਵੇਗਾ | ਇਸ ਸਬੰਧ ਵਿਚ ਇਕ ਔਨਲਾਈਨ ਮੀਟਿੰਗ ਕੀਤੀ ਗਈ, ਜਿੱਥੇ ਪੁੱਕਾ ਦੇ ਪ੍ਰਧਾਨ ਅਤੇ ਆਰੀਅਨਜ਼ ਗਰੁੱਪ ਆਫ਼ ਕਾਲਜਿਜ਼ ਦੇ ਚੇਅਰਮੈਨ ਡਾ. ਅੰਸ਼ੂ ਕਟਾਰੀਆ ਨੇ ਰਾਜਪਾਲ ਨੂੰ ਭਰੋਸਾ ਦਿੱਤਾ ਕਿ ਇਨ੍ਹਾਂ ਖੇਤਰਾਂ ਦੇ ਸਾਰੇ ਵਿੱਦਿਅਕ ਅਦਾਰੇ ਇਸ ਪਹਿਲਕਦਮੀ ਵਿਚ ਸਰਗਰਮੀ ਨਾਲ ਸਹਿਯੋਗ ਕਰਨਗੇ | ਡਾ. ਕਟਾਰੀਆ ਨੇ ਦੱਸਿਆ ਕਿ ਅਨਿਰੁੱਧ ਗੁਪਤਾ ਡੀ.ਸੀ.ਐਮ. ਸਕੂਲ, ਦਵਿੰਦਰਪਾਲ ਸਿੰਘ ਰਿੰਪੀ ਦੇਸ਼ ਭਗਤ ਕਾਲਜ, ਮੋਗਾ, ਹੀਰਾ ਲਾਲ ਸ਼ਰਮਾ ਫ਼ਿਰੋਜ਼ਪੁਰ ਇੰਜੀਨੀਅਰਿੰਗ ਕਾਲਜ, ਪ੍ਰਵੀਨ ਗਰਗ ਆਈ.ਐਸ.ਐਫ. ਕਾਲਜ ਮੋਗਾ, ਰਾਜੇਸ਼ ਭਾਰਦਵਾਜ ਐਸ.ਬੀ.ਐਸ. ਕਾਲਜ, ਪੱਟੀ ਅਤੇ ਜਗਜੀਤ ਸਿੰਘ ਪੰਜਾਬ ਕਾਲਜ ਆਫ਼ ਲਾਅ ਤਰਨਤਾਰਨ ਇਸ ਜਾਗਰੂਕਤਾ ਮਾਰਚ ਦੌਰਾਨ ਵੱਖ-ਵੱਖ ਖੇਤਰਾਂ ਲਈ ਕੋਆਰਡੀਨੇਟਰ ਵਜੋਂ ਸੇਵਾ ਨਿਭਾਉਣਗੇ | ਉਨ੍ਹਾਂ ਇਹ ਵੀ ਦੱਸਿਆ ਕਿ ਫ਼ਾਜ਼ਿਲਕਾ ਦੀ ਕਰਨ ਗਿਲਹੋਤਰਾ ਫਾਊਾਡੇਸ਼ਨ ਵੀ ਇਸ ਮੁਹਿੰਮ ਦਾ ਸਮਰਥਨ ਕਰੇਗੀ | ਮਾਰਚ ਦਾ ਸਮਾਪਤੀ ਸਮਾਰੋਹ ਪੁੱਕਾ ਦੁਆਰਾ ਅਬੋਹਰ ਵਿਚ ਕੀਤਾ ਜਾਵੇਗਾ, ਜਿੱਥੇ ਅਭਿਸ਼ੇਕ ਕਾਲਜ, ਜੈਨ ਕਾਲਜ, ਮੀਰਾ ਕਾਲਜ, ਜੀ.ਜੀ.ਐਸ. ਕਾਲਜ, ਅਤੇ ਹੋਰ ਸਮਾਜਿਕ ਕਾਰਕੁਨ ਗਗਨ ਚੁੱਘ ਨਾਲ ਸਹਿਯੋਗ ਕਰਨਗੇ | ਪੁੱਕਾ ਇਸ ਮਹੱਤਵਪੂਰਨ ਪਹਿਲਕਦਮੀ ਲਈ ਪੰਜਾਬ ਦੇ ਮਾਣਯੋਗ ਰਾਜਪਾਲ ਦਾ ਸਨਮਾਨ ਵੀ ਕਰੇਗਾ |