26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਗੁਰੂ ਗੋਬਿੰਦ ਸਿੰਘ ਪਾਰਕ ਦੇ ਦੁਆਲੇ ਲੱਗੇ ਕੂੜੇ ਦੇ ਢੇਰ, ਲੋਕ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 07-02-2026
ਸ੍ਰੀ ਮੁਕਤਸਰ ਸਾਹਿਬ, 6 ਫ਼ਰਵਰੀ (ਹਰਮਹਿੰਦਰ ਪਾਲ)-ਸਰਕਾਰ ਵਲੋਂ ਲੱਖਾਂ ਰੁਪਏ ਲਗਾ ਕੇ ਚਾਲੂ ਕੀਤੇ ਕੂੜਾ ਚੁੱਕਣ ਵਾਲੇ ਵਾਹਨਾਂ ਦੇ ਬਾਵਜੂਦ ਸ਼ਹਿਰ ਦੇ ਇਕੋ-ਇਕ ਪਾਰਕ ਗੁਰੂ ਗੋਬਿੰਦ ਸਿੰਘ ਪਾਰਕ, ਸਰਕਾਰੀ ਸਕੂਲ (ਲੜਕੇ) ਤੇ ਜ਼ਿਲ੍ਹਾ ਸਿੱਖਿਆ ਦਫ਼ਤਰ ਦੇ ਵਿਚਕਾਰ ਲੱਗੇ ਕੂੜੇ ਦੇ ਢੇਰਾਂ ਕਰਕੇ ਰਾਹਗੀਰਾਂ, ਸੈਰ ਕਰਨ ਵਾਲਿਆਂ, ਵਿਦਿਆਰਥੀਆਂ ਅਤੇ ਰਹਿਣ ਵਾਲਿਆਂ ਦਾ ਜਿਉਣਾ ਦੁੱਭਰ ਹੋਇਆ ਪਿਆ ਹੈ | ਇਸ ਗੰਦਗੀ ਵਿਚ ਵਾਧਾ ਕਰਨ ਵਾਸਤੇ ਇਥੇ ਇਕ ਖੁੱਲ੍ਹਾ ਪਿਸ਼ਾਬ ਘਰ ਵੀ ਬਣਿਆ ਹੋਇਆ ਹੈ | ਇਸ ਪਿਸ਼ਾਬ ਘਰ ਦੀਆਂ ਪਾਇਪਾਂ ਬੰਦ ਹੋਣ ਕਰਕੇ ਇਸ ਦਾ ਗੰਦਾ ਪਾਣੀ ਸੜਕ ਉਪਰ ਰਹਿੰਦਾ ਹੈ | ਇਸ ਕੂੜੇ ਦੇ ਢੇਰ ਉਪਰ ਕੁੱਤੇ ਤੇ ਬੇਸਹਾਰਾ ਪਸ਼ੂ ਫਿਰਦੇ ਰਹਿੰਦੇ ਹਨ, ਜਿਨ੍ਹਾਂ ਪਾਸੋਂ ਮਨੁੱਖੀ ਜਾਨਾਂ ਦਾ ਖ਼ਤਰਾ ਬਣਿਆ ਰਹਿੰਦਾ ਹੈ | ਸਿੱਤਮ ਦੀ ਗੱਲ ਇਹ ਹੈ ਕਿ ਇਹ ਕੂੜਾ ਸੁੱਟਦੇ ਵੀ ਘਰਾਂ 'ਚੋਂ ਕੂੜਾ ਇਕੱਠਾ ਕਰਨ ਵਾਲੇ ਹੀ ਹਨ | ਜਦੋਂ ਢੇਰ ਲੱਗ ਜਾਂਦੇ ਹਨ ਤਾਂ ਉਸ ਉਪਰ ਆਂਢ-ਗੁਆਂਢ ਦੇ ਲੋਕ ਤੇ ਦੁਕਾਨਦਾਰ ਵੀ ਆਪਣਾ ਕੂੜਾ ਸੁੱਟ ਜਾਂਦੇ ਹਨ | ਲੋਕਾਂ ਦੀ ਮੰਗ ਹੈ ਕਿ ਪ੍ਰਸ਼ਾਸਨ ਇਹ ਕੂੜੇ ਦੇ ਢੇਰ ਇਥੇ ਲਾਉਣ ਤੋਂ ਰੋਕਣ ਵਾਸਤੇ ਸਖ਼ਤ ਕਾਰਵਾਈ ਕਰੇ | ਨਗਰ ਕੌਂਸਲ ਦੇ ਸੈਨਟਰੀ ਇੰਸਪੈਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਸ਼ਹਿਰ ਵਿਚ ਸਫ਼ਾਈ ਵਾਸਤੇ ਅਤੇ ਕੂੜਾ ਚੁੱਕਣ ਵਾਸਤੇ ਨਵੀਂਆਂ ਗੱਡੀਆਂ ਤੇ ਕਰਮਚਾਰੀ ਲਗਾਏ ਗਏ ਹਨ, ਜਿਹੜੇ ਸ਼ਹਿਰੋਂ ਬਾਹਰ ਬਣੇ ਡੰਪ 'ਚ ਕੂੜਾ ਸੁੱਟਦੇ ਹਨ | ਇਹ ਕੂੜੇ ਦਾ ਢੇਰ ਉਨ੍ਹਾਂ ਲੋਕਾਂ ਵਲੋਂ ਲਗਾਇਆ ਜਾਂਦਾ ਹੈ, ਜਿਹੜੇ ਪ੍ਰਾਈਵੇਟ ਕੂੜਾ ਚੁੱਕਦੇ ਹਨ ਜਾਂ ਘਰਾਂ ਤੇ ਦੁਕਾਨਾਂ ਵਾਲੇ ਸੁੱਟਦੇ ਹਨ | ਉਹ ਵੀ ਇਹ ਕੂੜਾ ਚੋਰੀ ਜਾਂ ਰਾਤ ਵੇਲੇ ਸੁੱਟਦੇ ਹਨ | ਕਮੇਟੀ ਵਲੋਂ ਰੋਜ਼ਾਨਾ ਇਹ ਕੂੜਾ ਚੁੱਕਿਆ ਜਾਂਦਾ ਹੈ |
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਭਾਈ ਦਲੇਰ ਸਿੰਘ ਡੋਡ ਨੂੰ ਜ਼ਿਲ੍ਹਾ ਪ੍ਰਧਾਨ ਬਣਾਉਣ 'ਤੇ ਖੁਸ਼ੀ ਦੀ ਲਹਿਰ ਅਗਲੀ ਖ਼ਬਰ ਕੇਂਦਰੀ ਮੰਤਰੀ ਨੂੰ ਗ਼ਲਤ ਸ਼ਬਾਦਵਲੀ ਵਰਤਣ ਦੇ ਰੋਸ ਵਜੋਂ ਰਾਹੁਲ ਗਾਂਧੀ ਦਾ ਪੁਤਲਾ ਫ਼ੂਕਿਆ
Ad Position 24