ਫ਼ਰੀਦਕੋਟ, 6 ਫਰਵਰੀ (ਹਰਮਿੰਦਰ ਸਿੰਘ ਮਿੰਦਾ)-ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਗੁਰੂ ਰਵਿਦਾਸ ਜੈਅੰਤੀ ਦੇ ਮੌਕੇ ਫ਼ਰੀਦਕੋਟ ਸਥਿਤ ਗੁਰੂ ਰਵਿਦਾਸ ਮੰਦਰ ਵਿਖੇ ਇਕ ਦਿਨਾਂ ਸਤਿਸੰਗ ਕਰਵਾਇਆ | ਇਸ ਸਤਿਸੰਗ ਦੌਰਾਨ ਭੈਣ ਸਰਵਜੀਤ ਭਾਰਤੀ ਨੇ ਸੰਗਤ ਨੂੰ ਕਿਹਾ ਕਿ ਮਨੁੱਖੀ ਸਰੀਰ ਦੀ ਪ੍ਰਾਪਤੀ ਬਹੁਤ ਹੀ ਦੁਰਲੱਭ ਹੈ, ਕਿਉਂਕਿ ਇਹ 84 ਲੱਖ ਜੂਨਾਂ 'ਚ ਭਟਕਣ ਤੋਂ ਬਾਅਦ ਮਿਲਦਾ ਹੈ | ਉਨ੍ਹਾਂ ਕਿਹਾ ਕਿ ਮਨੁੱਖੀ ਜਨਮ ਪ੍ਰਮਾਤਮਾ ਦੀ ਭਗਤੀ ਕਰਨ ਤੇ ਸੰਤ-ਮਹਾਂਪੁਰਖਾਂ ਦੀ ਸ਼ਰਨ ਲੈਣ ਦਾ ਸੁਨਹਿਰਾ ਮੌਕਾ ਹੈ, ਕਿਉਂਕਿ ਸੰਸਾਰੀ ਕੰਮ ਤਾਂ ਇਥੇ ਹੀ ਰਹਿ ਜਾਣਗੇ | ਸਤਿਸੰਗ ਦੌਰਾਨ ਗੁਰਮੁਖ ਭੈਣ ਸੁਖਧਾਮਾ ਭਾਰਤੀ ਨੇ ਸੁਰੀਲੇ ਭਜਨ ਗਾ ਕੇ ਸੰਗਤ ਨੂੰ ਨਿਹਾਲ ਕੀਤਾ |