ਮਲੋਟ, 6 ਫ਼ਰਵਰੀ (ਪਾਟਿਲ)-ਬੀਤੀ ਦਿਨੀਂ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਗ਼ਲਤ ਸ਼ਬਾਦਵਲੀ ਵਰਤਣ ਦੇ ਰੋਸ ਵਿਚ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਸਤੀਸ਼ ਅਸੀਜਾ ਤੇ ਵਾਈਸ ਪ੍ਰਧਾਨ ਅਮਨਦੀਪ ਸੰਧੂ ਦੇ ਦਿਸ਼ਾ-ਨਿਰਦੇਸ਼ਾਂ 'ਤੇ ਮਲੋਟ ਵਿਖੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵਲੋਂ ਰਾਹੁਲ ਗਾਂਧੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਤੇ ਪੁਤਲਾ ਫ਼ੂਕਿਆ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸਤੀਸ਼ ਅਸੀਜਾ ਨੇ ਕਿਹਾ ਕਿ ਰਾਹੁਲ ਗਾਂਧੀ ਦੇਸ਼ ਦੀ ਇਕ ਵੱਡੀ ਪਾਰਟੀ ਦੇ ਲੀਡਰ ਹਨ ਅਤੇ ਉਨ੍ਹਾਂ ਵਲੋਂ ਇਸ ਤਰ੍ਹਾਂ ਸ਼ਬਦਾਵਲੀ ਵਰਤੀ ਜਾਣੀ ਉਨ੍ਹਾਂ ਦੀ ਬਚਕਾਨਾ ਹਰਕਤਾਂ ਨੂੰ ਦਰਸਾਉਂਦੀ ਹੈ | ਉਨ੍ਹਾਂ ਕਿਹਾ ਕਿ ਭਾਜਪਾ ਦਾ ਹਰ ਵਰਕਰ ਆਪਣੇ ਆਗੂਆਂ ਲਈ ਸਿਰਧੜ ਦੀ ਬਾਜ਼ੀ ਲਗਾਉਣ ਲਈ ਤਿਆਰ ਖੜ੍ਹਾ ਹੈ ਅਤੇ ਆਪਣੇ ਆਗੂਆਂ ਦੇ ਖ਼ਿਲਾਫ਼ ਇਸ ਤਰ੍ਹਾਂ ਦੀ ਕੋਈ ਵੀ ਗੱਲ ਭਾਜਪਾ ਦਾ ਕੋਈ ਵੀ ਵਰਕਰ ਬਰਦਾਸ਼ਤ ਨਹੀਂ ਕਰੇਗਾ | ਇਸ ਮੌਕੇ ਸੁਸ਼ੀਲ ਜਲਹੋਤਰਾ, ਰਿਖੀਕੇਸ ਪਰਵਲ ਭੋਲੀ, ਅਮਨ ਮਿੱਢਾ, ਕੇਸ਼ਵ ਸਿਡਾਨਾ, ਸੁਭਾਸ਼ ਗੁੰਬਰ, ਪ੍ਰਦੀਪ ਬੱਬਰ, ਓਮ ਪ੍ਰਕਾਸ਼ ਚਾਨਣਾ, ਸੰਦੀਪ ਵਰਮਾ, ਓਮ ਪ੍ਰਕਾਸ਼ ਡੁਡੇਜਾ, ਸਤੀਸ਼ ਦੂਬੇ, ਸੂਰਜ ਕੁਮਾਰ, ਰਮੇਸ਼ ਕੱਲੂ, ਨਰੇਸ਼ ਖਟਕ ਲਾਲਾ, ਲੱਕੀ ਸੋਨੀ, ਰੀਤੀ ਸਚਦੇਵਾ, ਲਾਡੀ ਮਲੋਟ, ਧਰਮ ਪਾਲ, ਅਰੁਣ ਖੁਰਾਣਾ, ਤੇਜਾ ਸਿੰਘ, ਸ਼ਿੰਪੂ ਗਾਬਾ, ਸ਼ਾਮ ਧੀਂਗੜਾ ਅਤੇ ਹੋਰ ਵੀ ਆਗੂ ਮੌਜੂਦ ਸਨ |